ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਹਰਪ੍ਰੀਤ ਸਿੰਘ ਅਤੇ ਹਰਜੀਤ ਕੌਰ ਵੱਲੋਂ ਬਰੈਂਪਟਨ ਦੇ ਡਰੀਮਜ਼ ਕਨਵੈਨਸ਼ਨ ਸੈਂਟਰ ਵਿਖੇ ਆਪਣੀਆਂ ਦੋ ਪੁੱਤਰੀਆਂ ਕਿਰਨਜੋਤ ਕੌਰ ਦਾ 16ਵਾਂ ਅਤੇ ਮੰਨਤ ਦਾ ਪਹਿਲਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਮੌਕੇ ਸਭਨਾਂ ਵੱਲੋਂ ਦੋਵਾਂ ਪੁੱਤਰੀਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਹਰਪ੍ਰੀਤ ਅਤੇ ਹਰਜੀਤ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬੱਚੀਆਂ ਦੇ ਮਾਮਾ ਅਤੇ ਮਾਮੀ ਰਾਜਵਿੰਦਰ ਸਿੰਘ ਅਤੇ ਸੋਨੀਆ, ਉਹਨਾਂ ਦੇ ਬੱਚੇ ਕੁਨਵੀਰ ਅਤੇ ਅੰਗਦ ਕੈਲਗਿਰੀ ਤੋਂ, ਬੱਚੀਆਂ ਦੇ ਤਾਇਆ ਅਤੇ ਤਾਈ ਸੁਰਜੀਤ ਸਿੰਘ/ਏਕਤਾ ਪਾਲ ਬੇਟਾ ਗੁਰਸ਼ੇਰ ਸਿੰਘ ਵੈਨਕੂਵਰ ਸਰੀ ਤੋਂ, ਚਾਚਾ ਪੰਕਜਪ੍ਰੀਤ ਸਿੰਘ /ਚਾਚੀ ਆਰਤੀ ਸਰੀ ਵੈਨਕੂਵਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ।