-8.3 C
Toronto
Wednesday, January 21, 2026
spot_img
Homeਕੈਨੇਡਾਪਿਛਲੀਆਂ ਦੋ ਸਫ਼ਲ ਟਰਮਾਂ ਤੋਂ ਬਾਅਦ ਬਰੈਂਪਟਨ ਦੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼...

ਪਿਛਲੀਆਂ ਦੋ ਸਫ਼ਲ ਟਰਮਾਂ ਤੋਂ ਬਾਅਦ ਬਰੈਂਪਟਨ ਦੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਨੂੰ ਦਿੱਤੀ ਗਈ ਇੱਕ ਹੋਰ ਟਰਮ

ਦੋ ਔਰਤਾਂ ਤੇ ਇੱਕ ਨਵਾਂ ਮੈਂਬਰ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਲ ਕੀਤੇ ਗਏ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਬਰੈਂਪਟਨ ਦੀਆਂ 42 ਵੱਖ-ਵੱਖ ਸੀਨੀਅਰਜ਼ ਕਲੱਬਾਂ ਜੋ ਇਸ ਐਸੋਸੀਏਸ਼ਨ ਦੀਆਂ ਮੈਂਬਰ ਹਨ, ਦੇ 2-2 ਨੁਮਾਇੰਦੇ ਸ਼ਾਮਲ ਹੋਏ। ਉਨ੍ਹਾਂ ਵੱਲੋਂ ਸਰਬਸੰਮਤੀ ਨਾਲ ਤਿੰਨ-ਤਿੰਨ ਸਾਲਾਂ ਦੀਆਂ ਪਿਛਲੀਆਂ ਦੋ ਟਰਮਾਂ ਤੋਂ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿੱਚ ਕੰਮ ਰਹੀ ਸੁਹਿਰਦਤਾ ਨਾਲ ਕੰਮ ਕਰਦੀ ਆ ਰਹੀ ਐਗਜ਼ੈਕਟਿਵ ਕਮੇਟੀ ਨੂੰ ਅਗਲੇ ਤਿੰਨ ਸਾਲ ਹੋਰ ਕੰਮ ਕਰਨ ਲਈ ਬੇਨਤੀ ਕੀਤੀ ਗਈ।
ਸਰਬਸੰਮਤੀ ਨਾਲ ਹੋਈ ਮੈਂਬਰਾਂ ਦੀ ਇਸ ਆਮ-ਰਾਇ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਮੰਤਵ ਲਈ ਗਠਿਤ ਕੀਤੀ ਗਈ ਤਿੰਨ ਮੈਂਬਰੀ ਚੋਣ ਕਮੇਟੀ ਦੇ ਮੈਂਬਰਾਂ ਹਰਬੰਸ ਸਿੰਘ ਸਿੱਧੂ, ਦਵਿੰਦਰ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਵੱਲੋਂ ਅਗਲੇ ਤਿੰਨ ਸਾਲਾਂ ਲਈ ਜੰਗੀਰ ਸਿੰਘ ਸੈਂਹਬੀ ਪ੍ਰਧਾਨ, ਰਣਜੀਤ ਸਿੰਘ ਤੱਗੜ ਉੱਪ-ਪ੍ਰਧਾਨ, ਪ੍ਰੀਤਮ ਸਿੰਘ ਸਰਾਂ ਜਨਰਲ ਸਕੱਤਰ, ਅਮਰੀਕ ਸਿੰਘ ਕੁਮਰੀਆ ਕੈਸ਼ੀਅਰ, ਮੋਹਿੰਦਰ ਸਿੰਘ ਮੋਹੀ ਮੀਡੀਆ ਐਡਵਾਈਜ਼ਰ ਅਤੇ ਇਕਬਾਲ ਸਿੰਘ ਵਿਰਕ ਡਾਇਰੈਕਟਰ ਵਜੋਂ ਨਾਵਾਂ ਦਾ ਐਲਾਨ ਕੀਤਾ ਗਿਆ। ਪਿਛਲੀ ਕਾਰਜਕਾਰਨੀ ਕਮੇਟੀ ਵਿੱਚ ਕੰਮ ਕਰ ਰਹੇ ਡਾਇਰੈਕਟਰ ਪ੍ਰਿਤਪਾਲ ਸਿੰਘ ਗਰੇਵਾਲ ਵੱਲੋਂ ਨਿੱਜੀ ਮਜਬੂਰੀ ਕਾਰਨ ਅੱਗੋਂ ਕੰਮ ਕਰਨ ਤੋਂ ਅਸਮਰੱਥਾ ਜ਼ਾਹਿਰ ਕਰਨ ‘ਤੇ ਉਨ੍ਹਾਂ ਦੀ ਥਾਂ ਲਾਲ ਸਿੰਘ ਬਰਾੜ ਨੂੰ ਡਾਇਰੈਕਟਰ ਨਿਯੁੱਕਤ ਕੀਤਾ ਗਿਆ। ਇਸ ਦੇ ਨਾਲ ਹੀ ਐਸੋਸੀਏਸ਼ਨ ਦੀ ਐਗਜ਼ੈਕਟਿਵ ਵਿੱਚ ਔਰਤਾਂ ਨੂੰ ਨੁਮਾਇੰਦਗੀ ਦੇਣ ਲਈ ਕੁਲਦੀਪ ਕੌਰ ਗਰੇਵਾਲ ਅਤੇ ਰਜਨੀ ਸ਼ਰਮਾ ਨੂੰ ਡਾਇਰੈੱਕਟਰਜ਼ ਵਜੋਂ ਸ਼ਾਮਲ ਕੀਤਾ ਗਿਆ। ਐਸੋਸੀਏਸ਼ਨ ਦੇ ਮੁੜ-ਨਿਯੁਕਤ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਨੇ ਚੋਣ ਕਮੇਟੀ ਵੱਲੋਂ ਬੜੇ ਵਧੀਆ ਢੰਗ ਨਾਲ ਨਿਭਾਈ ਗਈ ਡਿਊਟੀ ਲਈ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਐਸੋਸੀਏਸ਼ਨ ਨੂੰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅਗਲੇ ਤਿੰਨ ਸਾਲ ਹੋਰ ਵੀ ਬੇਹਤਰ ਤਰੀਕੇ ਨਾਲ ਚਲਾਉਣ ਦਾ ਭਰੋਸਾ ਦਿੱਤਾ।

RELATED ARTICLES
POPULAR POSTS