4.5 C
Toronto
Friday, November 14, 2025
spot_img
Homeਕੈਨੇਡਾਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਪਹਿਲਾ ਟੂਰ ਲਾਇਆ

ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਪਹਿਲਾ ਟੂਰ ਲਾਇਆ

ਬਰੈਂਪਟਨ/ਬਿਊਰੋ ਨਿਊਜ਼ : ਐਤਵਾਰ 4 ਅਗਸਤ 2019 ਨੂੰ ਨਵੀਂ ਹੋਂਦ ‘ਚ ਆਈ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਨਿਆਗਰਾ ਫਾਲ ਮੇਲੇ ਦਾ ਆਪਣਾ ਪਹਿਲਾ ਟੂਰ ਸਫਲਤਾ ਪੂਰਵਕ ਲਾਇਆ। ਸਵੇਰੇ ਕੋਈ 11 ਕੁ ਵਜੇ ਟ੍ਰੀਲਾਈਨ ਸਕੂਲ ਤੋਂ ਬਸ ਭਰ ਕੇ ਨਿਆਗਰਾ ਫਾਲ ਵੱਲ ਚਾਲੇ ਪਾਏ ਗਏ। ਪਹਿਲਾਂ ਵੇਲੈਂਡ ਕੈਨਾਲ ਵਿਖੇ ਪਹੁੰਚਿਆ ਗਿਆ ਜਿੱਥੇ ਲੇਕ ਓਨਟਾਰੀਓ ਨੂੰ ਲੇਕ ਐਰੀ ਨਾਲ ਜੋੜਦੀ 42 ਕਿਲੋਮੀਟਰ ਲੰਬੀ ਨਹਿਰ ਇਸ ਤਰ੍ਹਾਂ ਬਣਾਈ ਗਈ ਹੈ ਕਿ ਇਸ ਵਿੱਚ ਚੱਲਣ ਵਾਲੇ ਸ਼ਿਪ ਨੀਵੇਂ ਪੱਧਰ ਤੋਂ ਉੱਚੇ ਪੱਧਰ ਤੱਕ 7 ਲੌਕਾਂ ਰਾਹੀਂ ਪਾਣੀ ਰੋਕ ਕੇ ਵਿਸ਼ੇਸ਼ ਤਕਨੀਕ ਨਾਲ ਚੜ੍ਹਾਏ ਜਾਂਦੇ ਹਨ। ਇਨਸਾਨੀ ਕਾਰੀਗਰੀ ਦੀ ਇਹ ਇੱਕ ਬਿਹਤਰੀਨ ਮਿਸਾਲ ਹੈ। ਇੱਥੇ ਇੱਕ ਮਿਊਜੀਅਮ ਵੀ ਹੈ ਜਿਸ ਨੂੰ ਚੰਗੀ ਤਰ੍ਹਾਂ ਦੇਖਣ ਸਮਝਣ ਲਈ ਪੂਰਾ ਦਿਨ ਵੀ ਕਾਫੀ ਨਹੀਂ ਪਰ ਸਰਸਰੀ ਨਜ਼ਰ ਮਾਰਿਆਂ ਜਾਹਰ ਹੁੰਦਾ ਹੈ ਕਿ ਇਨਸਾਨ ਨੇ ਇਤਿਹਾਸ ਵਿਚ ਵੀ ਤਰੱਕੀ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਸਨ। ਇੱਥੇ ਭੋਜਨ ਛਕਣ ਉਪਰੰਤ ਨਿਆਗਰਾ ਫਾਲ ਵੱਲ ਚਾਲੇ ਪਾਏ ਗਏ। ਮੇਲਾ ਹੋਣ ਕਰਕੇ ਇੱਥੇ ਬੜੀਆਂ ਹੀ ਰੌਣਕਾਂ ਸਨ। ਇੱਕ ਪਾਸੇ ਸਟੇਜ ‘ਤੇ ਪੰਜਾਬੀ ਗੀਤ ਸੰਗੀਤ ਦਾ ਦੌਰ ਚੱਲ ਰਿਹਾ ਸੀ ਦੂਜੇ ਪਾਸੇ ਲੋਕੀਂ ਕੁਦਰਤ ਦੇ ਅਦਭੁਤ ਕਰਿਸ਼ਮੇ ਦੁਨੀਆਂ ਦੇ ਇੱਕ ਵੱਡੇ ਝਰਨੇ ਦਾ ਨਜ਼ਾਰਾ ਲੈ ਰਹੇ ਸਨ।
ਸ਼ਾਮੀ ਪੌਣੇ ਕੁ ਸੱਤ ਵਜੇ ਵਾਪਸੀ ਦਾ ਬਿਗਲ ਵੱਜ ਗਿਆ ਤੇ ਸਭ ਬੱਸ ਵਿਚ ਆਪਣੀ ਸੀਟ ‘ਤੇ ਵਿਰਾਜਮਾਨ ਹੋ ਗਏ। ਇਸ ਸਫਲ ਟੂਰ ਲਈ ਪ੍ਰਧਾਨ ਵਤਨ ਸਿੰਘ ਗਿੱਲ ਅਤੇ ਸੈਕਟਰੀ ਹਰਪਾਲ ਸਿੰਘ ਛੀਨਾ ਹੁਰਾਂ ਤੋਂ ਅਲਾਵਾ ਕਲੱਬ ਦੇ ਸਾਰੇ ਡਾਈਰੈਕਰਾਂ ਯੋਗਦਾਨ ਪਾਇਆ ਵਿਸ਼ੇਸ਼ ਕਰਕੇ ਹਰਦਿੱਤ ਸਿੰਘ ਚਾਹਲ ਅਤੇ ਰਤਨ ਸਿੰਘ ਚੀਮਾ ਬੜੀ ਸਰਗਰਮ ਭੂਮਿਕਾ ਨਿਭਾਈ ਜਿਸ ਲਈ ਸਭ ਮੈਂਬਰਾਂ ਇਨ੍ਹਾਂ ਦਾ ਧੰਨਵਾਦ ਕੀਤਾ। ਅਗਲੇ ਟੂਰਾਂ ਦਾ ਵੇਰਵਾ ਇਸ ਤਰ੍ਹਾਂ ਹੈ। 1 ਸਤੰਬਰ ਐਤਵਾਰ ਨੂੰ ਟੋਰਾਂਟੋ ਵਿਖੇ ਏਅਰ ਸ਼ੋਅ ਵੇਖਣ ਜਾਇਆ ਜਾਵੇਗਾ ਅਤੇ 9 ਸਤੰਬਰ ਸੋਮਵਾਰ ਨੂੰ ਚਿੜੀਆਘਰ (ਜੂ) ਦਾ ਟੂਰ ਹੈ ਜੋ ਇਸ ਦਿਨ ਸੀਨੀਅਰਾਂ ਲਈ ਮੁਫਤ ਹੁੰਦਾ ਹੈ।
ਚਾਹਵਾਨ ਸੱਜਣ ਸੈਕਟਰੀ ਹਰਪਾਲ ਸਿੰਘ ਛੀਨਾ (647 824 1096) ਜਾਂ ਪ੍ਰਧਾਨ ਵਤਨ ਸਿੰਘ ਗਿੱਲ (905 915 3476) ਕੋਲ ਸਮੇਂ ਸਿਰ ਨਾਮ ਲਿਖਾ ਦੇਣ।

RELATED ARTICLES
POPULAR POSTS