ਮਿਸੀਸਾਗਾ : ਐਮਪੀਪੀ ਦੀਪਕ ਆਨੰਦ ਅਤੇ ਮਿਸੀਸਾਗਾ-ਮਾਲਟਨ ਯੂਥ ਕੌਂਸਲ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ ਨੂੰ ਮੋਂਟੋ ਕਾਰਲੋ ਇਨ ਏਅਰਪੋਰਟ ਸੂਟ ਵਿਚ ਭਾਈਚਾਰਕ ਪਹਿਲ ‘ਤੇ ਚਰਚਾ ਜਾਰੀ ਰੱਖਣ ਲਈ ਮੁਲਾਕਾਤ ਕੀਤੀ ਅਤੇ ਸੰਸਦੀ ਖੇਤਰ ਵਿਚ ਲਗਾਤਾਰ ਗਤੀਵਿਧੀਆਂ ਨੂੰ ਅੱਗੇ ਵਧਾਉਣ ‘ਤੇ ਗੱਲਬਾਤ ਵੀ ਕੀਤੀ ਗਈ। ਇਸ ਦੂਜੀ ਬੈਠਕ ਨੇ ਕਾਊਂਸਿਲ ਨੂੰ ਉਨ੍ਹਾਂ ਕੁਝ ਮੁੱਦਿਆਂ ‘ਤੇ ਡੂੰਘਾਈ ਨਾਲ ਵਿਚਾਰ ਕਰਨ ਦਾ ਮੌਕਾ ਦਿੱਤਾ, ਜੋ ਉਨ੍ਹਾਂ ਨੇ ਪਿਛਲੀ ਬੈਠਕ ਵਿਚ ਚਰਚਾ ਕੀਤੀ ਸੀ। ਐਮਪੀਪੀ ਆਨੰਦ ਨੇ ਇਕ ਨਵੇਂ ਜੌਬ ਪੋਰਟਲ ਨੂੰ ਵੀ ਲਾਂਚ ਕੀਤਾ। ਦੀਪਕ ਆਨੰਦ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਬੈਠਕ ਵਿਚ ਹਿੱਸਾ ਲਿਆ। ਕਾਊਂਸਿਲ ਅਗਲੇ ਮਹੀਨੇ ਫਿਰ ਬੈਠਕ ਕਰੇਗੀ। ਹੋਰ ਜਾਣਕਾਰੀ ਲਈ 905-696-0367 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …