15.6 C
Toronto
Tuesday, October 21, 2025
spot_img
Homeਕੈਨੇਡਾਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ

ਓ ਕੇ ਡੀ ਫੀਲਡ ਹਾਕੀ ਕਲੱਬ ਨੇ ਜਿੱਤਿਆ ਗੋਲਡ ਮੈਡਲ

ਉਨਟਾਰੀਓ : ਮਾਰਚ ਮਹੀਨੇ ਦੇ ਪਹਿੱਲੇ ਵੀਕਐੰਡ ‘ਤੇ ਹੋਏ ਸਭ ਤੋ ਵੱਡੇ ਬਿੱਘ ਐਪਲ ਟੂਰਨਾਮੈਂਟ ਵਿੱਚ ਫਿਰ ਇੱਕ ਵਾਰ ਓ ਕੇ ਡੀ ਫੀਲਡ ਹਾਕੀ ਕਲੱਬ ਦੀ ਮੁੰਡਿਆਂ ਦੀ ਸੀਨੀਅਰ ਟੀਮ ਨੇ ਬੱਲੇ-ਬੱਲੇ ਕਰਵਾ ਦਿੱਤੀ।ઠ
ਬਹੁਤ ਸਾਰੇ ਬਾਹਰੋ ਆਏ ਹੋਏ ਕਲੱਬਾਂ ਨੇ ਬਿੰਘ ਐਪਲ ਟੂਰਨਾਮੈਂਟ ਵਿੱਚ ਹਿੱਸਾ ਲਿਆ। ਯੂਐਸਏ ਦੀਆਂ ਵੱਖ-ਵੱਖ ਟੀਮਾਂ ਸਨ ਅਤੇ ਕੈਨੇਡਾ ਤੋ ਵੀ ਵੱਖ-ਵੱਖ ਪਰਵੈਂਸਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂਸਨ । ਇਹ ਯੂਐਸਏ ਵਿੱਚ ઠਸਭ ਤੋ ਵੱਡਾ ਇੰਨਡੋਰ ਟੂਰਨਾਮੈਂਟ ਹੁੰਦਾ ਹੈ। ਇਸ ਵਿੱਚ ਓਪਨ ਦੀਆਂ ਮੈਨ ਅਤੇ ਵੋਮੈਨ ਦੀਆਂ ਟੀਮਾਂ ਹਿੱਸਾ ਲੈਦੀਆਂ ਹਨ। ਪੁਰਸ਼ਾਂ ਦੀਆਂ ਟੀਮਾਂ ਦੇ ਕਲੱਬ ਵੀ ਬਹੁਤ ਚੰਗੇ ਚੰਗੇ ਖਿਡਾਰੀਆਂ ਨੂੰ ਇੱਕਠੇ ਕਰਕੇ ਵਧੀਆ ਟੀਮਾਂ ਬਣਾ ਕੇ ਹਰ ਸਾਲ ਲਿਆਉਂਦੇ ਹਨ। ਪਰ ਓ ਕੇ ਡੀ ਦੀ ਟੀਮ ਜੋ ਕਿ ਸਿਰਫ ਓ ਕੇ ਡੀ ਫੀਲਡ ਹਾਕੀ ਕਲੱਬ ਦੇ ਹੀ ਆਪਣੇ ਬੱਚੇ ਖੇਡਦੇ ਹਨ, ਦੇ ਅੱਗੇ ਕੋਈ ਵੀ ਕਲੱਬ ਟਿਕ ਨਹੀ ਸਕਿਆ ਅਤੇ ਓ ਕੇ ਡੀ ਕਲੱਬ ਨੇ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਕੈਲਗਰੀ ਦੀ ਟੀਮ ਨੂੰ ਬਹੁਤ ਵੱਡੇ 9-3 ਵੱਡੇ ਫਰਕ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ । ਇਸ ਟੂਰਨਾਮੈਂਟ ਵਿੱਚ ਇੱਕ ਹੋਰ ਰਿਕਾਰਡ ਵੀ ਓ ਕੇ ਡੀ ਦੀ ਟੀਮ ਨੇ ਬਣਾਇਆ ਜੋ ਕਿ ਸਭ ਤੋ ਵੱਧ ਗੋਲ ਕਰਨ ਦਾ ਹੈ। ઠਓ ਕੇ ਡੀ ਫੀਲਡ ਹਾਕੀ ਕਲੱਬ ਨੇ ਟੋਟਲ 56 ਗੋਲ ਕੀਤੇ ਜੋ ਕਿ ਇੱਕ ਰਿਕਾਡ ਹੈ ਅਤੇ ਓ ਕੇ ਡੀ ਦੇ ਪਲੇਅਰ ਗੁਰਜੋਤ ਸਿੰਘ ਨੇ ਇਸ ਟੂਰਨਾਂਮੈਂਟ ਵਿੱਚ ਇਕੱਲੇ ਨੇ 18 ਗੋਲ ਕੀਤੇ ਤੇ ਪੂਰੇ ਟੂਰਨਾਮੈਂਟ ਵਿੱਚ ਪਹਿਲੇ ਨੰਬਰ ‘ਤੇ ਰਿਹਾ । ਇਸੇ ਤਰ੍ਹਾਂ ਹੀ ਓ ਕੇ ਡੀ ਕਲੱਬ ਦਾ ਇੱਕ ਪਲੇਅਰ ਜੋ ਕਿ ਸਿਰਫ 18-19 ਸਾਲ ਦੀ ਉਮਰ ਦਾ ਹੀ ਹੈ ਜੱਗਪ੍ਰੀਤ ਸਿੰਘ ਉਸ ਨੂੰ ਸਭ ਤੋ ਵਧਿਆ ਪਲੇਅਰ ਟੂਰਨਾਂਮੈਂਟ ਵਿੱਚ ਚੁਣਿਆ ਗਿਆ ਅਤੇ ਟੋਪ ਕਲਾਸ ਦੀਆਂ ਹਾਕੀਆ ਨਾਲ ਸਨਮਾਨਤ ਕੀਤਾ । ਇਸ ਤਰ੍ਹਾਂ ਬਿੰਘ ਐਪਲ ਦੀ ਮੈਂਨਜਮੈਟ ਵਲੋ ਓ ਕੇ ਡੀ ਫੀਲਡ ਹਾਕੀ ਕਲੱਬ ਦਾ ਬਹੁਤ ਮਾਣ ਸਤਿਕਾਰ ਕੀਤਾ ਗਿਆ ਅਤੇ ਅਗਲੇ ਸਾਲ ਆਉਣ ਦਾ ਸੱਦਾ ਵੀ ਨਾਲ ਹੀ ਦੇ ਦਿੱਤਾ ਗਿਆ ।
ਅਸੀ ਆਪਣੇ ਓ ਕੇ ਡੀ ਫੀਲਡ ਹਾਕੀ ਕਲੱਬ ਵਲੋ ਬਿੰਘ ਐਪਲ ਟੂਰਨਾਮੈਂਟ ਦੀ ਸਮੁੱਚੀ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਪਣੀ ਟੀਮ ਦਾ, ਪਰਿਵਾਰਾਂ ਦਾ ਅਤੇ ਖਿਡਾਰੀਆਂ ਦਾ ਧੰਨਵਾਦ ਕਰਦੇ । ਕਲੱਬ ਦੀ ਹੋਰ ਜਾਣਕਾਰੀ ਵਾਸਤੇ ਬੱਚਿਆਂ ਬੱਚੀਆਂ ਨੂੰ ਹਾਕੀ ਖਿਡਾਉਣ ਵਾਸਤੇ ਜਾਂ ਕਿਸੇ ਨੇ ਆਪ ਖੇਡਣਾ ਹੋਵੇ ਸਾਨੂੰ ਆਊਟਡੋਰ ਖੇਡਣ ਵਾਸਤੇ ਖਿਡਾਰੀਆਂ ਦੀ ਜਰੂਰਤ ਵੀ ਹੈ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ।ਸੰਪਰਕ ਕਰਨ ਵਾਸਤੇ ਗੁਰਜਿੰਦਰ ਸਿੰਘ ਨਾਲ ਫੋਨ ਨੰਬਰ 416-731-1602 ‘ਤੇ ਗੱਲਬਾਤ ਕੀਤੀ ਜਾ ਸਕਦੀ ਹੈ।

RELATED ARTICLES

ਗ਼ਜ਼ਲ

POPULAR POSTS