18.1 C
Toronto
Wednesday, September 16, 2026
spot_img
Homeਕੈਨੇਡਾਏਅਰ ਸ਼ੋਅ ਦਾ ਲੇਕ ਦੀਆਂ ਲਹਿਰਾਂ ਤੋਂ ਨਜ਼ਾਰਾ ਲੈਣ ਲਈ ਬੋਟ ਕਰੂਜ਼

ਏਅਰ ਸ਼ੋਅ ਦਾ ਲੇਕ ਦੀਆਂ ਲਹਿਰਾਂ ਤੋਂ ਨਜ਼ਾਰਾ ਲੈਣ ਲਈ ਬੋਟ ਕਰੂਜ਼

ਏਅਰ ਸ਼ੋਅ ਦਾ ਲੇਕ ਦੀਆਂ ਲਹਿਰਾਂ ਤੋਂ ਨਜ਼ਾਰਾ ਲੈਣ ਲਈ ਬੋਟ ਕਰੂਜ਼ਬਰੈਂਪਟਨ/ਬਿਊਰੋ ਨਿਊਜ਼ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਵਲੋਂ 4 ਸਤੰਬਰ 2017 ਨੂੰ ਬਹੁਤ ਹੀ ਵਧੀਆ ਬੋਟ ਕਰੂਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਸ ਦਿਨ ਲੇਕ ਉੱਪਰ ਬਹੁਤ ਵੱਡਾ ਅਤੇ ਦਿਲਚਸਪ ਏਅਰ ਸ਼ੋਅ ਵੀ ਹੋਣ ਜਾ ਰਿਹਾ ਹੈ।
ਝੀਲ ਦੀਆਂ ਲਹਿਰਾਂ ਤੇ ਤਾਰੀਆਂ ਲਾਉਂਦੀ ਬੋਟ ਤੋਂ ਅਸਮਾਨ ਵਿੱਚ ਉਡਾਰੀਆਂ ਮਾਰਦੇ ਹਵਾਈ ਜਹਾਜਾਂ ਦਾ ਨਜ਼ਾਰਾ ਦੇਖਣਯੋਗ ਹੋਵੇਗਾ। ਸਬੰਧਤ ਪਰਿਵਾਰ ਬਹੁਤ ਹੀ ਵਧੀਆ ਬੋਟ ਤੇ ਬੈਠ ਕੇ ਏਅਰ ਸ਼ੌਅ ਦਾ ਨਜ਼ਾਰਾ ਲੈ ਸਕਦੇ ਹਨ। ਖਾਣ-ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਇਸ ਬੋਟ ਕਰੂਜ ਲਈ ਟਿਕਟ ਸਿਰਫ 50 ਡਾਲਰ ਰੱਖੀ ਗਈ ਹੈ। ਟਿਕਟਾਂ ਬਹੁਤ ਹੀ ਸੀਮਤ ਹਨ ਸੋ ਜਲਦੀ ਫੋਨ ਕਰ ਕੇ ਆਪਣੀਆਂ ਟਿਕਟਾਂ ਰਿਜ਼ਰਵ ਕਰਵਾ ਲਵੋ। ਇਹ ਈਵੈਂਟ ਇੱਕ ਯਾਦਗਾਰੀ ਈਵੈਂਟ ਹੋਵੇਗਾ। ਟਿਕਟਾਂ ਲਈ ਭੁਪਿੰਦਰ ਰਤਨ 647-704-1455 ਜਾਂ ਨਵਦੀਪ ਟਿਵਾਣਾ 416-823-9472 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS