ਨਸ਼ਾ ਤਸਕਰੀ ਨੂੰ ਲੈ ਕੇ ਕਾਂਗਰਸ ਦੇ ਕਰੀਬ 50 ਵਿਧਾਇਕਾਂ ਨੇ ਕੈਪਟਨ ‘ਤੇ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਜੋ ਦਬਾਅ ਬਣਾਇਆ ਹੋਇਆ ਹੈ, ਉਹ ਫੁਸ ਹੋ ਗਿਆ ਹੈ। ਦਰਅਸਲ ਨਸ਼ੇ ਨੂੰ ਲੈ ਕੇ ਇਕ ਮੀਡੀਆ ਹਾਊਸ ਨੇ ਕੋਰਟ ਕੇਸ ਦੇ ਚੱਲਦਿਆਂ ਮੁਆਫੀ ਮੰਗ ਲਈ ਹੈ ਕਿ ਉਸ ਕੋਲ ਸਬੂਤ ਨਹੀਂ ਹਨ। ਇਸ ਨਾਲ ਕਿਸੇ ਹੋਰ ਨੂੰ ਰਾਹਤ ਮਿਲੇ ਜਾਂ ਨਾ ਮਿਲੇ ਪਰ ਕਾਂਗਰਸ ਵਿਚ ਹੀ ਗੁੱਟਬਾਜ਼ੀ ਉਭਰ ਰਹੀ ਹੈ। ਬਿਕਰਮ ਮਜੀਠੀਆ ਦੇ ਖਿਲਾਫ ਕਾਰਵਾਈ ਨਾ ਹੁੰਦੀ ਦੇਖ ਕੇ ਸੁਖਜਿੰਦਰ ਰੰਧਾਵਾ ਨੇ ਮੋਰਚਾ ਖੋਲ੍ਹਿਆ ਅਤੇ ਨਵਜੋਤ ਸਿੱਧੂ ਵੀ ਉਸਦੇ ਨਾਲ ਲੱਗ ਗਏ। ਲਗਾਤਾਰ ਕੈਪਟਨ ‘ਤੇ ਕਾਰਵਾਈ ਦਾ ਦਬਾਅ ਵਧਣ ਲੱਗਾ। ਹੁਣ ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਦਿਲਚਸਪ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਜਲੰਧਰ ਵਿਚ ਕੈਪਟਨ ਨੇ ਕਿਹਾ ਸੀ, ਉਨ੍ਹਾਂ ਦਾ ਮੰਨਣਾ ਹੈ ਕਿ ਮਜੀਠੀਆ ਤਸਕਰੀ ਵਿਚ ਸ਼ਾਮਲ ਹੈ, ਪਰ ਸਬੂਤ ਨਹੀਂ ਹੈ। ਸਬੂਤ ਮਿਲਦੇ ਹੀ ਐਸਟੀਐਫ ਕਾਰਵਾਈ ਕਰੇਗੀ। ਇਸ ਬਿਆਨ ਦੇ ਦੂਸਰੇ ਹੀ ਰੋਜ਼ ਇਕ ਵੱਡੇ ਅਖਬਾਰ ਨੇ ਫਰੰਟ ਪੇਜ਼ ‘ਤੇ ਮਾਫੀ ਮੰਗੀ। ਕੀ ਇਹ ਸੱਚਮੁੱਚ ਸੰਯੋਗ ਹੈ?
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …