0.9 C
Toronto
Wednesday, January 7, 2026
spot_img
Homeਕੈਨੇਡਾਬਾਬਾ ਸੇਵਾ ਸਿੰਘ ਖਡੂਰ ਸਾਹਿਬ ਕਾਰ ਸੇਵਾ ਵਾਲੇ 29 ਜੂਨ ਤੋਂ 20...

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਕਾਰ ਸੇਵਾ ਵਾਲੇ 29 ਜੂਨ ਤੋਂ 20 ਅਗਸਤ ਤੱਕ ਕੈਨੇਡਾ ਫੇਰੀ ‘ਤੇ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਕਾਰ ਸੇਵਾ ਵਾਲੇ 29 ਜੂਨ ਤੋਂ 20 ਅਗਸਤ ਤੱਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਸਿੱਖ ਸੰਗਤਾਂ ਨੂੰ ਮਿਲਣਗੇ ਅਤੇ ਉਹਨਾਂ ਵੱਲੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਆਰੰਭੇ ਕਾਰਜਾਂ ਜਿਹਨਾਂ ‘ਚ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ, ਵਾਤਾਵਰਨ, ਵਿਦਿਅਕ ਸੰਸਥਾਵਾਂ ਅਤੇ ਖੇਡਾਂ ਆਦਿ ਸ਼ਾਂਮਲ ਹਨ। ਇਹਨਾਂ ਬਾਰੇ ਇਸ ਫੇਰੀ ਦੌਰਾਨ ਉਹਨਾਂ ਵੱਲੋਂ ਸੰਗਤਾਂ ਨਾਲ ਹੁਣ ਤੱਕ ਨਿਭਾਈ ਗਈ ਸੇਵਾ ਅਤੇ ਚੱਲ ਰਹੇ ਕਾਰਜਾਂ ਪ੍ਰਤੀ ਭਰਪੂਰ ਜਾਣਕਾਰੀ ਦਿਤੀ ਜਾਏਗੀ। ਬਾਬਾ ਸੇਵਾ ਸਿੰਘ ਜੀ ਵੱਲੋਂ ਕੈਨੇਡਾ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਆਪਣਾ ਬਣਦਾ ਸਰਦਾ ਹਿੱਸਾ ਪਾ ਕੇ ਗੁਰੁ ਦੀਆਂ ਖੁਸ਼ੀਆਂ ਪਰਾਪਤ ਕਰਨ। ਬਾਬਾ ਸੇਵਾ ਸਿੰਘ ਜੀ ਨਾਲ ਸੰਪਰਕ ਕਰਨ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਹੇਠ ਲਿਖੇ ਨੰਬਰਾਂ ਤੇ ਸੇਵਾਦਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟਰਾਂਟੋ ਚ ਭਾਈ ਨਗਿੰਦਰ ਸਿੰਘ 416-738-6054, ਭਾਈ ਹਰਜੀਤ ਸਿੰਘ 416-820-6445, ਐਡਮਿੰਟਨ ‘ਚ ਭਾਈ ਸਕੱਤਰ ਸਿੰਘ ਸੰਧੂ 780-975-3595, ਕੈਲਗਰੀ ਚ ਭਾਈ ਗੁਰਦਿਆਲ ਸਿੰਘ ਖਹਿਰਾ 403-968-2880 ਅਤੇ ਸਰੀ ਵੈਨਕੂਵਰ ਵਿੱਚ ਭਾਈ ਸੁਖਦੇਵ ਸਿੰਘ ਗਰੇਵਾਲ ਹੁਰਾਂ ਨਾਲ 604-723-0077 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS