ਬਰੈਂਪਟਨ/ਬਿਊਰੋ ਨਿਊਜ਼ : ਆਪਸੀ ਸਾਂਝ ਮਜ਼ਬੂਤ ਕਰਨ ਅਤੇ ਆਪਣਿਆਂ ਨਾਲ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਅਤੇ ਤਾਲਮੇਲ ਰੱਖਣ ਵਾਸਤੇ ਪਿਛਲੇ ਵੀਕ-ਐਂਡ ‘ਤੇ ਮਾਲਟਨ ਗੁਰੂਘਰ ਵਿੱਚ ਬਰਨਾਲਾ ਇਲਾਕਾ ਨਾਲ ਸਬੰਧਤ ਵਿਅਕਤੀਆਂ ਦੀ ਮੀਟਿੰਗ ਹੋਈ ਜਿਸ ਦੀ ਕਾਰਵਾਈ ਪਰਮਜੀਤ ਸਿੰਘ ਬੜਿੰਗ ਨੇ ਚਲਾਈ। ਆਪਸੀ ਜਾਣ ਪਹਿਚਾਣ ਉਪਰੰਤ ਸਰਬਸੰਮਤੀ ਨਾਲ ਫੈਸਲੇ ਕਰ ਕੇ ‘ਡਿਸਟ੍ਰਿਕ ਬਰਨਾਲਾ ਫੈਮਲੀਜ਼ ਐਸੋਸੀਏਸ਼ਨ’ ਦੀ ਸਥਾਪਨਾ ਕੀਤੀ ਗਈ। ਇਹ ਸੰਸਥਾ ਨਿਰੋਲ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਅਤੇ ਮਿਲਵਰਤਨ ਲਈ ਉਪਰਾਲੇ ਕਰੇਗੀ। ਹਰ ਕਿਸਮ ਦੇ ਧਾਰਮਿਕ ਅਤੇ ਰਾਜਨੀਤਕ ਦਖਲ ਤੋਂ ਮੁਕਤ ਹੋ ਕੇ ਕੰਮ ਕਰੇਗੀ ਅਤੇ ਆਪਣੇ ਪ੍ਰੋਗਰਾਮਾਂ ਵਿੱਚ ਭਾਰਤ ਤੋਂ ਆਏ ਜਾਂ ਕਨੇਡਾ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੂੰ ਨਾ ਤਾਂ ਬੋਲਣ ਦਾ ਸਮਾਂ ਦਿੱਤਾ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਸਨਮਾਨਿਤ ਕੀਤਾ ਜਾਵੇਗਾ। ਸਿਰਫ ਤੇ ਸਿਰਫ ਇਲਾਕੇ ਦੇ ਲੋਕਾਂ ਦੇ ਦੁੱਖ ਸੁੱਖ ਦੀ ਭਾਈਵਾਲੀ ਦਾ ਕੰਮ ਕਰੇਗੀ। ਇਸ ਦੇ ਪ੍ਰੋਗਰਾਮ ਨਾਂ ਤਾਂ ਕਿਸੇ ਬੈਂਕੁਅਟ ਹਾਲ ਤੇ ਨਾ ਹੀ ਧਾਰਮਿਕ ਸਥਾਨ ਤੇ ਹੋਣਗੇ ਪਰ ਸਾਰੇ ਮੈਂਬਰਾਂ ਨੂੰ ਆਪਣੇ ਆਪਣੇ ਧਾਰਮਿਕ ਅਤੇ ਰਾਜਨੀਤਕ ਵਿਚਾਰਾਂ ਦੀ ਖੁੱਲ੍ਹ ਹੋਵੇਗੀ ਪਰ ਸੰਸਥਾ ਨੂੰ ਕਿਸੇ ਵਿਸ਼ੇਸ਼ ਧਾਰਮਿਕ ਜਾਂ ਰਾਜਨੀਤਕ ਵਿਚਾਰ ਲਈ ਨਹੀਂ ਵਰਤਿਆ ਜਾਵੇਗਾ।
ਇੱਕੋ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਨੂੰ ਇਕਾਈ ਮੰਨ ਕੇ ਪਰਿਵਾਰ ਦੀ ਰਜਿਸਟਰੇਸ਼ਨ 50 ਡਾਲਰ ਸਾਲਾਨਾ ਹੋਵੇਗੀ। ਮੌਕੇ ‘ਤੇ ਹੀ ਕਾਫੀ ਮੈਂਬਰਾਂ ਨੇ ਇਹ ਮੈਂਬਰਸ਼ਿੱਪ ਲੈ ਲਈ। ਬਾਕੀ ਪਰਿਵਾਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਮੈਂਬਰਸ਼ਿੱਪ ਪ੍ਰਾਪਤ ਕਰਨ। ਅਗਲੀ ਮੀਟਿੰਗ ਵਿੱਚ ਰਸੀਦ ਬੁੱਕਾਂ ਛਪਵਾ ਕੇ ਰਸੀਦਾਂ ਦਿੱਤੀਆਂ ਜਾਣਗੀਆਂ। ਸਾਰੇ ਪਰਿਵਾਰਾਂ ਦੇ ਵੇਰਵਿਆਂ ਦਾ ਰਿਕਾਰਡ ਰੱਖਿਆ ਜਾਵੇਗਾ। ਜਿਹੜੇ ਵਿਅਕਤੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਉਹ ਅਗਲੀ ਮੀਟਿੰਗ ਜੋ ਮਾਲਟਨ ਗੁਰੂ ਘਰ ਵਿੱਚ 9 ਅਪਰੈਲ ਦਿਨ ਐਤਵਾਰ 2:00 ਵਜੇ ਹੋਵੇਗੀ ਵਿੱਚ ਜਰੂਰ ਸ਼ਾਮਲ ਹੋਣ। ਜਿਸ ਪਰਿਵਾਰ ਦੇ ਨੁਮਾਇੰਦੇ ਮਜਬੂਰੀ ਵੱਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦੇ ਉਹ 30 ਅਪਰੈਲ ਤੋਂ ਪਹਿਲਾਂ ਆਪਣੇ ਪਰਿਵਾਰ ਦਾ ਵੇਰਵਾ ਤੇ ਚੰਦਾ ਦੇਣ ਲਈ ਕਿਸੇ ਵੀ ਕਮੇਟੀ ਮੈਂਬਰ ਨੂੰ ਸੰਪਰਕ ਕਰਨ ਤਾ ਕਿ ਪਰਿਵਾਰਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਹੋਣ ਵਾਲੇ ਪਰੋਗਰਾਮ ਲਈ ਲੋੜੀਂਦੇ ਪਰਬੰਧ ਕੀਤੇ ਜਾ ਸਕਣ। ਇਸ ਸੰਸਥਾ ਦੀ ਪਹਿਲੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਜੰਗੀਰ ਸਿੰਘ ਸੈਂਭੀ ਬਰਨਾਲਾ( 416-409-0126), ਡਾ: ਰਵੀ ਗੋਇਲ ਬਰਨਾਲਾ ( 647-710-8520), ਸੁਰਜੀਤ ਸਿੰਘ ਘੁੰਮਣ ਬਰਨਾਲਾ (905-457-4553), ਹਰਪ੍ਰੀਤ ਸਿੰਘ ਢਿੱਲੋਂ ਮੱਝੂਕੇ (647-671-8232) ਬਲਵਿੰਦਰ ਸਿੰਘ ਧਾਲੀਵਾਲ ਛੀਨੀਵਾਲ ਕਲਾਂ (647-607-0109), ਨਿਕੇਸ਼ ਗਰਗ ਬਰਨਾਲਾ (647-643-1919) ਜਾਂ ਬੇਅੰਤ ਸਿੰਗ ਮਾਨ ਬਰਨਾਲਾ (647-763-3960) ਨਾਲ ਕਮੇਟੀ ਮੈਂਬਰ ਚੁਣੇ ਗਏ ਹਨ। ਇਸ ਸੰਸਥਾ ਦੇ ਮੈਂਬਰ ਇਸ ਕਮੇਟੀ ਵਿੱਚ ਤਬਦੀਲੀ ਕਰਨ ਦੇ ਹੱਕਦਾਰ ਹਨ।
ਕਮੇਟੀ ਵਲੋਂ ਬਰਨਾਲਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਸਾਰੇ ਪਰਿਵਾਰਾਂ ਨੂੰ ਪੁਰਜੋਰ ਬੇਨਤੀ ਹੈ ਕਿ ਉਹ 9 ਅਪਰੈਲ ਵਾਲੀ ਮੀਟਿੰਗ ਵਿੱਚ ਜਰੂਰ ਹਾਜ਼ਰ ਹੋਣ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …