ਟੋਰਾਂਟੋ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਰਮੀ ਤੇ ਹੋਰ ਕਮੇਟੀ ਮੈਂਬਰਜ਼ ਦੇ ਸਹਿਯੋਗ ਨਾਲ ਜਨਵਰੀ ਮਹੀਨੇ ਦੀ ਕਾਵਿ ਮਿਲਣੀ ਦਾ ਸਫ਼ਲ ਆਯੋਜਨ 9 ਜਨਵਰੀ ਐਤਵਾਰ ਨੂੰ ਕੀਤਾ ਗਿਆ। ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਨੂੰ ਸੁਨਣ ਲਈ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਸੀ। ਮੀਟਿੰਗ ਦਾ ਸੰਚਾਲਨ ਪ੍ਰੋਫੈਸਰ ਹਰਜੱਸਪ੍ਰੀਤ ਗਿੱਲ ਸਰਪ੍ਰਸਤ ਨੇ ਬਹੁਤ ਸਹਿਜ ਵਿੱਚ ਕੀਤਾ। ਸੰਸਥਾ ਦੀ ਪ੍ਰਧਾਨ ਬਹੁਤ ਸੁਰੀਲੇ ਸੁਰਾਂ ਦੀ ਮਲਿਕਾ ਰਿੰਟੂ ਭਾਟੀਆ ਨੇ ਹਾਜ਼ਰੀਨ ਮੈਂਬਰਜ਼, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਸਤਿਕਾਰਿਤ ਸ਼ਾਇਰਾਂ ਨੂੰ ਨਿੱਘਾ ਜੀਆਇਆ ਕਿਹਾ। ਪ੍ਰੋਫੈਸਰ ਗੁਰਭਜਨ ਗਿੱਲ ਨੇ ਬਹੁਤ ਵਧੀਆ ਟਿਪਸ ਵੀ ਦਿੱਤੇ ਤੇ ਆਪਣੀ ਬਹੁਤ ਪਿਆਰੀ ਗ਼ਜ਼ਲ ਵੀ ਪੇਸ਼ ਕੀਤੀ। ਸਭਾ ਦੇ ਸੈਕਟਰੀ ਜਨਰਲ ਅਮਨਬੀਰ ਸਿੰਘ ਧਾਮੀ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਕੀਤੀ ਤੇ ਰਮਿੰਦਰ ਰਮੀ ਤੇ ਸਾਹਿਤਕ ਸਾਂਝਾਂ ਦੇ ਬਾਰੇ ਵਿੱਚ ਦੱਸਿਆ ਕਿ ਰਮਿੰਦਰ ਰਮੀ ਬਹੁਤ ਮਿਹਨਤ ਕਰ ਰਹੇ ਹਨ ਤੇ ਕਾਵਿ ਮਿਲਣੀ ਪ੍ਰੋਗਰਾਮਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਲਾਹਿਆ ਜਾਂਦਾ ਹੈ ਤੇ ਹਰ ਕੋਈ ਇਸ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰੀਤ ਪ੍ਰਿਤਪਾਲ, ਅੰਜੂ ਅਮਨਦੀਪ ਗਰੋਵਰ, ਸੁਰਜੀਤ ਸਿੰਘ ਧੀਰ, ਕੁਲਵੰਤ ਕੌਰ ਢਿੱਲੋਂ ਯੂ ਕੇ, ਗੁਰਵੈਲ ਕੋਹਾਲਵੀ ਚੇਅਰਮੈਨ ਗੁਰਮੁਖੀ ਦੇ ਵਾਰਿਸ, ਡਾ. ਸੁੱਖਪਾਲ ਕੌਰ ਸਮਰਾਲਾ, ਸੁਰਜੀਤ ਕੌਰ ਭੋਗਪੁਰ, ਗੁਰਪ੍ਰੀਤ ਕੌਰ ਗੈਦੂ ਗ੍ਰੀਸ, ਸੁਖਦੀਪ ਕੌਰ ਨੇ ਤੇ ਗੁਰਚਰਨ ਸਿੰਘ ਜੋਗੀ ਨੇ ਆਪਣੀਆਂ ਰਚਨਾਵਾਂ ਬਹੁਤ ਹੀ ਖ਼ੂਬਸੂਰਤ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤੀਆਂ। ਨਦੀਮ ਅਫ਼ਜ਼ਲ ਪਾਕਿਸਤਾਨ ਤੋਂ, ਮਨਜੀਤ ਕੌਰ ਸੇਖੋਂ ਅਮਰੀਕਾ ਤੋਂ, ਗੁਰਚਰਨ ਸਿੰਘ ਜੋਗੀ, ਆਸ਼ਾ ਸ਼ਰਮਾ, ਕੁਲਦੀਪ ਧੰਜੂ, ਸਤਿੰਦਰ ਕੌਰ ਕਾਹਲੋਂ, ਡਾ. ਗੁਰਚਰਨ ਕੌਰ ਕੋਚਰ, ਜੈਸਮੀਨ ਮਾਹੀ, ਮਨਜੀਤ ਕੌਰ ਖੱਖ, ਹਰਦਿਆਲ ਸਿੰਘ ਝੀਤਾ, ਕੁਲਵਿੰਦਰ ਕੌਰ ਸਮਰਾ, ਡਾ . ਬਲਜੀਤ ਕੌਰ ਰਿਆੜ, ਹਰਜੀਤ ਕੌਰ ਬਮਰਾ, ਮੋਨਿਕਾ ਮਲਹੋਤਰਾ, ਜੋਬਨਰੂਪ ਛੀਨਾ ਤੇ ਦਰਸ਼ਨ ਸਿੰਘ ਜਟਾਣਾ ਕੈਲਗਰੀ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਰ ਬਹੁਤ ਮੈਂਬਰਜ਼ ਨੇ ਮੀਟਿੰਗ ਵਿੱਚ ਅਖੀਰ ਤੱਕ ਆਪਣੀ ਸ਼ਮੂਲੀਅਤ ਬਣਾਈ ਰੱਖੀ । ਪ੍ਰੀਤ ਗਿੱਲ ਨੇ ਕੁਲਵੰਤ ਕੌਰ ਢਿੱਲੋਂ ਯੂਕੇ ਨੂੰ ਮੀਟਿੰਗ ਦੀ ਕਲੋਜ਼ਿੰਗ ਕਰਨ ਲਈ ਕਿਹਾ। ਅਖੀਰ ਵਿੱਚ ਰਮਿੰਦਰ ਰਮੀ ਨੇ ਪ੍ਰੀਤ ਗਿੱਲ, ਡਾ . ਬਲਜੀਤ ਕੌਰ ਰਿਆੜ, ਰਿੰਟੂ ਭਾਟੀਆ ਤੇ ਅਮਨਬੀਰ ਸਿੰਘ ਧਾਮੀ ਸਾਊਥ ਕੋਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਬਹੁਤ ਸਹਿਯੋਗ ਕਰ ਰਹੇ ਹਨ।