ਬਰੈਂਪਟਨ/ਬਿਊਰੋ ਨਿਊਜ਼
ਵਿੱਕ ਢਿੱਲੋਂ ਨੇ ਕਿਹਾ ਕਿ ਬਿਜਲੀ ਜਾਂ ਹਾਈਡਰੋ ਦੇ ਬਿਲ ਘਟਾਉਣ ਦੇ ਐਲਾਨ ਤੋਂ ਬਾਅਦ ਮੈਂ ਬਹੁਤ ਸਾਰੇ ਬਰੈਂਪਟਨ ਵੈਸਟ ਵਾਸੀਆਂ ਨਾਲ ਗੱਲਬਾਤ ਕੀਤੀ ਹੈ। ਮੈਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਵੱਧਦੇ ਬਿਲਾਂ ਦੀ ਸਮੱਸਿਆ ਬਾਰੇ ਮੈਨੂੰ ਸੰਪਰਕ ਕੀਤਾ ਸੀ।
ਉਦਾਹਰਨ ਲਈ ਉਹ ਲੋਕ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਮੈਨੂੰ ਨਾ ਹੀ ਸਿਰਫ ਆਪਣੇ ਹਾਈਡਰੋ ਬਿਲ ਭੁਗਤਾਨ ਦੇ ਨਿਜੀ ਸੰਘਰਸ਼ ਬਾਰੇ ਦੱਸਿਆ ਬਲਕਿ ਇਸ ਸਮੱਸਿਆ ਨੂੰ ਹੱਲ ਕਰਨ ਦੇ ਵਿਚਾਰ ਵੀ ਦਿੱਤੇ। ਇਹ ਮੇਰੇ ਲਈ ਇਕ ਮੌਕਾ ਸੀ ਲੋਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਨ ਲਈ ਕਿ ਓਨਟਾਰੀਓ ਵਾਸੀਆਂ ਲਈ ਇਕ ਸਥਾਈ ਰਾਹਤ ਜਲਦ ਹੀ ਆ ਰਿਹੀ ਹੈ।
ਇਹਨਾਂ ਗੱਲਾਂਬਾਤਾਂ ਤੋਂ ਇਹ ਤੇ ਸਾਬਿਤ ਹੋ ਗਿਆ ਕਿ ਹਰ ਕੋਈ ਇਕ ਰਾਏ ਤੇ ਸਹਿਮਤ ਹਨ ਕਿ – ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਬਿਜਲੀ ਦੀਆਂ ਦਰਾਂ ਇਹਨੀ ਜ਼ਿਆਦਾ ਅਤੇ ਇੰਨੀ ਜਲਦੀ ਵੱਧ ਚੁੱਕੀਆਂ ਹਨ ਕਿ ਇਸ ਦਾ ਅਸਰ ਹਰ ਇਕ ਪਰਿਵਾਰ ‘ਤੇ ਹੋਇਆ ਹੈ। ਕਈ ਪਰਿਵਾਰਾਂ ‘ਤੇ ਇਹ ਬੋਝ ਇਨ੍ਹਾਂ ਵੱਧ ਗਿਆ ਸੀ ਕਿ ਉਹਨਾਂ ਨੂੰ ਘਰ ਦੇ ਰਾਸ਼ਨ ਜਾਂ ਬਿਜਲੀ ਵਿਚੋਂ ਇਕ ਖਰਚੇ ਨੂੰ ਚੁਨਣਾ ਪੈ ਰਿਹਾ ਸੀ। ਲੋਕਾਂ ਨੂੰ ਇਕ ਨਿਰਪੱਖ ਸੌਦਾ ਨਹੀਂ ਮਿਲ ਰਿਹਾ ਸੀ ਅਤੇ ਇਹ ਗ਼ਲਤ ਹੈ।
ਓਨਟਾਰੀਓ ਦੇ ਇਤਿਹਾਸ ਵਿਚ ਹਾਈਡਰੋ ਦੇ ਰੇਟਾਂ ਵਿਚ ਸੱਭ ਤੋਂ ਵੱਡੀ ਕਟੌਤੀ ਕਰਨਾ ਅਤੇ ਵੱਧਦੀ ਕੀਮਤਾਂ ਨੂੰ ਆਉਂਦੇ ਚਾਰ ਸਾਲਾਂ ਲਈ ਰੋਕਣਾ, ਇਕ ਅਹਿਮ ਅਤੇ ਲੋੜਵੰਦ ਹੱਲ ਹੈ। ਹੋਰ ਵੀ ਮਹੱਤਵਪੂਰਨ ਇਹ ਗੱਲ ਹੈ ਕਿ ਇਹ ਹੱਲ ਸਥਾਈ ਵੀ ਹੋਵੇ। ਇਸ ਬਦਲਾਅ ਨਾਲ ਅਸੀਂ ਆਉਂਦੇ ਚਾਰ ਸਾਲਾਂ ਲਈ ਬਿਜਲੀ ਦੇ ਬਿਲਾਂ ਨੂੰ ਮਹਿੰਗਾਈ ਦਰ ਦੇ ਮੁਕਾਬਲੇ ਰੋਕ ਦਿਤਾ ਹੈ। ਇਹ ਬਦਲਾਅ 1990 ਵਾਲੇ ਫ੍ਰੀਜ ਵਰਗਾ ਨਹੀਂ ਹੈ।
90 ਦਾ ਦਹਾਕਾ ਇਸ ਚਰਚਾ ਕਰਨ ਲਈ ਇਕ ਸਹੀ ਉਦਾਹਰਨ ਹੈ। ਉਸ ਵੇਲੇ ਹਰ ਤਰ੍ਹਾਂ ਦੀ ਸਰਕਾਰ ਨੇ ਸਿਸਟਮ ਨੂੰ ਨਜ਼ਰਅੰਦਾਜ਼ ਕੀਤਾ ਸੀ। ਸਨ 2000 ਦੇ ਸ਼ੁਰੂ ਵਿਚ ਇਸ ਸਮਸਿਆ ਨੇ ਓਨਟਾਰੀਓ ਵਾਸੀਆਂ ਨੂੰ ਘੇਰ ਲਿੱਤਾ ਸੀ। ਸਾਡੀ ਸਹਿਤ ਅਤੇ ਅਰਥਵਿਵਸਥਾ ਤੇ ਬਲੇਕਆਊਟ, ਕੋਇਲੇ ਦੇ ਪਲਾਂਟ ਦਾ ਗਹਿਰਾ ਅਸਰ ਪਿਆ ਸੀ। ਇਸ ਸਿਸਟਮ ਨੂੰ ਮੁੜ ਉਸਾਰੀ ਕਰਨ ਦਾ ਪ੍ਰਾਜਟ ਅੱਜ ਤੋਂ 15 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਅਸੀਂ ਉਨਟੈਰੀੳ ਦੇ ਸਾਰੇ ਕੋਇਲੇ ਦੇ ਪਲਾਂਟ ਬੰਦ ਕੀਤੇ, ਹਜਾਰਾਂ ਕਿਲੋਮੀਟਰ ਦੀ ਨਵੀਂ ਟ੍ਰਾਂਸਮਿਸ਼ਨ ਲਾਈਨਾਂ ਪਾਈਆਂ ਗਈਆਂ ਅਤੇ ਰੀਨਿਊਨੇਏਬਲ ਐਨਰਜੀ ਜਾਨੀ ਨਵਿਆਉਣਯੋਗ ਊਰਜਾ ਨੂੰ ਪੇਸ਼ ਕੀਤਾ ਗਿਆ। ਦਰਜਨਾਂ ਧੁੰਦ ਭਰੇ ਦਿਨਾਂ ਤੋਂ ਅਸੀਂ ਜ਼ੀਰੋ ਤੱਕ ਪਹੁੰਚ ਗਏ ਹਾਂ। ਹਰ ਕਮਿਊਨਿਟੀ ਵਿਚ ਬੱਚਿਆਂ ਵਿਚ ਅਸਥਮਾ ਦੀ ਦਰ ਵੀ ਕਾਫੀ ਘੱਟ ਗਈ ਹੈ। ਹੁਣ ਓਨਟਾਰੀਓ ਵਿਚ ਸਾਫ, ਭਰੋਸੇਯੋਗ ਮਾਡਰਨ ਸਿਸਟਮ ਆ ਚੁੱਕਾ ਹੈ ਜਿਸ ਦਾ ਫਾਇਦਾ ਸੂਬੇ ਨੂੰ ਕਾਫੀ ਦਹਾਕਿਆਂ ਲਈ ਹੋਵੇਗਾ। ਪਰੰਤੂ ਇਸ ਸੱਭ ਹਲਾਂ ਦੀ ਇਕ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਸਾਡੇ ਤੋਂ ਇਹ ਗਲਤੀ ਹੋਈ ਕਿ ਅਸੀਂ ਇਹ ਸਭ ਜਰੂਰੀ ਬਦਲਾਅ ਲਿਆਉਣ ਲਈ ਅਨੁਚਿਤ ਸ਼ਰਤਾਂ ਦਾ ਉਪਯੋਗ ਕੀਤਾ। ਅਸੀਂ 50 ਬਿਲੀਅਨ ਡਾਲਰਾਂ ਦਾ ਹਾਈਡਰੋ ਸੁਧਾਰਨ ਦਾ ਖਰਚਾ ਕੇਵਲ ਇਕ ਪੀੜ੍ਹੀ ਉੱਤੇ ਪਾ ਦਿੱਤਾ। ਇਸ ਨਾਲ ਬਿਲ ਬਹੁਤ ਜ਼ਿਆਦਾ ਵਧ ਗਏ ਕਿਉਂਕਿ ਅਸੀਂ ਬਹੁਤ ਹੀ ਜਲਦੀ ਇਹਨਾਂ ਖਰਚਿਆਂ ਦਾ ਭੁਗਤਾਨ ਕਰਨ ਬਾਰੇ ਸੋਚਿਆ। ਤੁਸੀਂ ਪਿਛਲੇ ਪਾਪਾਂ ਦਾ ਭੁਗਤਾਨ ਕਰ ਰਿਹੇ ਸੀ ਤਾਂ ਜੋ ਆਉਂਦੇ ਕਈ ਦਹਾਕਿਆਂ ਤੱਕ ਊਰਜਾ ਦੀ ਜਾਇਦਾਦਾਂ ਦਾ ਫਾਇਦਾ ਆਉਂਦੀ ਪੀੜ੍ਹੀ ਉਠਾ ਸਕੇ। ਵੀਰਵਾਰ ਨੂੰ ਕੀਤੇ ਗਏ ਐਲਾਨ ਨਾਲ ਅਸੀਂ ਇਹਨਾਂ ਖਰਚਿਆਂ ਦੇ ਭੁਗਤਾਨ ਨੂੰ ਜ਼ਿਆਦਾ ਲੰਬੀ ਦਰ ਲਈ ਖਿੱਚ ਰਹੇ ਹਾਂ।
ਇਹ ਥੋੜ੍ਹੇ ਸਮੇਂ ਲਈ ਬਿਲਾਂ ਨੂੰ ਕਾਫ਼ੀ ਘੱਟ ਕਰਨ ਵਿਚ ਮਦਦ ਕਰੇਗਾ। ਲੰਬੀ ਮਿਆਦ ਵਿਚ ਸਾਨੂੰ ਇਹ ਕੀਮਤਾਂ ਜ਼ਿਆਦਾ ਅਦਾ ਕਰਨੀਆਂ ਪੈਣਗੀਆਂ। ਪਰ ਇਹ ਅੱਗੇ ਵਧਣ ਲਈ ਇਕ ਬਿਲਕੁਲ ਨਿਰਪੱਖ ਅਤੇ ਸਹੀ ਤਰੀਕਾ ਹੈ। ਸਥਿਰ ਆਮਦਨ ਵਾਲੇ ਕਿਸੇ ਬਜ਼ੁਰਗ ਨੂੰ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਉਹ ਅੱਜ ਹੀ ਸਾਰੇ ਪ੍ਰੀਮੀਅਮ ਦਾ ਭੁਗਤਾਨ ਕਰੇ ਤਾਂ ਜੋ 20 ਸਾਲਾਂ ਵਿਚ ਆਉਂਦੀ ਪੀੜ੍ਹੀ ਨੂੰ ਨਾ ਕਰਨਾ ਪਵੇ। ਸਾਨੂੰ ਸੱਭ ਨੂੰ ਆਪੋ ਆਪਣੇ ਹਿੱਸਾ ਦਾ ਭੁਗਤਾਨ ਕਰਨਾ ਚਾਹੀਦਾ ਹੈ।
ਬਾਕੀ ਉਚੇਚੇ ਬਦਲਾਅ ਰਾਹੀਂ ਅਸੀਂ ਕਈ ਅਜਿਹੇ ਪ੍ਰੋਗਰਾਮਾਂ ਨੂੰ ਫਾਈਨਾਂਨਸ ਕਰਾਂਗੇ ਜੋ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਮਦਦ ਕਰਨ ਅਤੇ ਪੇਂਡੂ ਇਲਾਕੇ ਦੇ ਗ੍ਰਾਹਕਾਂ ਦੇ ਬਿਜਲੀ ਪਹੁੰਚਾਉਣ ਦੇ ਖਰਚੇ ਨੂੰ ਘੱਟ ਕਰੇ।
ਬਿਜਲੀ ਜਾਂ ਹਾਈਡਰੋ ਇਕ ਲੋੜ ਹੈ। ਇਹ ਸੂਬੇ ਦੀ ਸਰਕਾਰ ਨੂੰ ਨਾ ਕਿ ਦਰ ਅਦਾ ਕਰਨ ਵਾਲਿਆਂ ਨੂੰ ਯਕੀਨੀ ਬਣਾਉਣਾ ਚਾਹਿਦਾ ਹੈ ਕਿ ਇਸ ਜ਼ਰੂਰਤ ਨੂੰ ਹਰ ਕੋਈ ਆਸਾਨੀ ਨਾਲ ਵਰਤ ਸਕੇ। ਅਸੀਂ ਇਕ ਕਦਮ ਅੱਗੇ ਵੱਧ ਕੇ ਇਹਨਾਂ ਪ੍ਰੋਗਰਾਮ ਰਾਹੀਂ ਤੁਹਾਡੇ ਬਿਲ ਘਟਾਉਣ ਜਾ ਰਿਹੇ ਹਾਂ ਅਤੇ ਇਸ ਦੀ ਪੇਸ਼ਕਸ਼ ਆਉਣ ਵਾਲੇ ਬਜਟ ਵਿਚ ਕੀਤੀ ਜਾਵੇਗੀ। ਅਸੀਂ ਕਈ ਪ੍ਰੋਗਰਾਮਾਂ ਵਿਚ ਸੁਧਾਰ ਵੀ ਕਰ ਰਿਹੇ ਹਾਂ। ਓਨਟਾਰੀਓ ਇਲੈਕਟ੍ਰੀਸਿਟੀ ਸਪੋਰਟ ਪ੍ਰੋਗਰਾਮ (OESP) ਰਾਹੀਂ ਜਿਹੜੀ ਰੀਬੇਟ ਦਿੱਤੀ ਜਾਂਦੀ ਹੈ ਉਸਨੂੰ 50 ਪ੍ਰਤੀਸ਼ਤ ਵਧਾਇਆ ਜਾ ਰਿਹਾ ਹੈ। ਅਤੇ ਰੂਰਲ ਜਾਂ ਰਿਮੋਟ ਰੇਟ ਪ੍ਰੋਟੇਕਸ਼ਨ ਪ੍ਰੋਗਰਾਮ ਦੁਆਰਾ ਬਿਜਲੀ ਦੇ ਡਿਲਿਵਰੀ ਦਰਾਂ ਨੂੰ ਕਾਫੀ ਘਟਾਇਆ ਜਾ ਰਿਹਾ ਹੈ। ਤਾਂ ਜੋ ਹਰ ਓਨਟਾਰੀਓ ਵਾਸੀ ਡਿਲਿਵਰੀ ਦੀ ਇਕੋ ਜਿਹੀ ਕੀਮਤ ਅਦਾ ਕਰਨ। ਦੁਬਾਰਾ ਗੌਰ ਕਰਨਾ, ਇਸ ਨਾਲ ਸਿਸਟਮ ਨੂੰ ਬਿਹਤਰ ਅਤੇ ਨਿਰਪੱਖ ਬਣਾਇਆ ਜਾਵੇਗਾ।
ਜਰੂਰੀ ਹੈ ਕਿ ਇਹ ਸਭ ਬਦਲਾਅ ਮੁਫਤ ਵਿਚ ਨਹੀਂ ਆਉਂਦੇ। ਅਸੀਂ ਇਹ ਬਰਦਾਸ਼ਤ ਕਰ ਸਕਦੇ ਹਾਂ ਕਿਉਂਕਿ ਓਨਟਾਰੀਓ ਦੀ ਅਰਥ ਵਿਵਸਥਾ ਪੂਰੇ ਕੈਨੇਡਾ ਵਿਚੋਂ ਸੱਭ ਤੋਂ ਤੇਜ਼ੀ ਨਾਲ ਵਧਦੀ ਹੈ ਜਿਸ ਕਾਰਨ ਅਸੀਂ ਆਉਂਦੀ ਬਸੰਤ ਵਿਚ ਸੂਬੇ ਦੇ ਘਾਟੇ ਤੋਂ ਵੀ ਮੁਕਤੀ ਪਾ ਜਾਵਾਂਗੇ। ਸੂਬੇ ਦੀ ਮਜ਼ਬੂਤ ਅਰਥ ਵਿਵਸਥਾ ਦਾ ਇਸ ਤੋਂ ਵਧੀਆ ਉਪਯੋਗ ਨਹੀਂ ਹੋ ਸਕਦਾ ਜੋ ਹਰ ਬਰੈਂਪਟਨ ਵਾਸੀ ਨੂੰ ਵੱਧਦੇ ਹਾਈਡਰੋ ਬਿਲ ਵਿਚ ਕਟੌਤੀ ਮਿਲੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ
ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …