ਕਿਹਾ, ਜੇ ਮੈਨੂੰ ਪੁਲਿਸ ਮਹਿਕਮਾ ਮਿਲ ਜਾਵੇ ਤਾਂ ਪੰਜਾਬ ਵਿਚ ਇਕ ਵੀ ਨਸ਼ੇ ਵਾਲਾ ਨਹੀਂ ਦਿਸੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਭਾਗ ਦੇ ਦਿੱਤਾ ਜਾਵੇ ਤਾਂ ਉਹ ਪੰਜਾਬ ਵਿਚੋਂ ਨਸ਼ਾ ਖਤਮ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੰਜਾਬ ਵਿਚ ਇੱਕ ਵੀ ਨਸ਼ੇ ਵਾਲਾ ਲੱਭ ਜਾਵੇ ਤਾਂ ਉਹ ਰਾਜਨੀਤੀ ਛੱਡ ਦੇਣਗੇ। ਨਵਜੋਤ ਸਿੱਧੂ ਅੱਜ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦਸੰਬਰ ਵਿਚ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।
Check Also
ਭਾਖੜਾ ਡੈਮ ‘ਤੇ ਕੇਂਦਰ ਸਰਕਾਰ ਦਾ ਕੰਟਰੋਲ, ਕੇਂਦਰੀ ਬਲਾਂ ਦੀ ਹੋਵੇਗੀ ਤਾਇਨਾਤੀ
ਬੀਬੀਐੱਮਬੀ ਚੁੱਕੇਗਾ ਸਾਰਾ ਖਰਚ; ਹਰਿਆਣਾ ਨੇ ਕੇਂਦਰ ‘ਤੇ ਬਣਾਇਆ ਸੀ ਦਬਾਅ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …