ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਸਰਚ ਅਪਰੇਸ਼ਨ
ਫਿਰੋਜ਼ਪੁਰ/ਬਿਊਰੋ ਨਿਊਜ਼
ਫਿਰੋਜ਼ਪੁਰ -ਹੁਸੈਨੀਵਾਲਾ ਚੈਕ ਪੋਸਟ ‘ਤੇ ਲੰਘੀ ਰਾਤ ਪਾਕਿਸਤਾਨ ਦਾ ਇਕ ਡਰੋਨ ਦੇਖਿਆ ਗਿਆ। ਬੀ.ਐਸ.ਐਫ. ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਡਰੋਨ ਨੂੰ ਪੰਜ ਵਾਰ ਸਰਹੱਦ ‘ਤੇ ਦੇਖਿਆ ਗਿਆ ਅਤੇ ਇਕ ਵਾਰ ਤਾਂ ਉਹ ਭਾਰਤੀ ਸਰਹੱਦ ਅੰਦਰ ਦਾਖਲ ਹੁੰਦਾ ਵੀ ਨਜ਼ਰ ਆਇਆ। ਬੀ.ਐਸ.ਐਫ. ਨੇ ਇਸਦੀ ਸੂਚਨਾ ਤੁਰੰਤ ਹੀ ਪੰਜਾਬ ਪੁਲਿਸ ਨੂੰ ਦਿੱਤੀ। ਅੱਜ ਸਵੇਰੇ ਤੋਂ ਹੀ ਸੁਰੱਖਿਆ ਏਜੰਸੀਆਂ ਨੇ ਸਰਚ ਅਪਰੇਸ਼ਨ ਚਲਾਇਆ ਹੋਇਆ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਸੀ ਕਿ ਪਾਕਿਸਤਾਨ ਵਲੋਂ ਕਰੀਬ ਅੱਠ ਚੀਨੀ ਡਰੋਨਾਂ ਦੀ ਮੱਦਦ ਨਾਲ 80 ਕਿਲੋ ਵਿਸਫੋਟਕ ਸਮੱਗਰੀ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਭੇਜੀ ਗਈ ਸੀ। ਉਨ੍ਹਾਂ ਦੱਸਿਆ ਸੀ ਕਿ ਪਾਕਿ ਦੇ ਅੱਤਵਾਦੀ ਸੰਗਠਨ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਵੱਡੇ ਧਮਾਕਿਆਂ ਲਈ ਸਾਜਿਸ਼ਾਂ ਰਚ ਰਹੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …