23.8 C
Toronto
Sunday, September 13, 2026
spot_img
Homeਕੈਨੇਡਾਸਨੌਰਾ (ਜਲੰਧਰ) ਨਾਲ ਸੰਬੰਧਤ ਦਲਬੀਰ ਸਿੰਘ ਗਾਖਲ ਦੀ ਪਤਨੀ ਬੀਬੀ ਮਨਜੀਤ ਕੌਰ...

ਸਨੌਰਾ (ਜਲੰਧਰ) ਨਾਲ ਸੰਬੰਧਤ ਦਲਬੀਰ ਸਿੰਘ ਗਾਖਲ ਦੀ ਪਤਨੀ ਬੀਬੀ ਮਨਜੀਤ ਕੌਰ ਗਾਖਲ ਬਰੈਂਪਟਨ ‘ਚ ਸਵਰਗਵਾਸ

ਸਨੌਰਾ (ਜਲੰਧਰ) ਨਾਲ ਸੰਬੰਧਤ ਦਲਬੀਰ ਸਿੰਘ ਗਾਖਲ ਦੀ ਪਤਨੀ ਬੀਬੀ ਮਨਜੀਤ ਕੌਰ ਗਾਖਲ ਬਰੈਂਪਟਨ ‘ਚ ਸਵਰਗਵਾਸਬਰੈਂਪਟਨ: ਬਰੈਂਪਟਨ ਵਿਚ ਰਹਿੰਦੇ ਦਲਬੀਰ ਸਿੰਘ ਗਾਖਲ ਸਪੁੱਤਰ ਜੋਗਿੰਦਰ ਸਿੰਘ ਗਾਖਲ ਦੀ ਧਰਮ ਪਤਨੀ ਬੀਬੀ ਮਨਜੀਤ ਕੌਰ ਗਾਖਲ 55 ਸਾਲ ਦੀ ਉਮਰ ਭੋਗ ਕੇ 26 ਅਕਤੂਬਰ, ਦਿਨ ਸ਼ਨਿਚਰਵਾਰ ਨੂੰ ਸਵਰਗਵਾਸ ਹੋ ਗਏ ਹਨ। ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਭੋਗਪੁਰ ਨੇੜਲੇ ਪਿੰਡ ਸਨੌਰਾ ਨਾਲ ਸੰਬੰਧਤ ਸਨ। ਬੀਬੀ ਮਨਜੀਤ ਕੌਰ ਆਪਣੇ ਪਤੀ ਤੋਂ ਇਲਾਵਾ ਦੋ ਪੁੱਤਰਾਂ ਅਤੇ ਇਕ ਨੂੰਹ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੀਬੀ ਮਨਜੀਤ ਕੌਰ ਸਾਡੀ ਕਮਿਊਨਿਟੀ ਦੇ ਜਾਣੇ ਪਹਿਚਾਣੇ ਆਗੂ ਸਰਦੂਲ ਸਿੰਘ ਥਿਆੜਾ ਦੇ ਛੋਟੇ ਭੈਣ ਜੀ ਸਨ ਅਤੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਬਰੈਂਪਟਨ ਵਿਚ ਰਹਿੰਦੇ ਸਨ।
ਉਨ੍ਹਾਂ ਦਾ ਸਸਕਾਰ 2 ਨਵੰਬਰ, ਦਿਨ ਸ਼ਨਿਚਰਵਾਰ ਨੂੰ ਬਰੈਂਪਟਨ ਕਰਿਮੈਟੋਰੀਅਰਮ ਸੈਂਟਰ ਵਿਖੇ 11 ਵਜੇ ਤੋਂ 1 ਵਜੇ ਦੇ ਦਰਮਿਆਨ ਕੀਤਾ ਜਾਵੇਗਾ ਅਤੇ ਉਸੇ ਦਿਨ ਸ਼ਾਮ 2 ਵਜੇ ਤੋਂ 4 ਵਜੇ ਤੱਕ ਉਨਟਾਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਹਾਲ ਨੂੰ 3 ਵਿਚ ਉਨ੍ਹਾਂ ਨਮਿਤ ਭੋਗ ਪਾਇਆ ਜਾਵੇਗਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਮ ਅਰਦਾਸ ਕੀਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਦਲਬੀਰ ਸਿੰਘ ਗਾਖਲ ਨੂੰ 416-804-4272 ਤੇ ਜਾਂ ਸਰਦੂਲ ਸਿੰਘ ਥਿਆੜਾ ਨੂੰ 905-330-2237 ਤੇ ਫੋਨ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS