-6.6 C
Toronto
Tuesday, December 16, 2025
spot_img
Homeਪੰਜਾਬਲੁਧਿਆਣਾ ’ਚ ਹੋਈ ਲੁੱਟ ਦੇ ਮਾਮਲੇ ’ਚ 5 ਆਰੋਪੀ ਗਿ੍ਰਫ਼ਤਾਰ

ਲੁਧਿਆਣਾ ’ਚ ਹੋਈ ਲੁੱਟ ਦੇ ਮਾਮਲੇ ’ਚ 5 ਆਰੋਪੀ ਗਿ੍ਰਫ਼ਤਾਰ

ਕੰਪਨੀ ਦਾ ਡਰਾਈਵਰ ਹੀ ਨਿਕਲਿਆ ਮਾਸਟਰ ਮਾਈਂਡ, 6 ਕਰੋੜ ਰੁਪਏ ਵੀ ਕੀਤੇ ਬਰਾਮਦ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ’ਚ ਏਟੀਐਮ ’ਚ ਕੈਸ਼ ਪਾਉਣ ਵਾਲੀ ਕੰਪਨੀ ਸੀਐਮਐਸ ’ਚ ਲੰਘੇ ਦਿਨੀਂ 8 ਕਰੋੜ 49 ਲੱਖ ਰੁਪਏ ਦੀ ਲੁੱਟ ਹੋਈ ਸੀ, ਜਿਸਨੂੰ ਪੰਜਾਬ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ 10 ਆਰੋਪੀਆਂ ਵਿਚੋਂ 5 ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਸੀਐਮਐਸ ਕੰਪਨੀ ਦਾ ਡਰਾਈਵਰ ਹੀ ਇਸ ਲੁੱਟ ਦਾ ਮਾਸਟਰ ਮਾਈਂਡ ਹੈ। ਉਸ ਨੇ ਮਨਪ੍ਰੀਤ ਕੌਰ ਨਾਂ ਦੀ ਮਹਿਲਾ ਨਾਲ ਮਿਲ ਕੇ ਇਸ ਲੁੱਟ ਨੂੰ ਅੰਜ਼ਾਮ ਦਿੱਤਾ। ਡਰਾਈਵਰ ਜਲਦੀ ਹੀ ਅਮੀਰ ਹੋਣਾ ਚਾਹੁੰਦਾ ਸੀ ਅਤੇ ਮਨਪ੍ਰੀਤ ਕੌਰ ਨੇ ਲੁੱਟ ਕਰਨ ਦੇ ਲਈ ਦੂਜੇ ਵਿਅਕਤੀਆਂ ਨੂੰ ਤਿਆਰ ਕੀਤਾ ਹੈ। ਲੁਟੇਰਿਆਂ ਨੇ ਫਿਲਹਾਲ ਥੋੜ੍ਹਾ ਪੈਸਾ ਹੀ ਵੰਡਿਆ ਸੀ ਅਤੇ ਬਾਕੀ ਕੈਸ਼ ਉਨ੍ਹਾਂ ਕਾਲੇ ਰੰਗ ਦੀ ਗੱਡੀ ਰੱਖ ਕੇ ਗੱਡੀ ਨੂੰ ਲੌਕ ਕਰ ਦਿੱਤਾ ਸੀ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਕਾਰ ਨੂੰ ਵੀ ਬਰਾਮਦ ਕਰ ਲਿਆ ਹੈ। ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਸਾਰੇ ਵਿਅਕਤੀ ਪਿੰਡ ਢੱਟ ਤੋਂ ਅਲੱਗ-ਅਲੱਗ ਹੋ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਕ-ਦੂਜੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਤਾਂ ਜੋ ਪੁਲਿਸ ਉਨ੍ਹਾਂ ਦੀ ਕਾਲ ਨੂੰ ਟਰੇਸ ਨਾ ਕਰ ਸਕੇ। ਲੁੱਟ ਦਾ ਮਾਮਲਾ ਸੁਲਝਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕੀਤਾ। ਮੁੱਖ ਮੰਤਰੀ ਨੇ ਲਿਖਿਆ ਕਿ ਲੁੱਟ ਦੇ ਮਾਮਲੇ ’ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਦਕਿ ਡੀਜੀਪੀ ਗੌਰਵ ਯਾਦਵ ਨੇ ਲਿਖਿਆ ਕਿ ਲੁੱਟ ਦੇ ਮਾਮਲੇ ’ਚ ਕੈਸ਼ ਦੀ ਵੱਡੀ ਬਰਾਮਦਗੀ ਹੋਈ ਹੈ ਅਤੇ ਆਰੋਪੀਆਂ ਕੋਲੋਂ ਪੁੱਛਗਿੱਛ ਜਾਰੀ ਹੈ।

 

RELATED ARTICLES
POPULAR POSTS