-10 C
Toronto
Monday, January 26, 2026
spot_img
Homeਕੈਨੇਡਾਮਾਉਂਟੇਸ਼ਨ ਸੀਨੀਅਰਸ ਕਲੱਬ, ਬਰੈਂਪਟਨ ਨੇ ਮਨਾਇਆ ਭਾਰਤ ਦਾ ਆਜ਼ਾਦੀ ਦਿਵਸ

ਮਾਉਂਟੇਸ਼ਨ ਸੀਨੀਅਰਸ ਕਲੱਬ, ਬਰੈਂਪਟਨ ਨੇ ਮਨਾਇਆ ਭਾਰਤ ਦਾ ਆਜ਼ਾਦੀ ਦਿਵਸ

ਬਰੈਂਪਟਨ/ ਬਿਊਰੋ ਨਿਊਜ਼ : ਮਾਉਂਟੇਸ਼ਨ ਸੀਨੀਅਰਸ ਕਲੱਬ, ਬਰੈਂਪਟਨ ਨੇ 25 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਵਸ, ਗ੍ਰੇ ਵਹੇਲ ਪਾਰਕ, ਮਾਉਂਟੇਸ਼ਨ ਪਬਲਿਕ ਸਕੂਲ ‘ਚ ਮਨਾਇਆ। ਪ੍ਰੋਗਰਾਮ ਦੁਪਹਿਰ 2 ਵਜੇ ਸ਼ੁਰੂ ਹੋਇਆ ਅਤੇ ਰਾਤ 8 ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਬੱਚਿਆਂ ਅਤੇ ਵੱਡਿਆਂ ਲੇ ਭਾਰਤ ਅਤੇ ਕੈਨੇਡਾ ਦੇ ਰਾਸ਼ਟਰੀ ਗੀਤ ਵੀ ਗਾਏ।ਮੀਂਹ ਦੇ ਬਾਵਜੂਦ ਕਾਫ਼ੀ ਮੰਨੀਆਂ-ਪ੍ਰਮੰਨੀਆਂ ਹਸਤੀਆਂ ਇਸ ਮੌਕੇ ‘ਤੇ ਮੌਜੂਦ ਸਨ, ਜਿਨ੍ਹਾਂ ‘ਚ ਮੇਅਰ ਲਿੰਡਾ ਜੈਫਰੀ, ਕੌਂਸਲ ਅਫਸਰ ਡੀ.ਪੀ. ਸਿੰਘ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਐਮ.ਪੀ. ਕਮਲ ਖਹਿਰਾ, ਰੀਜਨਲ ਕੌਂਸਲਰ ਜਾਨ ਸੁਪਰੋਵਰੀ, ਐਮ.ਪੀ.ਪੀ. ਗੁਰਰਤਨ ਸਿੰਘ, ਸਕੂਲ ਟਰੱਸਟੀ ਹਰਕੀਰਤ ਸਿੰਘ, ਵਿੱਕੀ ਢਿੱਲੋਂ, ਰਜਨੀ ਸ਼ਰਮਾ, ਸਤਪਾਲ ਸਿੰਘ ਜੌਹਲ, ਬਲਬੀਰ ਸੋਹੀ, ਐਮ.ਪੀ.ਪੀ. ਗੁਰਰਤਨ ਸਿੰਘ, ਸਕੂਲ ਟਰੱਸਟੀ ਹਰਕੀਰਤ ਸਿੰਘ, ਵਿੱਕੀ ਢਿੱਲੋਂ, ਰਜਨੀ ਸ਼ਰਮਾ, ਸਤਪਾਲ ਸਿੰਘ ਜੌਹਲ, ਬਲਬੀਰ ਸੋਹੀ ਅਤੇ ਆਸਪਾਸ ਦੇ ਕਈ ਹੋਰ ਕਲੱਬਾਂ ਦੇ ਅਹੁਦੇਦਾਰ ਵੀ ਇਸ ਮੌਕੇ ‘ਤੇ ਹਾਜ਼ਰ ਸਨ। ਸਾਰਿਆਂ ਨੇ ਉਥੇ ਆਪਣੇ ਭਾਸ਼ਣ ਵੀ ਦਿੱਤੇ।
ਹਰ ਉਮਰ ਵਰਗ ਦੇ ਮੁੰਡਿਆਂ ਅਤੇ ਕੁੜੀਆਂ ਅਤੇ ਸੀਨੀਅਰਾਂ ਲਈ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਜੇਤੂਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਸੀਨੀਅਰਾਂ ਲਈ ਸੀਪ ਮੁਕਾਬਲੇ ਵੀ ਕਰਵਾਏ ਗਏ ਅਤੇ ਉਨ੍ਹਾਂ ਨੂੰ ਨਕਦ ਇਨਾਮ ਵੀ ਦਿੱਤੇ ਗਏ।
ਉਧਰ, ਕਲੱਬ ਦੇ ਸਭ ਤੋਂ ਸੀਨੀਅਰ ਪੁਰਸ਼ ਅਤੇ ਔਰਤਾਂ ਨੂੰ ਵੀ ਕਲੱਬ ਨੇ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਸਨੈਕਸ, ਫਲ, ਕੋਲਡ ਡ੍ਰਿੰਕਸ ਅਤੇ ਚਾਹ ਆਦਿ ਵੀ ਦਿੱਤੀ ਗਈ। ਜੋਤੀ ਸ਼ਰਮਾ ਅਤੇ ਅਜਮੇਰ ਪਰਦੇਸੀ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਸਾਰਿਆਂ ਨੇ ਉਸ ਦਾ ਅਨੰਦ ਲਿਆ। ਔਰਤਾਂ ਨੇ ਪੰਜਾਬੀ ਬੋਲੀਆਂ ਵੀ ਪਾਈਆਂ।ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਕੁਲਾਰ ਅਤੇ ਲੇਡੀਜ਼ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਚਰਨਜੀਤ ਢਿੱਲੋਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

RELATED ARTICLES
POPULAR POSTS