-7.9 C
Toronto
Monday, January 19, 2026
spot_img
HomeਕੈਨੇਡਾFrontਗੰਨ ਕੰਟਰੋਲ ਸਬੰਧੀ ਨਵੇਂ ਮਾਪਦੰਡ ਲਿਆਉਣ ਦਾ ਪੀਐਮ ਟਰੂਡੋ ਨੇ ਦਿੱਤਾ ਸੰਕੇਤ

ਗੰਨ ਕੰਟਰੋਲ ਸਬੰਧੀ ਨਵੇਂ ਮਾਪਦੰਡ ਲਿਆਉਣ ਦਾ ਪੀਐਮ ਟਰੂਡੋ ਨੇ ਦਿੱਤਾ ਸੰਕੇਤ

ਟੈਕਸਸ ਦੇ ਇੱਕ ਐਲੀਮੈਂਟਰੀ ਸਕੂਲ ‘ਚ ਗੰਨਮੈਨ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਈ ਬੱਚਿਆਂ ਦੀ ਜਾਨ ਲੈਣ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਕੈਨੇਡੀਅਨ ਸਰਕਾਰ ਗੰਨ ਕੰਟਰੋਲ ਸਬੰਧੀ ਨਵੇਂ ਮਾਪਦੰਡ ਲਿਆਵੇਗੀ।

ਪਾਰਲੀਆਮੈਂਟ ਦੀ ਪਿਛਲੀ ਕਾਰਵਾਈ ਵਿੱਚ ਲਿਬਰਲਾਂ ਵੱਲੋਂ ਕੈਨੇਡਾ ਦੇ ਗੰਨ ਲਾਅਜ਼ ਵਿੱਚ ਤਬਦੀਲੀ ਲਿਆਂਦੀ ਗਈ। ਉਸ ਸਮੇਂ ਬੈਕਗ੍ਰਾਊਂਡ ਚੈੱਕ ਕਰਨ ਸਬੰਧੀ ਨਿਯਮ ਨੂੰ ਹੋਰ ਮਜ਼ਬੂਤ ਕੀਤਾ ਗਿਆ ਤੇ ਅਸਾਲਟ-ਸਟਾਈਲ ਹਥਿਆਰਾਂ ਦੀਆਂ ਕਈ ਕਿਸਮਾਂ ਦੇ ਨਾਲ ਨਾਲ 1500 ਮਾਡਲਾਂ ਉੱਤੇ ਪਾਬੰਦੀ ਲਾਈ ਗਈ।

ਹਾਲਾਂਕਿ ਲਿਬਰਲਾਂ ਦੇ ਪਲੈਨ ਦੇ ਕਈ ਹਿੱਸਿਆਂ, ਜਿਵੇਂ ਕਿ ਪ੍ਰਸਤਾਵਿਤ ਗੰਨ ਬਾਇਬੈਕ ਪ੍ਰੋਗਰਾਮ, ਨੂੰ ਬੂਰ ਨਹੀਂ ਪਿਆ ਇਸ ਲਈ ਟਰੂਡੋ ਵੱਲੋਂ 2021 ਦੀਆਂ ਫੈਡਰਲ ਚੋਣਾਂ ਵਿੱਚ ਇਸ ਤੋਂ ਵੀ ਵੱਧ ਸਖ਼ਤੀ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਸੀ।

ਲਿਬਰਲਾਂ ਵੱਲੋਂ ਚੋਣਾਂ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਵੱਲੋਂ ਗੰਨ ਕੰਟਰੋਲ ਸਬੰਧੀ ਨਵੇਂ ਮਾਪਦੰਡ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਹਥਿਆਰਾਂ ਦੀ ਲਾਇਸੰਸ ਸਬੰਧੀ ਵੈਰੀਫਿਕੇਸ਼ਨ ‘ਤੇ ਬਿਜ਼ਨਸ ਰਿਕਾਰਡ ਨੂੰ ਸਾਂਭਣ ਸਬੰਧੀ ਨਿਯਮ ਵੀ ਸ਼ਾਮਲ ਹਨ।

ਅਮਰੀਕਾ ਵਿੱਚ ਸ਼ੂਟਿੰਗ ਦੀ ਵਾਪਰੀ ਤਾਜ਼ਾ ਘਟਨਾ ਦੀ ਗੱਲ ਕਰਦਿਆਂ ਪਬਲਿਕ ਸੇਫਟੀ ਮੰਤਰੀ ਨੇ ਆਖਿਆ ਕਿ ਇਹ ਘਟਨਾ ਸਾਡੇ ਲਈ ਇੱਕ ਸਬਕ ਹੈ ਕਿ ਅਸੀਂ ਇਸ ਪਾਸੇ ਧਿਆਨ ਦੇਈਏ ਤੇ ਕੈਨੇਡਾ ਵਿੱਚ ਅਜੇ ਇਸ ਪਾਸੇ ਕਾਫੀ ਕੁੱਝ ਕਰਨਾ ਬਾਕੀ ਹੈ।

 

 

RELATED ARTICLES
POPULAR POSTS