ਭਗਵੰਤ ਮਾਨ ਸਣੇ ਕੈਬਨਿਟ ਮੰਤਰੀਆਂ ਦੀ ਗਿਣਤੀ ਹੈ 16
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਤਰੀ ਮੰਡਲ ਵਿਚ ਨਵੇਂ ਮੰਤਰੀ ਗੁਰਮੀਤ ਸਿੰਘ ਖੁੱਡੀਆ ਅਤੇ ਬਲਕਾਰ ਸਿੰਘ ਨੂੰ ਸ਼ਾਮਲ ਕਰਨ ਮਗਰੋਂ ਸਮੂਹ ਕੈਬਨਿਟ ਮੰਤਰੀਆਂ ਦੀ ਸੀਨੀਆਰਤਾ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਪਹਿਲੇ ਨੰਬਰ ’ਤੇ ਹਨ, ਜਦੋਂ ਕਿ ਦੂਜੇ ਨੰਬਰ ’ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਅਮਨ ਅਰੋੜਾ ਤੀਜੇ, ਡਾ. ਬਲਜੀਤ ਕੌਰ ਚੌਥੇ ਅਤੇ ਗੁਰਮੀਤ ਸਿੰਘ ਮੀਤ ਹੇਅਰ 5ਵੇਂ ਨੰਬਰ ’ਤੇ ਹਨ। ਇਸੇ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੂੰ 6ਵੇਂ, ਡਾ. ਬਲਬੀਰ ਸਿੰਘ ਨੂੰ 7ਵੇਂ, ਬ੍ਰਹਮ ਸ਼ੰਕਰ ਜੰਪਾ ਨੂੰ 8ਵੇਂ ਅਤੇ ਲਾਲ ਚੰਦ ਕਟਾਰੂਚੱਕ ਨੂੰ 9ਵੇਂ ਨੰਬਰ ’ਤੇ ਰੱਖਿਆ ਗਿਆ ਹੈ। ਇਸੇ ਤਰ੍ਹਾਂ ਲਾਲਜੀਤ ਸਿੰਘ ਭੁੱਲਰ 10ਵੇਂ, ਹਰਜੋਤ ਸਿੰਘ ਬੈਂਸ 11ਵੇਂ, ਹਰਭਜਨ ਸਿੰਘ 12ਵੇਂ, ਚੇਤਨ ਸਿੰਘ ਜੌੜਾਮਾਜਰਾ 13ਵੇਂ ਨੰਬਰ ’ਤੇ ਹਨ। ਇਸਦੇ ਚੱਲਦਿਆਂ ਅਨਮੋਲ ਗਗਨ ਮਾਨ ਨੂੰ 14ਵਾਂ, ਬਲਕਾਰ ਸਿੰਘ ਨੂੰ 15ਵਾਂ ਅਤੇ ਗੁਰਮੀਤ ਸਿੰਘ ਖੁੱਡੀਆ ਨੂੰ 16ਵਾਂ ਸਥਾਨ ਦਿੱਤਾ ਗਿਆ ਹੈ। ਧਿਆਨ ਰਹੇ ਕਿ ਪੰਜਾਬ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਣੇ 16 ਕੈਬਨਿਟ ਮੰਤਰੀ ਹਨ।