-17.4 C
Toronto
Friday, January 30, 2026
spot_img
Homeਕੈਨੇਡਾਯੂਐਸ-ਮੈਕਸੀਕੋ-ਕੈਨੇਡਾ ਸਮਝੌਤਾ ਇਕ ਨਵਾਂ ਮਾਰਗ : ਰਾਜ ਗਰੇਵਾਲ

ਯੂਐਸ-ਮੈਕਸੀਕੋ-ਕੈਨੇਡਾ ਸਮਝੌਤਾ ਇਕ ਨਵਾਂ ਮਾਰਗ : ਰਾਜ ਗਰੇਵਾਲ

ਓਟਵਾ : ਸਾਲ ਭਰ ਦੀ ਗੱਲਬਾਤ ਦੇ ਯਤਨਾਂ ਪਿੱਛੋਂ ਯੂਨਾਈਟਿਡ ਸਟੇਟਸ ਅਤੇ ਮੈਕਸੀਕੋ ਨਾਲ਼ ਸਿਧਾਂਤਕ ਪੱਖੋਂ ਕੈਨੇਡਾ ਇੱਕ ਸਮਝੌਤੇ ਉੱਤੇ ਪਹੁੰਚ ਗਿਆ। ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਕਿਹਾ ਕਿ ਇਹ ਕੈਨੇਡਾ ਦੇ ਇਤਿਹਾਸ ਵਿਚ ਅਹਿਮ ਦਿਨ ਸੀ। ਇਸ ਤਰ੍ਹਾਂ ਇਹ ਨਵਾਂ ਯੂਨਾਈਟਿਡ ਸਟੇਟਸ-ਮੈਕਸੀਕੋ-ਕੈਨੇਡਾ ਸਮਝੌਤਾ (ਯੂਐੱਸਐੱਮਸੀਏ) ਆਧੁਨਿਕ ਅਤੇ ਸਮਿਆਂ ਦਾ ਹਾਣੀ ਬਣ ਗਿਆ।
ਇਹ ਨਵਾਂ ਸਮਝੌਤਾ ਲਾਗੂ ਹੋ ਜਾਣ ਉੱਤੇ ਕੈਨੇਡਾ ਦੇ ਕਰਮਚਾਰੀਆਂ, ਕਾਰੋਬਾਰਾਂ ਅਤੇ ਪਰਿਵਾਰਾਂ ਲਈ ਬੜਾ ਹੀ ਲਾਭਦਾਇਕ ਹੋਵੇਗਾ। ਖਾਸ ਕਰਕੇ ਉਨਟਾਰੀਓ ਸੂਬੇ ਲਈ, ਜਿੱਥੇ ਕਿ ਆਟੋ ਸੈਕਟਰ ਅਤੇ ਸੱਭਿਆਚਾਰਕ ਸੱਨਅਤ ਚੰਗੀ ਤਰ੍ਹਾਂ ਵਧ-ਫੁੱਲ ਰਹੀ ਹੈ, ਬਹੁਤ ਫਾਇਦੇਮੰਦ ਰਹੇਗਾ। ਰਾਜ ਗਰੇਵਾਲ ਨੇ ਕਿਹਾ ਕਿ ਇਹ ਸਮਝੌਤਾ ਸਿਧਾਂਤਕ ਪੱਖ ਤੋਂ ਯਕੀਨੀ ਬਣਾਉਂਦਾ ਹੈ ਕਿ ਕੈਨੇਡਾ ਦੀਆਂ ਕਾਰਾਂ ਅਤੇ ਕਾਰਾਂ ਦੇ ਹਿੱਸੇ-ਪੁਰਜ਼ਿਆਂ ਦੀ ਬਰਾਮਦ, ਯੂਐੱਸ ਦੇ ਕਿਸੇ ਵੀ ਟੈੱਕਸ ਨਾਲ਼ ਪ੍ਰਭਾਵਿਤ ਨਹੀਂ ਹੋਵੇਗੀ। ਇਹ ਲੰਮੇ ਸਮੇਂ ਦੀ ਸਥਿਰਤਾ ਅਤੇ ਅਨੁਮਾਨ ਲਾਉਣ ਯੋਗ ਵਾਤਾਵਰਨ ਨੂੰ ਯਕੀਨੀ ਬਣਾਇਗਾ,ਜਿਸ ਨਾਲ਼ ਸਰਮਾਇਆਕਾਰ, ਕੈਨੇਡਾ ਦੇ ਐੱਸ ਐੱਮ ਈ, ਨਵੇਂ ਖੋਜਕਾਰ ਅਤੇ ਕਰਮਚਾਰੀ ਵਧ-ਫੁੱਲ ਤੇ ਖੁਸ਼ਹਾਲ ਹੋ ਸਕਣਗੇ। ਇਹ ਸਮਝੌਤਾ, ਜੀਵਨ ਦੇ ਸਾਰੇ ਵਰਗਾਂ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਬਹੁਤ ਸਾਰੇ ਹਿੰਮਤੀਆਂ ਦੇ ਅਣਥੱਕ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ।

RELATED ARTICLES
POPULAR POSTS