ਰਾਮ ਰਹੀਮ ‘ਤੇ ਚੱਲ ਰਹੇ ਕਤਲ ਕੇਸ ਦੀ ਗਵਾਹੀ ‘ਚ ਪਹਿਲਾਂ ਮੁੱਕਰ ਗਿਆ ਸੀ ਖੱਟਾ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਰੀਬੀ ਰਹੇ ਖੱਟਾ ਸਿੰਘ ਦੀ ਗਵਾਹੀ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਅਰਜ਼ੀ ਇਸ ਕਰਕੇ ਖਾਰਜ਼ ਕੀਤੀ ਗਈ ਹੈ ਕਿਉਂਕਿ ਖੱਟਾ ਸਿੰਘ ਪਹਿਲਾਂ ਗਵਾਹੀ ਤੋਂ ਮੁੱਕਰ ਗਿਆ ਸੀ। ਖੱਟਾ ਸਿੰਘ ਨੇ ਖੁਦ ਕਿਹਾ ਸੀ ਕਿ ਉਸ ਸਮੇਂ ਉਸ ਨੇ ਡਰ ਕੇ ਬਿਆਨ ਬਦਲ ਦਿਤਾ ਸੀ ਪਰ ਉਹ ਹੁਣ ਸੱਚ ਦੱਸਣਾ ਚਾਹੁੰਦਾ ਹੈ। ਖੱਟਾ ਸਿੰਘ ਦੇ ਵਕੀਲ ਨਵਕਿਰਨ ਸਿੰਘ ਕਹਿਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਖੱਟਾ ਸਿੰਘ ਦਾ ਬਿਆਨ ਬਹੁਤ ਜ਼ਰੂਰੀ ਹੈ ਤਾਂ ਕਿ ਡੇਰਾ ਮੁਖੀ ਦੇ ਕਤਲ ਕੇਸ ਦਾ ਪੂਰਾ ਸੱਚ ਸਾਹਮਣੇ ਆ ਸਕੇ। ਚੇਤੇ ਰਹੇ ਕਿ ਖੱਟਾ ਸਿੰਘ ਡੇਰਾ ਮੁਖੀ ਦਾ ਡਰਾਈਵਰ ਰਿਹਾ ਹੈ ਤੇ ਉਹ ਰਣਜੀਤ ਸਿੰਘ ਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿਚ ਗਵਾਹੀ ਦੇਣਾ ਚਾਹੁੰਦਾ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …