18.8 C
Toronto
Monday, September 15, 2025
spot_img
Homeਕੈਨੇਡਾਜੀ ਐਨ ਸੀ ਐਸ ਐਫ ਵੱਲੋਂ ਸਮਾਗਮ ਕਰਵਾਇਆ

ਜੀ ਐਨ ਸੀ ਐਸ ਐਫ ਵੱਲੋਂ ਸਮਾਗਮ ਕਰਵਾਇਆ

ਟੋਰਾਂਟੋ/ਸਤਪਾਲ ਸਿੰਘ ਜੌਹਲ, ਹਰਜੀਤ ਸਿੰਘ ਬਾਜਵਾ
ਲੰਘੇ ਦਿਨੀ ਗੁਰੂ ਨਾਨਕ ਕਮਿਊਨਿਟੀ ਸਰਵਸਿਸ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਬਰੈਂਪਟਨ ਦੇ ਸ਼ਿੰਗਾਰ ਬੈਕੁੰਟ ਹਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਫੰਡ ਰੇਜ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚੱਲਣ ਅਤੇ ਦਸਾਂ ਨੌਂਹਾਂ ਦੀ ਕਮਾਈ ਵਿੱਚੋਂ ਕੁਝ ਹਿੱਸਾ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਵੀ ਕਿਹਾ ਗਿਆ। ਇਸ ਸਮੇਂ ਬੋਲਦਿਆਂ ਸੰਸਥਾ ਦੇ ਚੇਅਰਮੈਨ ਮੇਜਰ ਸਿੰਘ ਨਾਗਰਾ ਅਤੇ ਸੰਸਥਾ ਦੇ ਫਾਊਂਡਰ ਅਤੇ ਸਲਾਹਕਾਰ ਦਰਸ਼ਨ ਸਿੰਘ ਬਿਲਖੂ ਨੇ ਸੰਸਥਾ ਦੀਆਂ ਲੱਗਭੱਗ ਪਿਛਲੇ ਦੋ ਦਹਾਕੇ ਤੋਂ ਵੀ ਵਧੇਰੇ ਸਮੇਂ ਦੀਆਂ ਕਾਰਗੁਜ਼ਾਰੀਆਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ।
ਉਪਰੰਤ ਡਾ. ਡੀ ਪੀ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਐਮ ਪੀ ਪੀ ਦੀਪਕ ਆਨੰਦ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਬੋਲਦਿਆਂ ਉਕਤ ਸੰਸਥਾ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਕੁਲਦੀਪ ਕੌਰ ਝੁਨ ਦੀਆਂ ਕਲਾ ਕ੍ਰਿਤਾਂ ਦੀ ਪ੍ਰਦਰਸ਼ਨੀ ਵੀ ਲਾਈ ਵੇਖੀ ਗਈ ਅਤੇ ਗਾਇਕਾ ਰਿੰਟੂ ਭਾਟੀਆ, ਸ਼ਿਵਰਾਜ ਸਨੀ, ਇਕਬਾਲ ਬਰਾੜ ਅਤੇ ਹੀਰਾ ਧਾਰੀਵਾਲ ਵੱਲੋਂ ਧਾਰਮਿਕ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਗਈ। ਇਸ ਮੌਕੇ ਜਿੱਥੇ ਵਿਲੀਅਮ ਓਸਲਰ ਹੈਲਥ ਸੈਂਟਰ ਫਾਊਂਡੇਸ਼ਨ ਦੀ ਸਮੁੱਚੀ ਟੀਮ ਪਹੁੰਚੀ ਹੋਈ ਸੀ ਉੱਥੇ ਹੀ ਖਾਲਸ ਸ਼ਾਕਾਹਾਰੀ ਖਾਣੇ ਦਾ ਪ੍ਰਬੰਧ ਕਰਨ ‘ਤੇ ਵੀ ਪ੍ਰਬੰਧਕਾਂ ਨੇ ਕਾਫੀ ਵਾਹ-ਵਾਹ ਖੱਟੀ ਤੇ ਇਸ ਤੋਂ ਇਲਾਵਾ ਮਨੋਰੰਜਨ ਲਈ ਭੰਗੜੇ ਗਿੱਧੇ ਅਤੇ ਹੋਰ ਕਲਾਵਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਸ ਮੌਕੇ ਸੰਸਥਾ ਵੱਲੋਂ ਕੁਝ ਸ਼ਖ਼ ਦਾ ਸਨਮਾਨ ਵੀ ਕੀਤਾ ਗਿਆ। ਸੰਸਥਾ ਦੇ ਮੈਂਬਰ ਜੈਰੀ ਝੁਨ, ਬਲਬੀਰ ਸਿੰਘ ਸੰਧੂ, ਲਵੀਨ ਕੌਰ, ਕਰਨ ਅਜਾਇਬ ਸਿੰਘ ਸੰਘਾ ਸਮੇਤ ਕਾਫੀ ਗਿਣਤੀ ਲੋਕ ਹਾਜ਼ਰ ਸਨ।

RELATED ARTICLES
POPULAR POSTS