ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ 32 ਕਲੱਬਾਂ ਦੀ ਇਸ ਐਸੋਸੀਏਸ਼ਨ ਵੱਲੋਂ ‘ਵੱਡਿਆਂ ਨੂੰ ਬੁਰਾ-ਭਲਾ ਕਹਿਣਾ’ (ਐੱਲਡਰਜ਼ ਐਬਿਊਜ਼) ਦੇ ਮਹੱਤਵ-ਪੂਰਨ ਵਿਸ਼ੇ ‘ਤੇ 18 ਫ਼ਰਵਰੀ ਨੂੰ ਐਬਨੇਜ਼ਰ ਕਮਿਊਨਿਟੀ ਸੈਂਟਰ, ਜੋ ਕਿ 4494 ਐਬਨੇਜ਼ਰ ਰੋਡ ‘ਤੇ ਸਥਿਤ ਹੈ, ਵਿਚ ਬਰੈਂਪਟਨ ਦੇ ਉੱਘੇ ਸਮਾਜ-ਸੇਵੀ ਬਲਦੇਵ ਸਿੰਘ ਮੁੱਟਾ, ਸੀ.ਈ.ਓ. ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼, ਆਪਣੇ ਵਿਚਾਰ ਪੇਸ਼ ਕਰਨਗੇ। ਬਰੈਂਪਟਨ ਸਿਟੀਜ਼ਨਜ਼ ਸੀਨੀਅਰ ਕਾਂਊਂਸਲ ਵੱਲੋਂ ਸਪਾਂਸਰ ਕੀਤੀ ਜਾ ਰਹੀ ਇਹ ਵਰਕਸ਼ਾਪ ਬਾਅਦ ਦੁਪਹਿਰ 1.00 ਵਜੇ ਤੋਂ 3.00 ਵਜੇ ਤੀਕ ਆਯੋਜਿਤ ਕੀਤੀ ਜਾ ਰਹੀ ਹੈ।
ਵੱਡਿਆਂ ਨਾਲ ਸਤਿਕਾਰ ਨਾਲ ਪੇਸ਼ ਨਾ ਆਉਣਾ ਅਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿਣਾ ਸਾਡੇ ਅੱਜਕੱਲ੍ਹ ਸਮਾਜ ਵਿਚ ਆਮ ਜਿਹਾ ਵਰਤਾਰਾ ਬਣਦਾ ਜਾ ਰਿਹਾ ਹੈ ਜੋ ਕਿ ਅਤੀ ਮੰਦਭਾਗਾ ਹੈ। ਇਸ ਵਰਤਾਰੇ ਵਿਚ ਸੁਧਾਰ ਕਰਨ ਦੀ ਅਤੀ ਜ਼ਰੂਰਤ ਹੈ ਅਤੇ ਇਸ ਵਰਕਸ਼ਾਪ ਵਿਚ ਇਸ ਸਬੰਧੀ ਬਹੁ-ਮੁੱਲੇ ਵਿਚਾਰ ਮੁੱਟਾ ਸਾਹਿਬ ਵੱਲੋਂ ਹਾਜ਼ਰੀਨ ਨਾਲ ਸਾਂਝੇ ਕੀਤੇ ਜਾਣਗੇ।
ਹਰੇਕ ਪੀੜ੍ਹੀ ਦੇ ਵਿਅੱਕਤੀਆਂ, ਖਾਸ ਤੌਰ ‘ਤੇ ਸੀਨੀਅਰਜ਼ ਨੂੰ ਇਸ ਮਹੱਤਵਪੂਰਨ ਵਰਕਸ਼ਾਪ ਵਿਚ ਭਾਗ ਲੈਣ ਅਤੇ ਇਸ ਵਿਚ ਬਲਦੇਵ ਮੁੱਟਾ ਵੱਲੋਂ ਦਿੱਤੀ ਜਾ ਰਹੀ ਬੇਸ਼-ਕੀਮਤੀ ਜਾਣਕਾਰੀ ਪ੍ਰਾਪਤ ਕਰਨ ਲਈ ਖੁੱਲ੍ਹਾ ਸੱਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਜੰਗੀਰ ਸਿੰਘ ਸੈਂਹਬੀ (416-409-0126), ਕਰਤਾਰ ਸਿੰਘ ਚਾਹਲ (647-854-8746), ਪ੍ਰੀਤਮ ਸਿੰਘ ਸਰਾਂ (416-833-0567) ਜਾਂ ਦੇਵ ਸੂਦ (416-553-0722) ਨੂੰ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …