ਬਰੈਂਪਟਨ/ਹਰਜੀਤ ਬੇਦੀ : ਬਰੈਂਪਟਨ ਦੀ ਬਹੁਤ ਹੀ ਸਰਗਰਮ ਸੀਨੀਅਰਜ਼ ਕਲੱਬ ਰੈਡ ਵਿੱਲੋ ਦੇ ਮੈਂਬਰਾਂ ਵਲੋਂ ਪਿਛਲੇ ਦਿਨੀ ਨਿਆਗਰਾ ਔਨ ਦੀ ਲੇਕ ਵਿਲੇਜ਼ ਅਤੇ ਨਿਆਗਰਾ ਏਰੀਏ ਦੇ ਹੋਰ ਕਈ ਸਥਾਨਾਂ ਦਾ ਬਹੁਤ ਹੀ ਮਨੋਰੰਜਕ ਟਰਿੱਪ ਲਾਇਆ ਗਿਆ। ਕਲੱਬ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਧਾਨ ਗੁਰਨਾਮ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਅਮਰਜੀਤ ਸਿੰਘ , ਜੋਗਿੰਦਰ ਪੱਡਾਾ, ਮਾਸਟਰ ਕੁਲਵੰਤ , ਸ਼ਿਵਦੇਵ ਰਾਏ, ਬਲਵੰਤ ਕਲੇਰ ਅਤੇ ਹੋਰਨਾਂ ਨੇ ਇਸ ਟਰਿੱਪ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ। ਲੇਡੀ ਮੈਂਬਰਾਂ, ਮਹਿੰਦਰ ਪੱਡਾ, ਨਿਰਮਲਾ ਪਰਾਸ਼ਰ,, ਬਲਜੀਤ ਸੇਖੋਂ, ਇੰਦਰਜੀਤ ਗਿੱਲ ਅਤੇ ਹੋਰਨਾਂ ਨੇ ਔਰਤ ਮੈਂਬਰਾਂ ਦੀ ਅਗਵਾਈ ਕੀਤੀ।
ਤਿੰਨ ਬੱਸਾਂ ਵਿੱਚ ਸਵਾਰ ਹੋ ਕੇ 150 ਦੇ ਕਰੀਬ ਮੈਂਬਰਾਂ ਇਸ ਟਰਿੱਪ ਵਿੱਚ ਸ਼ਮੂਲੀਅਤ ਕੀਤੀ ਗਈ। ਟਰਿੱਪ ‘ਤੇ ਜਾਣ ਸਮੇਂ ਰੀਜਨਲ ਕੌਂਸਲਰ ਪੈਟ ਫੌਰਟੀਨੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਨਿਰਧਾਰਤ ਸਥਾਨ ‘ਤੇ ਪਹੁੰਚ ਕੇ ਨਿਆਗਰਾ ਔਨ ਦੀ ਲੇਕ ਵਿਲੇਜ਼ ਦੀ ਅਨੂਠੀ ਸੁੰਦਰਤਾ ਦਾ ਆਨੰਦ ਮਾਣਿਆ ਗਿਆ। ਕਿੰਗ ਜਾਰਜ ਫੋਰਟ ਦੇ ਮਿਊਜਮ ਵਿੱਚ ਪੁਰਾਤਨ ਹਥਿਆਰ, ਗੱਨਾਂ ਅਤੇ ਆਰਮੀ ਵਲੋਂ ਵਰਤੇ ਜਾਂਦੇ ਬਾਈਕ ਨੁਮਾਇਸ਼ ਵਿੱਚ ਰੱਖੇ ਹੋਏ ਸਨ। ਜਿਨ੍ਹਾਂ ਨੂੰ ਦੇਖ ਕੇ ਸੀਨੀਅਰਜ਼ ਨੇ ਇਤਿਹਾਸਕ ਜਾਣਕਾਰੀ ਇਕੱਤਰ ਕੀਤੀ। ਸ਼ਹੀਦ ਫੌਜੀਆਂ ਦੀ ਯਾਦ ਵਿੱਚ ਮਨਾਏ ਜਾ ਰਹੇ ਸਾਲਾਨਾ ਵਾਰ ਡੇਅ ਹੋਣ ਕਰਕੇ ਫੌਜੀਆਂ ਦੁਆਰਾ ਉਸ ਸਮੇਂ ਦੀਆਂ ਫੌਜੀ ਗਤੀਵਿਧੀਆਂ ਦਾ ਨਮੂਨਾ ਪੇਸ਼ ਕਰ ਕੇ ਦਿਖਾਇਆ ਗਿਆ। ਇਸ ਤਰ੍ਹਾਂ ਇਹ ਟਰਿੱਪ ਜਿੱਥੇ ਮਨੋਰੰਜਨ ਭਰਪੂਰ ਸੀ ਉੱਥੇ ਇਤਿਹਾਸਕ ਜਾਣਕਾਰੀ ਦਾ ਅਮੁੱਲ ਖਜ਼ਾਨਾ ਵੀ ਸੀ।
ਮੈਂਬਰਾਂ ਵਲੋਂ ਹੈਲੀਕਾਪਟਰ ਰਾਈਡ ਪਲੇਸ, ਫਲੌਵਰ ਕਲਾਕ ਅਤੇ ਨਿਆਗਰਾ ਫਾਲਜ਼ ਦਾ ਦੌਰਾ ਵੀ ਕੀਤਾ ਗਿਆ। ਬਹੁਤ ਹੀ ਰਮਣੀਕ ਥਾਵਾਂ ਦੇਖ ਕੇ ਸੀਨੀਅਰਜ਼ ਨੇ ਕੈਨੇਡਾ ਦੇ ਕੁਦਰਤੀ ਸੁਹੱਪਣ ਦਾ ਆਨੰਦ ਮਾਣਦੇ ਹੋਏ ਇਸ ਟਰਿੱਪ ਨੂੰ ਆਪਣੀਆਂ ਯਾਦਾਂ ਵਿੱਚ ਸਮੋਅ ਲਿਆ। ਰਸਤੇ ਵਿੱਚ ਵਾਪਸੀ ਸਮੇਂ ਸਭ ਨੇ ਰਲ ਕੇ ਕੌਫੀ ਦਾ ਆਨੰਦ ਮਾਣਿਆ। ਸਾਰੇ ਮੈਂਬਰ ਖੁਸ਼ੀਆਂ ਮਾਣਦੇ ਹੋਏ ਸ਼ਾਮੀ ਆਪਣੇ ਘਰਾਂ ਨੂੰ ਪਰਤ ਆਏ।
ਕਲੱਬ ਵਲੋਂ ਇੰਡੀਆ ਜਾ ਰਹੇ ਮੈਂਬਰਾਂ ਨੂੰ ਵਿਦਾਇਗੀ ਪਾਰਟੀ ਅਕਤੂਬਰ ਦੇ ਪਹਿਲੇ ਹਫਤੇ ਕੀਤੀ ਜਾਵੇਗੀ। ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪ੍ਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …