Breaking News
Home / ਕੈਨੇਡਾ / ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ

ਸੀਨੀਅਰ ਬਲੈਕ ਓਕ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ ਗਿਆ

ਬਰੈਂਪਟਨ : ਆਤਮਾ ਸਿੰਘ ਬਰਾੜ ਪ੍ਰਧਾਨ ਅਤੇ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ, ਹਾਜ਼ਰੀਨ ਮਹਿਮਾਨਾਂ ਵਲੋਂ ਬਲਿਊ ਪਾਰਕ ਵਿਖੇ ਪਿਛਲੇ ਦਿਨੀਂ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੀ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰੂਪ ਸਿੰਘ ਗਿੱਲ ਨੂੰ ਸੌਂਪੀ ਗਈ। ਭਾਰਤ ਦਾ ਕੌਮੀ ਗੀਤ ਜਨ ਗਨ ਮਨ ਦਾ ਗਾਇਨ ਸਿਕੰਦਰ ਸਿੰਘ ਝੱਜ ਵਲੋਂ ਅਤੇ ਹਾਜ਼ਰੀਨ ਵਲੋਂ ਖੜ੍ਹੇ ਹੋ ਕੇ ਬੜੇ ਠਰੰਮੇ ਨਾਲ ਪੇਸ਼ ਕੀਤਾ ਗਿਆ। ਸਿਕੰਦਰ ਸਿੰਘ ਝੱਜ ਵਲੋਂ ਇਕੱਤਰ ਹੋਏ ਹਾਜ਼ਰੀਨ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਪਹੁੰਚਣ ਉਪਰੰਤ ਸਭ ਨੂੰ ਜੀ ਆਇਆਂ ਕਿਹਾ ਗਿਆ। 73ਵੇਂ ਜਨਮ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਰੂਪ ਸਿੰਘ ਗਿੱਲ ਵਲੋਂ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿਚ ਸ਼ਹੀਦ ਹੋਏ ਸੂਰਬੀਰ ਯੋਧੇ ਅਤੇ ਸੂਰਬੀਰਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ। ਇਕੱਤਰ ਹੋਏ ਮਹਿਮਾਨਾਂ ਨੂੰ ਅਜ਼ਾਦੀ ਦਿਵਸ ਦੇ 73ਵੇਂ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸਟੇਜ ‘ਤੇ ਸ਼ਸ਼ੋਬਤ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ, ਗੁਰਪ੍ਰੀਤ ਸਿੰਘ ਢਿੱਲੋਂ ਰੀਜ਼ਨਲ ਕੌਂਸਲਰ, ਹਰਕੀਰਤ ਸਿੰਘ ਸਿਟੀ ਕੌਂਸਲਰ ਅਤੇ ਬਲਵੀਰ ਸਿੰਘ ਸੋਹੀ ਸਕੂਲ ਟਰੱਸਟੀ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਬੂਟਾ ਸਿੰਘ ਧਾਲੀਵਾਲ ਅਤੇ ਭਰਪੂਰ ਸਿੰਘ ਚਾਹਲ ਵਲੋਂ ਕਵਿਤਾਵਾਂ ਪੇਸ਼ ਕੀਤੀਆਂ। ਹਰਨੇਕ ਸਿੰਘ ਗਿੱਲ ਵਲੋਂ ਭਾਰਤ ਵਾਸੀਆਂ ਵਲੋਂ ਪਾਏ ਯੋਗਦਾਨ ਬਾਰੇ ਪੂਰਨ ਰੂਪ ਵਿਚ ਜਾਣੂ ਕਰਵਾਇਆ ਗਿਆ। ਕਲੱਬ ਵਲੋਂ ਆਏ ਮਹਿਮਾਨਾਂ ਵਾਸਤ ਚਾਹ ਪਕੌੜੇ, ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਕਲੱਬ ਪ੍ਰਧਾਨ ਆਤਮਾ ਸਿੰਘ ਬਰਾੜ ਵਲੋਂ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ, ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ, ਜਿਸਦਾ ਸਾਰਿਆਂ ਨੇ ਆਨੰਦ ਮਾਣਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …