13.1 C
Toronto
Wednesday, October 15, 2025
spot_img
Homeਕੈਨੇਡਾਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ...

ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ

ਉਨਟਾਰੀਓ : ਫੋਰਡ ਸਰਕਾਰ ਦਾ ਕਹਿਣਾ ਹੈ ਕਿ ਫਰੰਟ ਲਾਈਨ ਵਰਕਰਜ਼ ਦੇ ਸਕੂਲ ਜਾਣ ਵਾਲੇ ਬੱਚਿਆਂ ਲਈ ਮੁਫਤ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਪ੍ਰੋਵਿੰਸ ਸਕੂਲਾਂ ਦੀ ਅਪਰੈਲ ਦੀ ਬ੍ਰੇਕ ਤੋਂ ਬਾਅਦ ਇਨ ਪਰਸਨ ਲਰਨਿੰਗ ਲਈ ਸਕੂਲਾਂ ਨੂੰ ਬੰਦ ਕਰਨ ਅਤੇ ਰਿਮੋਟ ਲਰਨਿੰਗ ਜਾਰੀ ਰੱਖਣ ਦਾ ਫੈਸਲਾ ਕਰ ਚੁੱਕੀ ਹੈ। ਰਿਮੋਟ ਲਰਨਿੰਗ ਵਾਲੇ ਅਰਸੇ ਦੌਰਾਨ ਯੋਗ ਹੈਲਥ ਕੇਅਰ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਦੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਫਤ ਐਮਰਜੈਂਸੀ ਚਾਈਲਡ ਕੇਅਰ ਮੁਹੱਈਆ ਕਰਵਾਈ ਜਾਵੇਗੀ। ਇਹ ਸੇਵਾ ਹੁਣ ਡਾਕਟਰਾਂ, ਨਰਸਾਂ, ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ, ਲਾਂਗ ਟਰਮਕੇਅਰ ਵਿੱਚ ਤੇ ਰਿਟਾਇਰਮੈਂਟ ਹੋਮਜ਼ ਵਿੱਚ ਕੰਮ ਕਰਨ ਵਾਲਿਆਂ ਤੱਕ ਹੀ ਸੀਮਤ ਨਹੀਂ ਹੋਵੇਗੀ। ਜਿਨਾਂ ਲੋਕਾਂ ਨੂੰ ਇਹ ਐਮਰਜੈਂਸੀ ਚਾਈਲਡ ਕੇਅਰ ਹਾਸਲ ਹੋਵੇਗੀ ਉਨਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ : ਮੈਡੀਕਲ ਤੇ ਫਾਰਮਾਸਿਊਟੀਕਲ ਸਪਲਾਈਜ਼ ਤਿਆਰ ਕਰਨ ਜਾਂ ਵੰਡਣ ਵਾਲਿਆਂ ਲਈ, ਵੈਕਸੀਨਜ਼ ਨੂੰ ਐਡਮਨਿਸਟਰ ਕਰਨ, ਵੰਡਣ ਜਾਂ ਤਿਆਰ ਕਰਨ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ, ਐਮਰਜੈਂਸੀ ਚਾਈਲਡ ਕੇਅਰ ਪ੍ਰੋਗਰਾਮ ਵਿੱਚ ਰੁੱਝੇ ਚਾਈਲਡ ਕੇਅਰ ਵਰਕਰਜ਼ ਨੂੰ, ਗਰੋਸਰੀ ਸਟੋਰ ਤੇ ਫਾਰਮੇਸੀ ਵਰਕਰਜ਼ ਲਈ, ਪਬਲਿਕ ਸੇਫਟੀ ਜਿਵੇਂ ਕਿ ਪੁਲਿਸ, ਫਾਇਰ, ਪੈਰਾਮੈਡਿਕਸ, ਪ੍ਰੋਵਿੰਸ਼ੀਅਲ ਇੰਸਪੈਕਸ਼ਨ, ਐਨਫੋਰਸਮੈਂਟ, ਜਸਟਿਸ, ਕੋਰਟ ਤੇ ਕੋਰੈਕਸ਼ਨਲ ਸਿਸਟਮ ਵਰਕਰਜ਼ ਲਈ, ਅਜਿਹਾ ਕੋਈ ਵੀ ਵਿਅਕਤੀ ਜਿਸਦਾ ਬੱਚਾ, ਕੰਸੌਲੀਡੇਟ ਮਿਊਂਸੀਪਲ ਸਰਵਿਸ ਮੈਨੇਜਰ ਜਾਂ ਡਿਸਟ੍ਰਿਕਟ ਸੋਸ਼ਲ ਸਰਵਿਸ ਐਡਮਨਿਸਟ੍ਰੇਸ਼ਨ ਬੋਰਡ ਵੱਲੋਂ 6 ਅਪਰੈਲ ਤੋਂ ਸ਼ੁਰੂ ਹੋ ਕੇ 16 ਅਪਰੈਲ ਤੱਕ ਚਲਾਏ ਜਾ ਰਹੇ ਪ੍ਰੋਗਰਾਮ ਨਾਲ ਰਜਿਸਟਰਡ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਕੋਵਿਡ-19 ਖਿਲਾਫ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਕੰਮ ਕਰ ਰਹੇ ਅਜਿਹੇ ਫਰੰਟਲਾਈਨ ਵਰਕਰਜ਼ ਨੂੰ ਫੋਰਡ ਸਰਕਾਰ ਮਾਨਤਾ ਦੇਣਾ ਚਾਹੁੰਦੀ ਹੈ। ਅਜਿਹਾ ਕਰਨ ਨਾਲ ਫਰੰਟਲਾਈਨ ਵਰਕਰਜ਼ ਇਹ ਜਾਣਦੇ ਹੋਏ ਕਿ ਉਨਾਂ ਦੇ ਬੱਚੇ ਸੇਫ ਤੇ ਸੁਰੱਖਿਅਤ ਹੱਥਾਂ ਵਿੱਚ ਹਨ, ਆਪਣੀਆਂ ਜ਼ਿਮੇਵਾਰੀਆਂ ਨਿਸ਼ਚਿੰਤ ਹੋ ਕੇ ਪੂਰੀਆਂ ਕਰ ਸਕਦੇ ਹਨ।

RELATED ARTICLES

ਗ਼ਜ਼ਲ

POPULAR POSTS