Breaking News
Home / ਕੈਨੇਡਾ / ‘ਕੈਂਸਰ ਮਾਰੋ ਅਤੇ ਜ਼ਿੰਦਗੀ ਨੂੰ ਪਿਆਰ ਕਰੋ’ ਸਮਾਗਮ ਕਰਵਾਇਆ

‘ਕੈਂਸਰ ਮਾਰੋ ਅਤੇ ਜ਼ਿੰਦਗੀ ਨੂੰ ਪਿਆਰ ਕਰੋ’ ਸਮਾਗਮ ਕਰਵਾਇਆ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਔਰਤਾਂ ਦੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਲੋਕਾਂ ਵਿੱਚ ਜਾਗਰਿਤੀ ਪੈਦਾ ਕਰਨ ਲਈ ਅਤੇ ਇਸ ਸਬੰਧੀ ਖੋਜ ਕਾਰਜਾਂ ਲਈ ਫੰਡ ਇਕੱਠਾ ਕਰਨ ਲਈ ਕਰੇਵਿੰਗ ਕਿਓਰ ਫਾਊਂਡੇਸ਼ਨ ਵੱਲੋਂ ਜੱਸੀ ਧਨੋਆ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੱਭਿਆਚਾਰਕ ਸਮਾਗਮ ਇੱਥੇ ਕਰਵਾਇਆ ਗਿਆ ਜਿਸਦਾ ਨਾਅਰਾ ”ਕੈਂਸਰ ਮਾਰੋ ਅਤੇ ਜ਼ਿੰਦਗੀ ਨੂੰ ਪਿਆਰ ਕਰੋ” ਦਿੱਤਾ ਗਿਆ। ਇਸ ਸਮਾਗਮ ਦੌਰਾਨ ਪੰਜਾਬ ਤੋਂ ਇੱਥੇ ਪਹੁੰਚੇ ਨਾਮਵਰ ਸੰਗੀਤਕਾਰ ਅਤੇ ਗਾਇਕ ਦਿਲਖੁਸ਼ ਥਿੰਦ ਦੀ ਗਾਇਕੀ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਜਿੱਥੇ ਦਿਲਖੁਸ਼ ਥਿੰਦ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸੁਣਨ ਵਾਲਿਆਂ ਨੂੰ ਕੀਲ ਕੇ ਬਿਠਾਈ ਰੱਖਿਆ ਇਸ ਮੌਕੇ ਫਾਊਂਡੇਸ਼ਨ ਦੁਆਰਾ ਕੈਂਸਰ ਦੇ ਕਈ ਮਰੀਜ਼ ਜੋ ਕੈਂਸਰ ਤੋਂ ਨਿਜਾਤ ਪਾ ਚੁੱਕੇ ਹਨ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਕੈਂਸਰ ਨਾਲ ਜੂਝ ਰਹੀਆਂ ਨੌਂ ਔਰਤਾਂ ਦੁਆਰਾ ਇਕੱਠੇ ਹੋ ਕਿ ਸਾਂਝੇ ਤੌਰ ‘ਤੇ ਕੱਟਿਆ ਗਿਆ ਗੁਲਾਬੀ ਰੰਗ ਦਾ ਕੇਕ ਵੀ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ ਜਿਸ ਨਾਲ ਆਏ ਹੋਏ ਸਾਰਿਆਂ ਦਾ ਮਨ ਪਸੀਜ ਗਿਆ ਜੋ ਕਿ ਸਾਰਿਆਂ ਦਾ ਦਿਲ ਜਿੱਤਣ ਵਾਲੀ ਘੜੀ ਹੋ ਨਿੱਬੜੀ। ਇਸ ਮੌਕੇ ਗੀਤ-ਸੰਗੀਤ ਦੇ ਨਾਲ-ਨਾਲ ਤਿੰਨ ਮਾਵਾਂ ਅਤੇ ਧੀਆਂ ਦੇ ਗਿੱਧੇ ਅਤੇ ਭੰਗੜੇ ਦੇ ਮੁਕਾਬਲੇ ਨੂੰ ਵੀ ਹਾਜ਼ਰੀਨ ਵੱਲੋਂ ਖੂਬ ਸਲਾਹਿਆ ਗਿਆ। ਸਮਾਗਮ ਦੌਰਾਨ ਗਾਇਕ ਦਿਲਖੁਸ਼ ਥਿੰਦ ਦਾ ਸਨਮਾਨ ਵੀ ਕੀਤਾ ਗਿਆ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …