Home / ਕੈਨੇਡਾ / ਕੈਸਲਮੋਰ ਸੀਨੀਅਰਜ਼ ਕਲੱਬ ਨੇ ਸਲਾਨਾ ਆਮ ਇਜਲਾਸ ‘ਚ ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ

ਕੈਸਲਮੋਰ ਸੀਨੀਅਰਜ਼ ਕਲੱਬ ਨੇ ਸਲਾਨਾ ਆਮ ਇਜਲਾਸ ‘ਚ ਪਿਛਲੇ ਸਾਲ ਦਾ ਲੇਖਾ-ਜੋਖਾ ਕੀਤਾ

ਬਰੈਂਪਟਨ/ਬਾਸੀ ਹਰਚੰਦ : ਇੱਕੀ ਮਈ ਦਿਨ ਐਤਵਾਰ ਨੂੰ ਕੈਸਲਮੋਰ ਸੀਨੀਅਰਜ਼ ਕਲੱਬ ਨੇ ਪਿਛਲੇ ਸਾਲ ਦੇ ਅਮਦਨ/ਖਰਚ ਅਤੇ ਸਰਗਰਮੀਆਂ ਦਾ ਲੇਖਾ ਕਰਨ ਲਈ ਗੋਰ ਮੀਡੋ ਕਮਿਉਨਿਟੀ ਸੈਂਟਰ ਵਿਖੇ ਆਮ ਇਜਲਾਸ ਕੀਤਾ। ਭਰਵੀਂ ਹਾਜ਼ਰੀ ਵਿੱਚ ਕਲੱਬ ਦੇ ਸਕੱਤਰ ਕਸ਼ਮੀਰਾ ਸਿੰਘ ਦਿਉਲ ਨੇ ਮੈਂਬਰਾਂ ਸਨਮੁੱਖ ਪਿਛਲੇ ਸਾਲ ਦੀ ਆਮਦਨ ਖਰਚ ਦੀ ਰੀਪੋਰਟ ਪੇਸ਼ ਕੀਤੀ ਜੋ ਸਰਵ ਸੰਮਤੀ ਨਾਲ ਮੈਂਬਰਾਂ ਵੱਲੋਂ ਪਾਸ ਕੀਤੀ ਗਈ। ਇਸ ਤੋਂ ਪਿੱਛੋਂ ਸਕੱਤਰ ਸਾਬ੍ਹ ਨੇ ਸਾਲ 2022-2023 ਵਿੱਚ ਕਲੱਬ ਵੱਲੋਂ ਆਪਣੇ ਮੈਂਬਰਾਂ ਲਈ ਟੂਰ ਪ੍ਰੋਗਰਾਮ ਅਤੇ ਮਨੋਰੰਜਨ ਲਈ ਕੀਤੀਆਂ ਸਰਗਰਮੀਆਂ ਬਾਰੇ ਰੀਪੋਰਟ ਪੇਸ਼ ਕੀਤੀ, ਜਿਸ ‘ਤੇ ਮੈਂਬਰਾਂ ਨੇ ਪੂਰਨ ਤਸੱਲੀ ਅਤੇ ਸਹਿਮਤੀ ਦਿਤੀ ਦੋਵੇ ਰੀਪੋਰਟਾਂ ਤਾੜੀਆਂ ਦੀ ਗੂੰਜ ਵਿੱਚ ਪਾਸ ਕਰ ਦਿਤੀਆਂ ਗਈਆਂ। ਕਲੱਬ ਦੇ ਪ੍ਰਧਾਨ ਅਤੇ ਗੁਰਮੇਲ ਸਿੰਘ ਸੱਗੂ ਅਤੇ ਸਕੱਤਰ ਕਸ਼ਮੀਰਾ ਸਿੰਘ ਦਿਉਲ ਦੀ ਸੁਚੱਜੀ ਅਗਵਾਈ ਲਈ ਧੰਨਵਾਦ ਕੀਤਾ ਅਤੇ ਅੱਗੋਂ ਲਈ ਮੈਂਬਰਾਂ ਵੱਲੋਂ ਕਲੱਬ ਦੀ ਬਿਹਤਰੀ ਲਈ ਹਰ ਕਿਸਮ ਦਾ ਸਹਿਯੋਗ ਕਰਨ ਦਾ ਯਕੀਨ ਦੁਆਇਆ। ਬਹੁਤ ਸਾਰੇ ਮੈਂਬਰਾਂ ਨੇ ਮੌਕੇ ‘ਤੇ ਹੀ ਵੀਹ ਡਾਲਰ ਦੇ ਕੇ ਮੈਂਬਰਸਿਪ ਨਵਿਆਈ। ਬਾਕੀਆਂ ਨੇ ਜਲਦੀ ਨਵਿਆਉਣ ਦਾ ਭਰੋਸਾ ਦਿਤਾ।
ਸਾਲ 2023-2024 ਵਿੱਚ ਹੋਣ ਵਾਲੇ ਟੂਰ ਪ੍ਰੋਗਰਾਮ ਬਾਰੇ ਬੋਲਦਿਆਂ ਸਕੱਤਰ ਨੇ ਵਿਚਾਰ ਸਾਂਝੇ ਕੀਤੇ ਕਿ ਬਸਾਂ ਦੇ ਕਿਰਾਏ ਖਾਣ ਪੀਣ ਦਾ ਮਹਿੰਗੇ ਹੋਣਾ ਅਤੇ ਟੂਰ ਜਗ੍ਹਾ ਦੀਆਂ ਟਿਕਟਾਂ ਵਿੱਚ ਵਾਧੇ ਕਾਰਨ ਹੁਣ ਮੈਂਬਰਾਂ ਨੂੰ ਕੁੱਝ ਵਧੇਰੇ ਜੇਬ ਢਿਲੀ ਕਰਨੀ ਪੈਣੀ ਹੈ। ਜ਼ਿੰਦਗੀ ਦੇ ਮਨੋਰੰਜਨ ਲਈ ਪੈਸੇ ਕੋਈ ਮਾਅਨੇ ਨਹੀਂ ਰੱਖਦੇ ਬਸ ਦਿਲ ਦਾ ਧੀਰਜ ਰੱਖਣਾ ਹੁੰਦਾ ਹੈ। ਉਹਨਾਂ ਕਿਹਾ ਕਿ ਹਰ ਪ੍ਰੋਗਰਾਮ ਤੁਹਾਡੀ ਰਾਏ ਨਾਲ ਹੀ ਉਲੀਕਾਂਗੇ। ਪਹਿਲਾ ਟੂਰ ਬੀਬੀਆਂ ਲਈ ਹੋਵੇਗਾ। ਇਸ ਤੋਂ ਬਾਅਦ ਜਿਵੇਂ ਵੀ ਹੋਇਆ ਮੈਂਬਰਾਂ ਨੂੰ ਜਾਣਕਾਰੀ ਦਿਤੀ ਜਾਏਗੀ। ਸਕੱਤਰ ਕਸ਼ਮੀਰਾ ਸਿੰਘ ਦਿਉਲ ਹਰਚੰਦ ਸਿੰਘ ਬਾਸੀ ਅਤੇ ਪ੍ਰੋ ਜਗੀਰ ਸਿੰਘ ਕਾਹਲੋਂ ਵੱਲੋਂ ਸਾਂਝਾ ਮਤਾ ਪੇਸ਼ ਕੀਤਾ ਗਿਆ। ਨਵੀਂ ਦਿੱਲੀ ਵਿਖੇ ਜੰਤਰਮੰਤਰ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਬੱਚਿਆਂ ਦੀ ਹਮਾਇਤ ਵਿੱਚ ਮਤਾ ਸਰਵ ਸੰਤੀ ਨਾਲ ਪਾਸ ਕੀਤਾ ਗਿਆ।
ਸੈਸ਼ਨ ਦੇ ਦੂਜੇ ਹਿੱਸੇ ਵਿੱਚ ਗੀਤ ਸੰਗੀਤ ਦਾ ਪ੍ਰੌਗਰਾਮ ਵਧੀਆ ਚੱਲਿਆ ਬੀਬੀ ਨਾਜ਼ ਨੇ ਹਿੰਦੀ ਗੀਤ ਬੜੀ ਰਸੀਲੀ ਅਵਾਜ਼ ਵਿੱਚ ਗਾਏ। ਬੀਬੀ ਸਤਵਿੰਦਰ ਕੌਰ ਸੱਗੂ ਨੇ ਤਿੰਨ ਚਾਰ ਵਧੀਆ ਗੀਤ ਗਾਏ। ਗੁਰਦੇਵ ਸਿੰਘ ਰੱਖੜਾ ਨੋਕ ਝੋਕ ਕਵਿਤਾ ਸੁਣਾਈ। ਮਨਜੀਤ ਕੌਰ ਨੇ ਕਾਲੀ ਤੇਰੀ ਗੁੱਤ ਤੇ ਪਰਾਂਦਾ ਤਰਾ ਲਾਲ ਕੂਬ ਸੂਰਤ ਗੀਤ ਗਾਇਆ। ਪ੍ਰੋ:ਜਗੀਰ ਸਿੰਘ ਕਾਹਲੋਂ, ਹਰਚੰਦ ਸਿੰਘ ਬਾਸੀ, ਰਜਿੰਦਰ ਸਿੰਘ ਜੰਡਾ ਨੇ ਸਭਾ ਨੂੰ ਅਡਰੈਸ ਕੀਤਾ । ਬਰੈਂਪਟਨ ਸਿਟੀ ਤੋਂ ਰਿਜਨਲ ਕੌਂਸਲਰ ਗੁਰਪਰਤਾਪ ਸਿੰਘ ਤੂਰ ਅਤੇ ਹਰਕੀਰਤ ਸਿੰਘ ਡਿਪਟੀ ਮੇਅਰ ਨੇ ਹਾਜਰੀ ਲੁਆਈ। ਹੋਰ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ416-648-6706, ਕਸ਼ਮੀਰਾ ਸਿੰਘ ਦਿਉਲ 416-262-3114 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ …