ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਵਲੋਂ 19 ਮਈ 2019 ਨੂੰ ਸੈਂਚਰੀ ਗਾਰਡਨ ਰੀਕਰੇਸ਼ਨ ਸੈਂਟਰ ਬਰੈਂਪਟਨ ਵਿਖੇ ਇੰਸ਼ੋਰੈਂਸ ਤੇ ਸੈਮੀਨਾਰ ਕਰਵਾਇਆ ਗਿਆ। ਭਾਰੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ। ਸੈਮੀਨਾਰ ਦੀ ਸ਼ੁਰੂਆਤ ਤੇਜਿੰਦਰਪਾਲ ਸਿੰਘ ਚੀਮਾ ਨੇ ਫੀਤਾ ਕੱਟ ਕੇ ਕੀਤੀ। ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਰਮਨਦੀਪ ਸਿੰਘ ਬਰਾੜ ਬਰੈਂਪਟਨ ਸਾਊਥ ਤੋਂ ਕੰਸਰਵੇਟਿਵ ਪਾਰਟੀ ਦੇ ਐਮ.ਪੀ. ਦੇ ਉਮੀਦਵਾਰ ਅਤੇ ਗੁਰਦਰਸ਼ਨ ਸਿੰਘ ਸੀਰਾ ਨੇ ਕੀਤੀ। ਇੰਸ਼ੋਰੈਂਸ ਬਾਰੇ ਸਿਰਮ ਸਿੱਧੂ ਡਾਇਮੰਡ ਇੰਸ਼ੋਰੈਂਸ ਤੋਂ ਅਤੇ ਜਗਮੋਹਨ ਸਿੰਘ ਸਫੀਅਰ ਇੰਸ਼ੋਰੈਂਸ ਤੋਂ ਨੇ ਆਪਣੇ ਭਾਸ਼ਣਾਂ ਵਿਚ ਵਡਮੁੱਲੀ ਜਾਣਕਾਰੀ ਦਿੱਤੀ ਅਤੇ ਇੰਸ਼ੋਰੈਂਸ ਬਾਰੇ ਸਰਲ ਭਾਸ਼ਾ ਵਿਚ ਬਰੀਕੀਆਂ ਬਾਰੇ ਦੱਸਿਆ।
ਅਤੁਲ ਮਹਿਰਾ ਚੜ੍ਹਦੀਕਲਾ ਤੇ ਖੁਸ਼ ਰਹਿਣ ਦੀ ਮਹੱਤਤਾ ਬਾਰੇ ਦੱਸਿਆ। ਸ੍ਰੀਮਤੀ ਸ਼ਹੀਨਾ ਕੇਸ਼ਵਰ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ ਤੇ ਸੰਸਥਾ ਵਲੋਂ ਕੀਤੇ ਗਏ ਕੰਮਾਂ ਦੀ ਸਰਾਹਨਾ ਕੀਤੀ। ਪ੍ਰਬੰਧਕਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਇਹ ਗੋਲਡ ਮੈਡਲ 30 ਜੂਨ 2019 ਨੂੰ ਵਰਡਲ ਪੰਜਾਬੀ ਕਾਨਫਰੰਸ ਦੇ ਆਖਰੀ ਦਿਨ ਦਿੱਤੇ ਜਾਣਗੇ। ਰੋਸ਼ਨ ਪਾਠਕ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਹਮੇਸ਼ਾਂ ਲਈ ਸਹੀ ਕਾਰਜ ਲਈ ਮੱਦਦ ਦਾ ਐਲਾਨ ਕੀਤਾ। ਰਮਨਦੀਪ, ਹੀਰਾ ਧਾਰੀਵਾਲ ਅਤੇ ਬਰਾੜ ਨੇ ਸਰੋਤਿਆਂ ਦਾ ਮਨੋਰੰਜਨ ਸਭਿਆਚਾਰਕ ਪ੍ਰੋਗਰਾਮ ਨਾਲ ਮਨੋਰੰਜਨ ਕੀਤਾ। ਰਵੀ ਸਿੰਘ ਕੰਗ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ। ਅਜੈਬ ਸਿੰਘ ਚੱਠਾ ਨੇ ਪੱਬਪਾ ਸੰਸਥਾ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਹ ਸੰਸਥਾ 2012 ਵਿਚ ਹੋਂਦ ਵਿਚ ਆਈ।
ਇਹ ਸੰਸਥਾ ਦੋ ਵਰਲਡ ਪੰਜਾਬੀ ਕਾਨਫਰੰਸਾਂ ਪਹਿਲਾਂ ਕਰਵਾ ਚੁੱਕੀ ਹੈ ਅਤੇ ਹੁਣ ਹੋਣ ਵਾਲੀ 28, 29 ਅਤੇ 30 ਜੂਨ ਨੂੰ ਵਰਲਡ ਪੰਜਾਬੀ ਕਾਨਫਰੰਸ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਤਿੰਨ ਇੰਟਰਨੈਸ਼ਨਲ ਸੈਮੀਨਾਰ ਤੇ 5 ਗਾਲਾ ਨਾਈਟਾਂ ਕਰਵਾ ਚੁੱਕੀ ਹੈ। ਹਾਜਰੀਨ ਮੈਂਬਰਾਂ ਵਿਚ ਮਹਿੰਦਰ ਸਿੰਘ ਸਿੱਧੂ, ਡਾ. ਰਮਨੀ ਬਤਰਾ, ਕਨਕਾ ਬਤਰਾ, ਮਨਜਿੰਦਰ ਸਹੋਤਾ, ਡਾ. ਰਾਜੇਸ਼ ਬਤਰਾ, ਬਲਵਿੰਦਰ ਕੌਰ ਚੱਠਾ, ਸੂਰਜ ਸਿੰਘ ਚੌਹਾਨ, ਅਜਵਿੰਦਰ ਸਿੰਘ ਚੱਠਾ, ਓਨਟਾਰੀਓ ਫਰੈਡਜ਼ ਕਲੱਬ ਦੀ ਟੀਮ ਆਦਿ ਹਾਜਰ ਸਨ। ਪੱਬਪਾ ਦੇ ਸਕੱਤਰ ਸੰਤੋਖ ਸਿੰਘ ਸੰਧੂ ਨੇ ਸਟੇਜ਼ ਦੀ ਜੁੰਮੇਵਾਰੀ ਵਧੀਆ ਢੰਗ ਨਾਲ ਨਿਭਾਈ। ਸਾਰੇ ਹੀ ਹਾਜਰੀਨ ਵਿਅਕਤੀਆਂ ਨੇ ਇਸ ਗਿਆਨ ਭਰਪੂਰ ਸੈਮੀਨਾਰ ਤੋਂ ਬਹੁਤ ਕੁੱਝ ਸਿੱਖਿਆ।