Breaking News
Home / ਕੈਨੇਡਾ / ਕੈਨ ਸਿੱਖ ਕਲਚਰਲ ਸੈਂਟਰ ਦਾ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

ਕੈਨ ਸਿੱਖ ਕਲਚਰਲ ਸੈਂਟਰ ਦਾ ਸਾਲਾਨਾ ਖੇਡ ਮੇਲਾ 9-10 ਜੁਲਾਈ ਨੂੰ

logo-2-1-300x105ਬਰੈਂਪਟਨ/ਬਿਊਰੋ ਨਿਊਜ਼
ਕੈਨ ਸਿੱਖ ਕਲਚਰਲ ਸੈਂਟਰ ਦੇ ਪ੍ਰਧਾਨ ਅਜੀਤ ਸਿੰਘ ਬਾਵਾ ਵੱਲੋਂ ਸੂਚਨਾ ਦਿਤੀ ਜਾਂਦੀ ਹੈ ਕਿ ਕੈਨ ਸਿੱਖ ਕਲਚਰਲ ਸੈਂਟਰ ਦਾ 32ਵਾਂ ਸਾਲਾਨਾ ਖੇਡ ਮੇਲਾ 9-10 ਜੁਲਾਈ, 2016, ਦਿਨ ਛਨਿਛਰਵਾਰ ਅਤੇ ਐਤਵਾਰ ਨੂੰ ਵਾਈਲਡਵੁਡ ਪਾਰਕ ਮਾਲਟਨ (ਮਿਸੀਸਾਗਾ) ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੇ ਵਿਚ ਕਬਡੀ (16 ਅਤੇ 19 ਸਾਲ ਦੀਆਂ ਟੀਮਾਂ), ਅਥਲੈਟਿਕਸ, ਬਾਸਕਟ ਬਾਲ, ਕੁਸ਼ਤੀਆ, ਰੱਸਾ-ਕਸ਼ੀ, ਵਾਲੀਬਾਲ, ਤਾਸ਼ ਦੀ ਖੇਡ, ਸਾਕਰ, ਅਤੇ ਵੇਟ ਲਿਫਟਿੰਗ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਤਾਸ਼ ਦੇ ਵਾਸਤੇ ਇਸ ਵਾਰ ਦਾਖਲਾ ਖੁਲਾ ਹੈ। ਕੋਈ ਭੀ ਅਪਨੇ ਤੌਰ ਤੇ ਹਿਸਾ ਲੈ ਸਕਦਾ ਹੈ। ਯਾਦ ਰਹੇ ਕਿ ਪਹਿਲਾ ਸੀਨੀਅਰ ਕਲੱਬਾ ਦੀਆ ਟੀਮਾਂ ਹੀ ਹਿਸਾ ਲੈਦੀਆਂ ਸਨ। ਜਸਪਾਲ ਗਾਹੁਨੀਆ ਅਤੇ ਗੁਰਚਰਨ ਭੌਰਾ ਕਬਡੀ ਦੇ ਮੇਨ ਸਪਾਂਨਸਰ ਹੋਨਗੇ। ਟੂਰਨਾਮੈਟ ਦੀਆਂ ਸਾਰੀਆ ਤਿਆਰੀਆਂ ਮੁਕਮਲ ਹੋ ਚੁਕੀਆ ਹਨ। ਫੁਟਬਾਲ ਦੇ ਮੈਚ ਸਵੇਰੇ ਅਠ ਵਜੇ ਸ਼ਨਿਚਰਵਾਰ ਤੋਂ ਲੈ ਕੇ ਐਤਵਾਰ ਸ਼ਾਮ ਨੂੰ ਸਤ ਵਜੇ ਤਕ ਖੇਡੇ ਜਾਣਗੇ।  ਹਿਸਾ ਲੈਣ ਵਾਸਤੇ, ਇਨ੍ਹਾਂ  ਹੇਠ ਲਿਖੇ ਫੋਨ ਨੰਬਰਜ਼ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਥਲੈਟਿਕਸ ਅਤੇ ਰੱਸਾ-ਕਸ਼ੀ: ਰਣਜੀਤ ਸਿੰਘ ਸੰਧੂ, 416 520 7499,
ਹਰਦੀਪ ਸਿੰਘ ਮੁਲਤਾਨੀ 416 919 3268,
ਕੁਸ਼ਤੀਆਂ- ਸਕੰਦਰ ਸਿੰਘ ਗਾਲੂਚਾ , 1905 961 5304,
ਬਾਸਕਟ ਬਾਲ: ਸ਼ੇਰ ਦਲਜੀਤ ਸਿੰਘ 416 716 2568,ਅਤੇ
ਰਾਮ ਸਿੰਘ ਦਾਨੋਤਾ 647 402  3013, ਤਾਸ਼ ਖੇਡ: ਅਵਤਾਰ ਸਿੰਘ ਬੈਂਸ, 416 674 5252,
ਵਾਲੀਬਾਲ- ਮੋਹਨ ਸਿੰਘ ਕਲਸੀ ,416 357 0786 ਅਤੇ
ਕੁਲਦੀਪ ਸਿੰਘ ਗਿਲ-416 409 3811
ਵੇਟ ਲਿਫਟਿੰਗ: ਹਰਨੇਕ ਸਿੰਘ ਰਾਏ, 416 569 1488,
ਸਾਕਰ ਓਪਨ-ਕੁਲਦੀਪ ਸਿੰਘ ਗਿਲ, 416 409 3811,  ਹੋਰ ਹਰ ਪਰਕਾਰ ਦੀ ਜਾਣਕਾਰੀ ਵਾਸਤੇ ਹੇਠ ਲਿਖੇ ਨੰਬਰਾ ਤੇ ਗਲ ਕੀਤੀ ਜਾ ਸਕਦੀ ਹੈ ਅਜੀਤ ਸਿੰਘ ਬਾਵਾ: 416-258-2167, ਪਾਲ ਸਿੰਘ ਬਦਵਾਲ: 416-402-9053

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …