Breaking News
Home / ਪੰਜਾਬ / ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਹਰ ਕਿਸਮ ਦੀ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ‘ਚ ਹਰ ਕਿਸਮ ਦੀ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ

ਪਲਾਸਟਿਕ ਦੇ ਬਰਤਨਾਂ ਦੀ ਥਾਂ ਹੁਣ ਸਟੀਲ ਦੇ ਕੌਲਿਆਂ ਦੀ ਵਰਤੋਂ ਹੋਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਦਿੱਲੀ ‘ਚ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਕੰਪਲੈਕਸ ਵਿੱਚ ਹਰ ਕਿਸਮ ਦੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਵਿਚ ਸਭ ਤੋਂ ਵੱਡੀ ਵਿਰਾਸਤ ਵਾਲੇ ਸਿੱਖ ਧਰਮ ਅਸਥਾਨ ਨੇ ਡਿਸਪੋਜ਼ੇਬਲ ਪਲੇਟਾਂ, ਗਲਾਸ, ਚਮਚ, ਥਰਮੋਕੋਲ ਕੱਪ ਤੇ ਪਲੇਟਾਂ ਆਦਿ ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਸਟਿਕ ਦੇ ਬਰਤਨਾਂ ਦੀ ਥਾਂ ਹੁਣ ਸਟੀਲ ਦੇ ਕੌਲਿਆਂ ਦੀ ਵਰਤੋਂ ਕੀਤੀ ਜਾਏਗੀ। ਪੀਣ ਵਾਲੇ ਪਾਣੀ ਲਈ ਸਟੀਲ ਦੇ ਕਟੋਰੇ ਤੇ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਲਈ ਵੀ ਸਟੀਲ ਦੀਆਂ ਪਲੇਟਾਂ ਦਾ ਇਸਤੇਮਾਲ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ‘ਪ੍ਰਸ਼ਾਦ’ ਤੇ ਸ਼ਰਧਾਲੂਆਂ ਨੂੰ ਰੋਜ਼ਾਨਾ ਫਲ ਵੰਡਣ ਲਈ ਵਰਤੇ ਜਾਂਦੇ ਲਗਪਗ 5 ਹਜ਼ਾਰ ਪੌਲੀ ਬੈਗ/ਥਰਮੋਕਲ ਕੱਪ ਪਲੇਟਾਂ ਨੂੰ ਵਾਤਾਵਰਣ ਪੱਖੀ ਬੈਗ ਤੇ ਪੱਤਿਆਂ ਦੇ ਕਟੋਰਿਆਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …