4.3 C
Toronto
Friday, November 7, 2025
spot_img
Homeਪੰਜਾਬਕਾਂਗਰਸ ਪਾਰਟੀ ਨੇ ਕਮਲ ਨਾਥ ਨੂੰ ਦਿੱਲੀ ਚੋਣਾਂ ਲਈ ਬਣਾਇਆ ਸਟਾਰ ਪ੍ਰਚਾਰਕ

ਕਾਂਗਰਸ ਪਾਰਟੀ ਨੇ ਕਮਲ ਨਾਥ ਨੂੰ ਦਿੱਲੀ ਚੋਣਾਂ ਲਈ ਬਣਾਇਆ ਸਟਾਰ ਪ੍ਰਚਾਰਕ

ਲੌਂਗੋਵਾਲ ਨੇ ਕਿਹਾ – ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ ‘ਤੇ ਲੂਣ ਪਾਇਆ
ਅੰਮ੍ਰਿਤਸਰ : ਕਾਂਗਰਸ ਪਾਰਟੀ ਨੇ ਦਿੱਲੀ ਚੋਣਾਂ ਲਈ ਕਮਲ ਨਾਥ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪੜੀ, ਤੇ ਸਿੱਖ ਕੌਮ ਦੇ ਰਿਸਦੇ ਜ਼ਖ਼ਮਾਂ ‘ਤੇ ਲੂਣ ਪਾਇਆ ਹੈ।
ਹੁਣ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਆਉਣਗੇ ਦੋ ਮੈਸੇਜ
ਚੰਡੀਗੜ੍ਹ : ਹੁਣ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਪਾਸਪੋਰਟ ਧਾਰਕ ਨੂੰ ਦੋ ਮੈਸੇਜ ਭੇਜੇ ਜਾਣਗੇ। ਇਸ ਸੇਵਾ ਦੀ ਸ਼ੁਰੂਆਤ ਭਾਰਤੀ ਵਿਦੇਸ਼ ਮੰਤਰਾਲੇ ਨੇ ਕਰ ਦਿੱਤੀ ਹੈ। ਇਹ ਮੈਸੇਜ ਪਾਸਪੋਰਟ ਦੀ ਮਿਆਦ ਖਤਮ ਹੋਣ ਦੀ ਤਰੀਕ ਤੋਂ 9 ਮਹੀਨੇ ਅਤੇ 7 ਮਹੀਨੇ ਪਹਿਲਾਂ ਭੇਜੇ ਜਾਣਗੇ। ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਦਫਤਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਦੇਖਣ ਵਿਚ ਆਇਆ ਹੈ ਕਿ ਪਾਸਪੋਰਟ ਧਾਰਕ ਆਪਣੇ ਪਾਸਪੋਰਟ ਨੂੰ ਰੀਨਿਊ ਨਹੀਂ ਕਰਾਉਂਦੇ ਅਤੇ ਉਹ ਪਾਸਪੋਰਟ ਦੀ ਮਿਆਦ ਖਤਮ ਹੋਣ ਦੀ ਆਖਰੀ ਤਰੀਕ ਉਡੀਕਦੇ ਰਹਿੰਦੇ ਹਨ। ਇਸਦੇ ਚੱਲਦਿਆਂ ਕਈ ਵਾਰ ਉਹ ਵਿਦੇਸ਼ ਦੀ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜ਼ਿਆਦਾਤਰ ਦੇਸ਼ਾਂ ਦੀ ਸ਼ਰਤ ਇਹ ਵੀ ਹੈ ਕਿ ਜਦੋਂ ਕਿਸੇ ਪਾਸਪੋਰਟ ਦੀ ਮਿਆਦ 6 ਮਹੀਨੇ ਤੋਂ ਘੱਟ ਹੋਵੇ ਤਾਂ ਉਸ ‘ਤੇ ਵਿਦੇਸ਼ ਯਾਤਰਾ ਨਹੀਂ ਕੀਤੀ ਜਾ ਸਕਦੀ।

RELATED ARTICLES
POPULAR POSTS