ਕਿਹਾ : ਕਾਂਗਰਸ ਨੇ ਅਸਾਮ ’ਚ ਸ਼ਾਂਤੀ ਕਾਇਮ ਨਹੀਂ ਹੋਣ ਦਿੱਤੀ
ਦੇਰਗਾਓਂ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਅਸਾਮ ’ਚ ਕਦੀ ਸ਼ਾਂਤੀ ਕਾਇਮ ਨਹੀਂ ਹੋਣ ਦਿੱਤੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਬਹਾਲ ਕੀਤਾ, ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਅਤੇ ਪੂਰਬ-ਉੱਤਰੀ ਰਾਜ ’ਚ ਨੌਜਵਾਨਾਂ ਲਈ ਰੁਜ਼ਗਾਰ ਯਕੀਨੀ ਬਣਾਇਆ। ਸ਼ਾਹ ਨੇ ਇੱਥੇ ਨਵਿਆਈ ਲਚਿਤ ਬਰਫੁਕਨ ਪੁਲੀਸ ਅਕਾਦਮੀ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਅਕਾਦਮੀ ਦੇ ਦੂਜੇ ਗੇੜ ਦਾ ਨੀਂਹ ਪੱਥਰ ਵੀ ਰੱਖਿਆ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘ਪਿਛਲੇ 10 ਸਾਲਾਂ ਦੌਰਾਨ ਅਸਾਮ ’ਚ ਦਸ ਹਜ਼ਾਰ ਤੋਂ ਵੱਧ ਨੌਜਵਾਨ ਹਥਿਆਰ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋ ਗਏ ਹਨ ਅਤੇ ਸੂਬੇ ’ਚ ਸ਼ਾਂਤੀ ਬਹਾਲ ਹੋਈ ਹੈ।’ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਪ੍ਰਦਰਸ਼ਨਾਂ, ਹਿੰਸਾ ਤੇ ਗੜਬੜੀ ਲਈ ਜਾਣਿਆ ਜਾਂਦਾ ਅਸਾਮ ਹੁਣ ਸਭ ਤੋਂ ਆਧੁਨਿਕ ਸੈਮੀਕੰਡਕਟਰ ਇੰਡਸਟਰੀ ਵਜੋਂ ਉਭਰਿਆ ਹੈ। ਇੱਥੇ ਸੈਮੀਕੰਡਕਟਰ ਯੂਨਿਟ ਸਥਾਪਤ ਕਰਨ ਲਈ 27 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਜਿਸ ਨਾਲ ਅਸਾਮ ਦਾ ਭਵਿੱਖ ਬਦਲ ਜਾਵੇਗਾ।
Check Also
ਭਗਵੰਤ ਮਾਨ ਹੀ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ
ਕੇਜਰੀਵਾਲ ਨੇ ਮੁੱਖ ਮੰਤਰੀ ਬਦਲਣ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਿਆ ਚੰਡੀਗੜ੍ਹ/ਬਿਊਰੋ ਨਿਊਜ਼ : ਆਦਮੀ …