9.2 C
Toronto
Friday, April 24, 2026
spot_img
Homeਕੈਨੇਡਾ25 ਮਈ ਐਤਵਾਰ ਨੂੰ ਹੋ ਰਹੇ 'ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ' ਗਰੈਂਡ ਈਵੈਂਟ...

25 ਮਈ ਐਤਵਾਰ ਨੂੰ ਹੋ ਰਹੇ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਗਰੈਂਡ ਈਵੈਂਟ ਲਈ ਤਿਆਰੀਆਂ ਮੁਕੰਮਲ

1200 ਦੇ ਲੱਗਭੱਗ ਦੌੜਾਕ/ਵਾੱਕਰ ਤੇ 200 ਤੋਂ ਵਧੇਰੇ ਵਾਲੰਟੀਅਰ ਲੈ ਰਹੇ ਨੇ ਹਿੱਸਾ, ਟੀਪੀਏਆਰ ਕਲੱਬ ਦੇ 90 ਮੈਂਬਰ ਇਸ ਈਵੈਟ ‘ਚ ਸ਼ਾਮਲ ਹੋ ਰਹੇ ਹਨ
ਬਰੈਂਪਟਨ/ਡਾ. ਝੰਡ : ਐਤਵਾਰ 25 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ ਕਰਵਾਈ ਜਾ ਰਹੀ ‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਲਈ ਤਿਆਰੀਆਂ ਪ੍ਰਬੰਧਕਾਂ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ। ਲੱਗਭੱਗ 1200 ਦੌੜਾਕ ਤੇ ਵਾੱਕਰ ਇਸ ਵਿੱਚ ਹੋਣ ਵਾਲੀਆਂ ਵੱਖ-ਵੱਖ ਦੌੜਾਂ ਵਿੱਚ ਭਾਗ ਲੈ ਰਹੇ ਹਨ। ਇਸ ਦੇ ਨਾਲ ਹੀ ਇਸ ਈਵੈਂਟ ਦੌਰਾਨ 200 ਤੋਂ ਵਧੇਰੇ ਵਾਲੰਟੀਆਂ ਆਪੋ-ਆਪਣੀਆਂ ਡਿਊਟੀਆਂ ਸੰਭਾਲ ਰਹੇ ਹਨ।
ਪਿਛਲੇ ਸਾਲ ਨਾਲੋਂ ਇਸ ਸਾਲ ਲੋਕਾਂ ਵਿੱਚ ਹੋਰ ਵੀ ਵਧੇਰੇ ਉਤਸ਼ਾਹ ਦਿਖਾਈ ਦੇ ਰਿਹਾ ਹੈ। ਇਹ ਈਵੈਂਟ ਹੁਣ ਬਰੈਂਪਟਨ ਸ਼ਹਿਰ ਤੱਕ ਹੀ ਸੀਮਤ ਨਹੀਂ ਰਿਹਾ ਹੈ, ਬਲਕਿ ਇਹ ਤਾਂ ਪੂਰੇ ਪੀਲ ਰੀਜਨ ਅਤੇ ਦੂਰ ਨੇੜੇ ਦੇ ਹੋਰ ਸ਼ਹਿਰਾਂ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਇਹ ਈਵੈਂਟ ਛੇ ਸਥਾਨਕ ਚੈਰਿਟੀਆਂ ਦੀ ਸਾਂਝੀ ਸੰਸਥਾ ‘ਇੰਸਪੀਰੇਸ਼ਨਲ ਸਟੈੱਪਸ’ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ‘ਐੱਨਲਾਈਟ ਕਿੱਡਜ਼’, ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’, ‘ਸਹਾਇਤਾ’, ‘ਪਿੰਗਲਵਾੜਾ’, ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਟੋਰਾਂਟੋ’ ਅਤੇ ‘ਤਰਕਸ਼ੀਲ ਸੋਸਾਇਟੀ’ ਸ਼ਾਮਲ ਹਨ। ਇਨ÷ ਾਂ ਦਾ ਸਾਂਝਾ ਮੰਤਵ ਲੋਕਾਂ ਵਿੱਚ ਨਾ ਕੇਵਲ ਚੰਗੀ ਸਿਹਤ ਤੇ ਤੰਦਰੁਸਤੀ ਨੂੰ ਹੀ ਉਤਸ਼ਾਹਿਤ ਕਰਨਾ ਹੈ, ਸਗੋਂ ਇਸ ਦੇ ਨਾਲ਼-ਨਾਲ਼ ਸਿਹਤ ਪ੍ਰਤੀ ਜਾਗਰੂਕਤਾ ਨੂੰ ਫ਼ੈਲਾਉਣਾ ਅਤੇ ਕਮਿਊਨਿਟੀ ਦੀ ਭਲਾਈ ਲਈ ਫ਼ੰਡ ਇਕੱਠਾ ਕਰਨਾ ਵੀ ਹੈ ਜਿਸ ਨਾਲ ਲੋੜਵੰਦ ਵਿਅੱਕਤੀਆਂ ਦੀ ਸਹਾਇਤਾ ਕੀਤੀ ਜਾ ਸਕੇ।
ਦੌੜਾਕਾਂ ਤੇ ਆਮ ਲੋਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ‘ਟੈਰੀ ਫ਼ੌਕਸ ਸਿੰਨਥੈਟਿਕ ਸਟੇਡੀਅਮ’ ਇਸ ਵਾਰ ਉਪਲੱਭਧ ਨਾ ਹੋਣ ਕਾਰਨ ਇਸ ਵਾਰ ਇਸ ਈਵੈਂਟ ਲਈ ਸਟੇਜ ਅਤੇ ਟੈਂਟਾਂ, ਵਗ਼ੈਰਾ ਦਾ ਸਾਰਾ ਪ੍ਰਬੰਧ ਬਰੈਮਲੀ ਰੋਡ ਤੇ ਗੁੱਡਵੁੱਡ ਰੋਡ ਦੇ ਨੇੜਲੀ ਪਾਰਕਿੰਗ ਵਿੱਚ ਕੀਤਾ ਗਿਆ ਹੈ। ਸਨੈਕਸ, ਚਾਹ-ਪਾਣੀ ਤੇ ਖਾਣ-ਪੀਣ ਦੀਆਂ ਹੋਰ ਆਈਟਮਾਂ ਦੇ ਸਟਾਲ ਵੀ ਇੱਥੇ ਹੀ ਇਸ ਪਾਰਕਿੰਗ ਏਰੀਏ ਵਿੱਚ ਲਗਾਏ ਜਾ ਰਹੇ ਹਨ।
ਇਸ ਲਈ ਇਹ ਪਾਰਕਿੰਗ ਕਾਰਾਂ ਦੀ ਪਾਰਕਿੰਗ ਲਈ ਉਪਲੱਭਧ ਨਹੀਂ ਹੋ ਸਕੇਗੀ ਅਤੇ ਉਨ÷ ਾਂ ਨੂੰ ਆਪਣੀਆਂ ਵਿੱਚ ਗੱਡੀਆਂ ਚਿੰਗੂਆਕੂਜ਼ੀ ਪਾਰਕ ਦੇ ਪੱਛਮ ਵਾਲੇ ਪਾਸੇ ਸੈਂਟਰਲ ਰੋਡ ਵਾਲੀ ਪਾਰਕਿੰਗ ਜਾਂ ਫਿਰ ਬਰੈਮਲੀ ਸਿਟੀ ਸੈਂਟਰ ਦੀ ਖੁੱਲ÷ ੀ-ਡੁੱਲ÷ ੀ ਪਾਰਕਿੰਗ ਵਿੱਚ ਲਗਾਉਣੀਆਂ ਪੈਣਗੀਆਂ।
ਇਸ ਈਵੈਂਟ ਵਿੱਚ ਹਾਫ਼-ਮੈਰਾਥਨ, 10 ਕਿਲੋਮੀਟਰ, 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਮਰਦਾਂ ਤੇ ਔਰਤਾਂ ਦੀਆਂ ਕੈਟਾਗਰੀਆਂ ਵਿੱਚ ਪਹਿਲੀਆਂ ਤਿੰਨ ਪੋਜ਼ੀਸ਼ਨਾਂ ‘ਤੇ ਆਉਣ ਵਾਲਿਆਂ ਨੂੰ ਨਕਦ ਤੇ ਹੋਰ ਕਈ ਇਨਾਮ ਦਿੱਤੇ ਜਾਣਗੇ। ਹਾਫ਼-ਮੈਰਾਥਨ ਦੌੜ ਸਵੇਰੇ 7.30 ਵਜੇ ਆਰੰਭ ਹੋਵੇਗੀ, ਜਦ ਕਿ 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਕ੍ਰਮਵਾਰ 8.15 ਵਜੇ ਤੇ 8.40 ਵਜੇ ਸ਼ੁਰੂ ਕਰਵਾਈਆਂ ਜਾਣਗੀਆਂ।
ਇਨ÷ ਾਂ ਸਾਰੀਆਂ ਦੌੜਾਂ ਦਾ ਆਰੰਭਿਕ (ਸਟਾਰਟਿੰਗ ਪੁਆਇੰਟ) ਅਤੇ ਆਖ਼ਰੀ ਪੁਆਇੰਟ (ਫਿਨਿਸ਼ ਪੁਆਇੰਟ) ਬਰੈਮਲੀ ਰੋਡ ਉੱਪਰ ਕੁਈਨਜ਼ ਸਟਰੀਟ ਤੋਂ ਲੱਗਭੱਗ 200 ਗਜ਼ ਉੱਤਰ ਵਾਲੇ ਪਾਸੇ ਬਣਾਇਆ ਗਿਆ ਹੈ। ਦੌੜਾਂ ਦੀ ਵੱਖ-ਵੱਖ ਦੂਰੀ ਨੂੰ ਮੁੱਖ ਰੱਖਦਿਆਂ ਹੋਇਆਂ ਦੌੜਾਕਾਂ ਨੂੰ ਇੱਥੋਂ ਆਰੰਭਿਕ ਪੁਆਇੰਟ ਤੋਂ ਸ਼ੁਰੂ ਹੋ ਕੇ ਬਰੈਮਲੀ ਰੋਡ ਉੱਪਰ ਵਿਲੀਅਮ ਪਾਰਕਵੇਅ ਨੂੰ ਪਾਰ ਕਰਕੇ ਅੱਗੋਂ ਨੌਰਥ ਪਾਰਕ ਤੋਂ ਥੋੜ÷ ਾ ਜਿਹਾ ਪਹਿਲਾਂ ਵਾਪਸ ਮੁੜਨਾ ਹੈ। ਵੱਖ-ਵੱਖ ਦੌੜਾਂ ਲਈ ਬਰੈਮਲੀ ਰੋਡ ਉੱਪਰ ਲਗਾਏ ਜਾਣ ਵਾਲੇ ‘ਚੱਕਰਾਂ’ (1 ਲੈੱਗ = 2 ਲੈਪ) ਦੇ ਹਿਸਾਬ ਨਾਲ) ਦੀ ਗਿਣਤੀ ਕ੍ਰਮਵਾਰ ਚਾਰ, ਦੋ ਅਤੇ ਇੱਕ ਰੱਖੀ ਗਈ ਹੈ, ਭਾਵ ਕਿ ਹਾਫ਼-ਮੈਰਾਥਨ ਲਈ ਦੌੜਾਕਾਂ ਨੂੰ ਕੁਈਨ ਸਟਰੀਟ ਤੋਂ ਲੈ ਕੇ ਨੌਰਥ ਪਾਰਕਵੇਅ ਤੱਕ ਚਾਰ ਚੱਕਰ ਲਾਉਣੇ ਹੋਣਗੇ। ਏਸੇ ਤਰ÷ ਾਂ 10 ਕਿਲੋਮੀਟਰ ਦੌੜ ਲਈ ਦੋ ਚੱਕਰ ਅਤੇ 5 ਕਿਲੋਮੀਟਰ ਲਈ ਇੱਕ ਚੱਕਰ ਲਗਾ ਕੇ ‘ਫਿਨਿਸ਼ ਪੁਆਇੰਟ’ ‘ਤੇ ਵਾਪਸ ਆਉਣਾ ਹੋਵੇਗਾ।
ਉਨ÷ ਾਂ ਦੀ ਸਹਾਇਤਾ ਲਈ ਰਸਤੇ ਵਿੱਚ ਵੱਖ-ਵੱਖ ਥਾਵਾਂ ‘ਤੇ ਵਾਲੰਟੀਅਰ ਤਾਇਨਾਤ ਕੀਤੇ ਜਾ ਰਹੇ ਹਨ ਜੋ ਵਾਟਰ ਸਟੇਸ਼ਨਾਂ ਤੇ ਪਾਣੀ ਪਿਆਉਣ ਦੀ ਸੇਵਾ ਵੀ ਕਰਨਗੇ।
ਜ਼ਿਕਰਯੋਗ ਹੈ ਕਿ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਦੇ 90 ਮੈਂਬਰ ਇਸ ਈਵੈਂਟ ਦੌਰਾਨ ਵੱਖ-ਵੱਖ ਦੌੜਾਂ ਵਿੱਚ ਭਾਗ ਲੈ ਰਹੇ ਹਨ। ਇਸ ਤੋਂ ਇਲਾਵਾ ਛੋਟੇ ਬੱਚਿਆਂ ਅਤੇ ਸੀਨੀਅਰਾਂ ਦੀਆਂ 400 ਮੀਟਰ ਅਤੇ ਇੱਕ ਕਿਲੋਮੀਟਰ ਦੌੜਾਂ ਵੀ ਕਰਵਾਈਆਂ ਜਾ ਰਹੀਆਂ ਹਨ। ‘ਬਰੈਂਪਟਨ ਬੈਂਡਰਜ਼ ਰੱਨਿੰਗ ਕਲੱਬ’ ਦੇ ਸਾਥੀ ਇਸ ਵਿੱਚ ਦੌੜਨ ਦੇ ਨਾਲ ਨਾਲ ਲੌਜਿਸਟਿਕ ਸਹਾਇਤਾ ਵਿੱਚ ਵੀ ਮਦਦ ਕਰ ਰਹੇ ਹਨ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਅਤੇ ‘ਰੱਨ ਫ਼ਾਰ ਵੈਟਰਨਜ਼’ ਦੇ ਸੀਨੀਅਰ ਮੈਂਬਰ ਵੀ ਪਿਛਲੇ ਸਾਲ ਵਾਂਗ ਇਸ ਵਾਰ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
‘ਬੀਵੀਡੀ ਗਰੁੱਪ ਬਰੈਂਪਟਨ ਹਾਫ਼-ਮੈਰਾਥਨ’ ਮਹਿਜ਼ ਇੱਕ ‘ਰੇਸ’ ਨਹੀਂ ਹੈ, ਸਗੋਂ ਇਹ ਤਾਂ ਕਮਿਊਨਿਟੀਆਂ, ਚੈਰਿਟੀਆਂ ਅਤੇ ਪੱਕੇ ਇਰਾਦਿਆਂ ਦਾ ਸਮੂਹਿਕ ਜਸ਼ਨ ਹੈ ਜਿਸ ਵਿੱਚ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੁੰਦੇ ਹਨ। ਇਸ ਦੌਰਾਨ ਕੋਈ ਵੀ ਵਿਅੱਕਤੀ ਭਾਵੇਂ ਉਹ ਕਿਸੇ ਦੌੜ ਵਿੱਚ ਹਿੱਸਾ ਲੈ ਰਿਹਾ ਹੈ ਜਾਂ ਸੜਕ ਦੇ ਪਾਸੇ ਖੜੇ ਹੋ ਕੇ ਦੌੜਾਕਾਂ ਨੂੰ ਹੱਲਾਸ਼ੇਰੀ ਦੇ ਕੇ ਉਨ÷ ਾਂ ਦੀ ਹੌਸਲਾ ਅਫ਼ਜ਼ਾਈ ਕਰ ਰਿਹਾ ਹੈ ਜਾਂ ਫਿਰ ਇਸ ਈਵੈਂਟ ਵਿੱਚ ਵਾਲੰਟੀਅਰ ਵਜੋਂ ਕਿਸੇ ਵੀ ਤਰ÷ ਾਂ ਦੀ ਸੇਵਾ ਕਰ ਰਿਹਾ ਹੈ, ਇਸ ਵੱਡੇ ਈਵੈਂਟ ਵਿੱਚ ਉਸ ਦਾ ਇਹ ਵੱਡਾ ਯੋਗਦਾਨ ਹੈ।
ਈਵੈਂਟ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਪਰਿਵਾਰਾਂ ਸਮੇਤ ਇਸ ਈਵੈਂਟ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਈਵੈਂਟ ਸਬੰਧੀ ਅਤੇ ਕਾਰਾਂ ਦੀ ਪਾਰਕਿੰਗ ਸਬੰਧੀ ਹੋਰ ਵਧੇਰੇ ਜਾਣਕਾਰੀ ਇਸ ਈਵੈਟ ਦੀ ਵੈੱਬਸਾਈਟ www.bramptonmarathon.org ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।

 

 

RELATED ARTICLES
POPULAR POSTS