ਸਥਾਨਕ ਹਸਪਤਾਲਾਂ ਨੂੰ ਦਾਨ ਕੀਤੇ ਜਾਣਗੇ ਇਹ ਫੰਡ
ਬਰੈਂਪਟਨ : ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਨੇ ਆਪਣੇ ਨੌਵੇਂ ਵਾਰਸ਼ਿਕ ਹੋਲੀ ਗਾਲਾ ਤੋਂ 8 ਲੱਖ 47 ਹਜ਼ਾਰ ਡਾਲਰ ਇਕੱਤਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਆਯੋਜਨ ਨੂੰ ਬੀਵੀਡੀ ਗਰੁੱਪ ਨੇ ਸਮਰਥਨ ਦਿੱਤਾ ਹੈ। ਇਸ ਆਯੋਜਨ ਵਿਚ 600 ਤੋਂ ਜ਼ਿਆਦਾ ਵਿਅਕਤੀਆਂ ਨੇ ਹਿੱਸਾ ਲਿਆ।
ਆਯੋਜਨ ਵਿਚ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਯੋਗਦਾਨ ਦਿੱਤਾ ਅਤੇ ਇਸ ਫੰਡ ਨਾਲ ਕਈ ਹਸਤਾਲਾਂ ਨੂੰ ਜ਼ਰੂਰੀ ਸਰਜੀਕਲ ਨਾਲ ਸਬੰਧਤ ਸਮਾਨ ਖਰੀਦਣ ਵਿਚ ਮੱਦਦ ਮਿਲੇਗੀ। ਇਸ ਫੰਡ ਨਾਲ ਓਸਲਰ ਦੇ ਬਰੈਂਪਟਨ ਸਿਵਿਕ ਹਸਪਤਾਲ, ਈਟੋਬੀਕੋਕ ਜਨਰਲ ਹਸਪਤਾਲ ਅਤੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗਰੇਟਿਡ ਹੈਲਥ ਐਂਡ ਵੈਲਨੈਸ ਦੀ ਮੱਦਦ ਕੀਤੀ ਜਾਵੇਗੀ। ਆਯੋਜਨ ਵਿਚ ਅਰਮੋਰ ਇੰਸੋਰੈਂਸ ਨੇ ਸਭ ਤੋਂ ਜ਼ਿਆਦਾ ਇਕ ਲੱਖ ਡਾਲਰ ਦਾ ਦਾਨ ਕਰਕੇ ਸਭ ਤੋਂ ਵੱਡੇ ਸਿੰਗਲ ਡੋਨਰ ਦੇ ਤੌਰ ‘ਤੇ ਨਾਮ ਦਰਜ ਕਰਵਾਇਆ। ਰੋਟਰੀ ਕਲੱਬ ਆਫ ਬਰੈਂਪਟਨ ਨੇ ਵੀ ਸੰਯੁਕਤ ਤੌਰ ‘ਤੇ ਇਕ ਲੱਖ ਡਾਲਰ ਦਾ ਯੋਗਦਾਨ ਦਿੱਤਾ। ਓਸਲਰ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੀਈਓ ਕੇਨ ਮਹੇ ਨੇ ਕਿਹਾ ਕਿ ਇਸ ਵਾਰ ਦਾ ਆਯੋਜਨ ਸਭ ਤੋਂ ਜ਼ਿਆਦਾ ਸਫਲ ਰਿਹਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …