Breaking News
Home / ਪੰਜਾਬ / ਲੁਪਤ ਹੋ ਰਹੀਆਂ ਨਦੀਆਂ ਬਾਰੇ ਕਿਰਨ ਬੇਦੀ ਦੀ ਅਗਵਾਈ ‘ਚ ਕੱਢੀ ਜਾਗਰੂਕਤਾ ਰੈਲੀ

ਲੁਪਤ ਹੋ ਰਹੀਆਂ ਨਦੀਆਂ ਬਾਰੇ ਕਿਰਨ ਬੇਦੀ ਦੀ ਅਗਵਾਈ ‘ਚ ਕੱਢੀ ਜਾਗਰੂਕਤਾ ਰੈਲੀ

ਚੰਡੀਗੜ੍ਹ : ਪੁਡੁਚੇਰੀ ਦੀ ਉੱਪ ਰਾਜਪਾਲ ਡਾ. ਕਿਰਨ ਬੇਦੀ ਦੀ ਅਗਵਾਈ ਵਿਚ ਸ਼ਨੀਵਾਰ ਨੂੰ ਸੁਖਨਾ ਝੀਲ ਤੋਂ ਇਕ ਸਾਈਕਲ ਰੈਲੀ ਕੱਢ ਕੇ ਲੁਪਤ ਹੋ ਰਹੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ਼ਾ ਫਾਊਂਡੇਸ਼ਨ ਸਦਗੁਰੂ ਦੇ ਯਤਨਾਂ ਨਾਲ ਸ਼ੁਰੂ ਕੀਤੀ ਗਈ ਇਸ ਜਾਗਰੂਕਤਾ ਮੁਹਿੰਮ ਦੇ ਅੰਤਰਗਤ 10 ਕਿੱਲੋਮੀਟਰ ਸਾਈਕਲ ਰੈਲੀ ਕੱਢੀ ਗਈ। ਸੁਖਨਾ ਝੀਲ ਤੋਂ ਸ਼ੁਰੂ ਹੋਈ ਇਹ ਸਾਈਕਲ ਰੈਲੀ ਉਸੇ ਜਗ੍ਹਾ ਆ ਕੇ ਸਮਾਪਤ ਹੋਈ ਜਿੱਥੋਂ ਸ਼ੁਰੂ ਹੋਈ ਸੀ। ਇਸ ਸਾਈਕਲ ਰੈਲੀ ਵਿਚ ਪੁਡੁਚੇਰੀ ਦੀ ਉੱਪ ਰਾਜਪਾਲ ਡਾ. ਕਿਰਨ ਬੇਦੀ ਅਤੇ ਸਿਟਕੋ ਦੀ ਐੱਮ. ਡੀ.ਕਵਿਤਾ ਸਿੰਘ ਨੇ ਵੀ ਇਸ ਪੂਰੀ ਯਾਤਰਾ ਦੌਰਾਨ ਸਾਈਕਲ ਚਲਾਇਆ ਅਤੇ ਚੰਡੀਗੜ੍ਹ ਸਾਈਕਲਿੰਗ ਕਲੱਬ ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ, ਡਿਸਟੈਂਸ ਰਿਜ਼ਨਲ ਕਲੱਬ, ਐੱਨ. ਸੀ.ਸੀ.ਅਤੇ ਐੱਨ. ਐੱਸ. ਐੱਸ. ਦੇ ਸਮੂਹਾਂ ਨਾਲ ਜੁੜੇ ਕਾਰਕੁਨਾਂ ਨੇ ਇਸ ਰੈਲੀ ਵਿਚ ਹਿੱਸਾ ਲਿਆ। ਇਸ ਮੌਕੇ ਡਾ. ਕਿਰਨ ਬੇਦੀ ਨੇ ਕਿਹਾ ਕਿ ਲੁਪਤ ਹੋ ਰਹੀਆਂ ਨਦੀਆਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਸ਼ਾ ਫਾਊਂਡੇਸ਼ਨ ਵੱਲੋਂ ਮਹੱਤਵਪੂਰਨ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਦੇਸ਼ ਵਿਚ ਲੁਪਤ ਹੋ ਰਹੀਆਂ ਨਦੀਆਂ ਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ।

 

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …