ਕੋਹਰੇ ਕਾਰਨ ਹਾਈਵੇ ’ਤੇ ਵਿਜੀਬਿਲਟੀ ਰਹੀ ਡਾਊਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਠੰਡ ਦਿਨੋਂ-ਦਿਨ ਵਧਣ ਲੱਗੀ ਹੈ। ਸ਼ਨੀਵਾਰ ਰਾਤ ਸਮੇਂ ਪੂਰੇ ਸੂਬੇ ਵਿਚੋਂ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਸਭ ਤੋਂ ਜ਼ਿਆਦਾ ਠੰਡੇ ਰਹੇ। ਦੋਵਾਂ ਹੀ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਸਮੇਂ ਜਲੰਧਰ ਦਾ ਤਾਪਮਾਨ 7.8 ਡਿਗਰੀ ਰਿਹਾ। ਇਸੇ ਦੌਰਾਨ ਹੋਰ ਜ਼ਿਲ੍ਹਿਆਂ ਵਿਚ ਵੀ ਕੜਾਕੇ ਦੀ ਠੰਡ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੇ ਵੀ ਅਸਾਰ ਹਨ ਅਤੇ ਇਸ ਨਾਲ ਠੰਡ ਹੋਰ ਜ਼ਿਆਦਾ ਵਧ ਜਾਵੇਗੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨਾਂ ਤੱਕ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਅਤੇ ਇਕ ਹਫਤੇ ਤੱਕ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਪੰਜਾਬ ਵਿਚ ਠੰਡ ਵਧਣ ਕਰਕੇ ਵਿਜੀਬਿਲਟੀ ਵੀ ਘੱਟ ਹੋ ਗਈ ਹੈ। ਜਿਸ ਦੇ ਚੱਲਦਿਆਂ ਹਾਈਵੇ ’ਤੇ ਚੱਲਣ ਵਾਲੇ ਵਾਹਨਾਂ ਲਈ ਮੁਸ਼ਕਲ ਵੀ ਵਧੀ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਚ ਠੰਡ ਵਧਣ ਦੇ ਨਾਲ ਲੋਕਾਂ ਨੂੰ ਖਾਂਸੀ ਅਤੇ ਜ਼ੁਕਾਮ ਦੀ ਸ਼ਿਕਾਇਤ ਵੀ ਵਧੀ ਹੈ।