Breaking News
Home / ਕੈਨੇਡਾ / ਫਲਾਵਰ ਸਿਟੀ ਦੇ ਹੁਕਮਾਂ ਨਾਲ ਅਵਤਾਰ ਸਿੰਘ ਅਰਸ਼ੀ ਨੂੰ ਕਲੱਬ ਨੇ ਵਾਪਸ ਲਿਆ

ਫਲਾਵਰ ਸਿਟੀ ਦੇ ਹੁਕਮਾਂ ਨਾਲ ਅਵਤਾਰ ਸਿੰਘ ਅਰਸ਼ੀ ਨੂੰ ਕਲੱਬ ਨੇ ਵਾਪਸ ਲਿਆ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਖਬਰ ਮਿਲੀ ਹੈ ਕਿ ਕੈਸਲਮੋਰ ਸੀਨੀਅਰਜ਼ ਕਲੱਬ ਨੇ ਦੋ ਸਾਲ ਪਹਿਲਾਂ ਅਵਤਾਰ ਸਿੰਘ ਅਰਸ਼ੀ ਨੂੰ ਇਕ ਤਰਫਾ ਫੈਸਲੇ ਨਾਲ ਕਲੱਬ ਵਿਚੋਂ ਕੱਢ ਦਿੱਤਾ ਸੀ। ਉਹ ਦੋ ਸਾਲਾਂ ਤੋਂ ਫਲਾਵਰ ਸਿਟੀ ਸੀਨੀਅਰ ਸੈਂਟਰ ਕੋਲ ਫਰਿਆਦੀ ਸੀ ਕਿ ਕਲੱਬ ਨੇ ਉਸਨੂੰ ਨਜਾਇਜ਼ ਤੌਰ ਉਪਰ ਨਿਕਾਲਿਆ ਹੈ। ਉਸਦਾ ਕਸੂਰ ਸਿਰਫ ਐਨਾ ਸੀ ਕਿ ਉਸ ਪ੍ਰਧਾਨ ਦੇ ਉਸ ਫੈਸਲੇ ਦੀ ਵਿਰੋਧਤਾ ਕੀਤੀ ਸੀ ਜਿਸ ਤਹਿਤ ਉਸਨੇ ਆਪਣੀ ਪੋਜੀਸ਼ਨ ਦੀ ਦੁਰਵਰਤੋਂ ਕਰਕੇ ਭਾਰਤ ਤੋਂ ਆਏ ਕਿਸੇ ਦਾਨ ਪਾਤਰ ਨੂੰ ਕਲੱਬ ਦੇ ਫੰਡ ਵਿਚੋਂ 1100 ਡਾਲਰ ਦਾਨ ਦੇ ਦਿਤਾ ਸੀ। ਇਹ ਪ੍ਰੈਕਟਿਸ ਕਿਸੇ ਵੀ ਸੀਨੀਅਰ ਕਲੱਬ ਵਲੋਂ ਨਾ ਇਸ ਤੋਂ ਪਹਿਲੋਂ ਅਤੇ ਨਾ ਹੀ ਉਸਤੋਂ ਬਾਅਦ ਪ੍ਰਯੋਗ ਵਿਚ ਲਿਆਦੀ ਗਈ ਸੀ। ਜਦ ਵੀ ਇਹੋ ਜਿਹਾ ਦਾਨ ਕਰਨਾ ਹੋਵੇ, ਨਵਾਂ ਫੰਡ ਪੈਦਾ ਕੀਤਾ ਜਾਂਦਾ ਹੈ, ਜਿਸ ਵਿਚ ਆਪਣੀ ਮਰਜੀਂ ਨਾਲ ਲੋਕ ਪੈਸੇ ਦੇਂਦੇ ਹਨ। ਕਲੱਬ ਦੇ ਫੰਡ ਨੂੰ ਇਸ ਤਰਾਂ ਵਰਤਣ ਨਾਲ ਉਨ੍ਹਾਂ ਲੋਕਾਂ ਦੀ ਤਕਲੀਫ ਬਣ ਜਾਂਦੀ ਹੈ, ਜੋ ਉਸ ਦਾਨ ਪਾਤਰ ਵਿਚ ਹਿਸਾ ਨਹੀਂ ਪਉਣਾ ਚਹੁੰਦੇ ਹੁੰਦੇ। ਉਸ ਸਮੇ ਦੇ ਪ੍ਰਧਾਨ ਨੇ, ਸੀਨੀਅਰ ਸੈਂਟਰ ਨੂੰ ਇਸ ਗਲ ਉਪਰ ਕਾਇਲ ਕਰ ਰਖਿਆ ਸੀ ਕਿ ਇਹ ਕਾਰਵਾਈ ਮੈਂਬਰਾਂ ਦੀ ਲਿਖਤੀ ਮੰਜੂਰੀ ਨਾਲ ਕੀਤੀ ਗਈ ਸੀ।
ਦੋ ਸਾਲਾਂ ਦੀ ਖਤੋਖਤਾਬਤ ਬਾਅਦ ਅਵਤਾਰ ਸਿੰਘ ਅਰਸ਼ੀ ਨੂੰ 9 ਮਾਰਚ, 2016 ਵਾਲੇ ਦਿਨ ਹੋਈ ਮੀਟਿੰਗ ਵਿਚ ਦਸ ਦਿਤਾ ਗਿਆ ਹੈ ਕਿ ਉਨ੍ਹਾਂ ਨੇ ਕੈਸਲਮੋਰ ਕਲੱਬ ਦੇ ਮਾਜੂਦਾ ਪ੍ਰਧਾਨ ਹਰਬੰਸ ਸਿੰਘ ਥਿੰਦ ਨੂੰ ਫੋਨ ਕਰਕੇ ਦਸ ਦਿਤਾ ਗਿਆ ਹੈ ਕਿ ਉਹ ਅਰਸ਼ੀ ਨੂੰ ਵਾਪਿਸ ਰੀਇਨਸਟੇਟ ਕਰੇ। ਥਿੰਦ ਸਾਹਿਬ ਨੇ ਮੁੜ ਵਾਪਸੀ ਦੀ ਸਹਿਮਤੀ ਸਿਟੀ ਕਮੇਟੀ ਨੂੰ ਦੇ ਦਿਦੀ ਹੈ। ਫਲਾਵਰਸਿਟੀ ਦਾ ਇਹ ਫੈਸਲਾ ਜਿਥੇ ਬਜ਼ੁਰਗਾਂ ਲਈ ਹਾਂ ਪੱਖੀ ਹੈ, ਉਥੇ ਉਨ੍ਹਾਂ ਪ੍ਰਧਾਨਾ ਲਈ ਸਬਕ ਵੀ ਹੈ ਕਿ ਉਹ ਮੈਂਬਰਾਂ ਉਪਰ ਰਾਜ ਕਰਨ ਦੀ ਬਜਾਏ ਉਨ੍ਹਾਂ ਨਾਲ ਹਮਦਰਦੀ ਨਾਲ ਪੇਸ਼ ਆਉਣ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …