ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕਲੱਬ ਪ੍ਰਧਾਨ ਕੁਲਦੀਪ ਗਰੇਵਾਲ ਦੀ ਅਗਵਾਈ ਵਿਚ ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀਆਂ ਪੰਜਾਹ ਕੁ ਬੀਬੀਆਂ ਨੇ ਸਵੇਰੇ 9;30 ਵਜੇ ਬੱਸ ਵਿਚ ਸਵਾਰ ਹੋ ਕੇ ਦਰਸ਼ਨੀ ਸਥਾਨ ਕਰਾਫੋਰਡ ਲੇਕ ਦੀ ਸੈਰ ਲਈ ਚਾਲੇ ਪਾਏ।
ਇਸ ਟੂਰ ਲਈ ਡਾਈਰੈਕਟਰਸ ਦੇ ਨਾਲ ਮੀਤ ਪ੍ਰਧਾਨ ਸ੍ਰੀਮਤੀ ਸ਼ਿੰਦਰਪਾਲ ਬਰਾੜ, ਕਮਲਜੀਤ ਤਾਤਲਾ, ਚਰਨਜੀਤ ਮਰਾੜ, ਹਰਦੀਪ ਹੈਲਨ ਅਤੇ ਸ੍ਰੀਮਤੀ ਪਰਮਜੀਤ ਬਾਜਵਾ ਨੇ ਹਾਜਰੀ ਲਵਾ ਪੂਰਾ ਸਹਿਯੋਗ ਦਿੱਤਾ।
ਰਸਤੇ ਵਿਚ ਹਮੇਸ਼ਾ ਦੀ ਤਰ੍ਹਾਂ ਗੀਤਾਂ, ਬੋਲੀਆਂ ਅਤੇ ਗਿੱਧੇ ਆਦਿ ਨਾਲ ਭਰਪੂਰ ਮਨੋਰੰਜਨ ਕਰਦਿਆਂ ਤਕਰੀਬਨ ਡੇਢ ਘੰਟੇ ਵਿਚ ਆਪਣੀ ਮੰਜਲ ‘ਤੇ ਪਹੁੰਚ ਗਏ। ਉੱਥੇ ਲਗਭਗ 1600 ਸਾਲ ਪੁਰਾਣੇ ਸਭਿਆਚਾਰ, ਵਸਤੂਆਂ ਅਤੇ ਲੋਕਾਂ ਦੇ ਜੀਵਨ ਦਾ ਰੰਗ ਢੰਗ ਦਰਸਾਇਆ ਗਿਆ ਸੀ ਜਿਸ ਬਾਰੇ ਸਭ ਦੁਆਰਾ ਦਿਲਚਸਪ ਜਾਣਕਾਰੀ ਹਾਸਲ ਕੀਤੀ ਗਈ। ਇਸ ਉਪਰੰਤ ਸ਼ੈਡਾਂ ਵਿਚ ਬੈਠ ਲੰਚ ਅਤੇ ਫਿਰ ਗੀਤਾਂ ਬੋਲੀਆਂ ਅਤੇ ਗਿੱਧੇ ਦੁਆਰਾ ਮਨਪ੍ਰਚਾਵੇ ਦਾ ਦੂਸਰਾ ਦੌਰ ਚੱਲਿਆ।
ਫੋਟੋਗਰਾਫੀ ਨਾਲ ਟੂਰ ਨੂੰ ਯਾਦਗਾਰੀ ਬਣਾਇਆ ਗਿਆ। ਅੰਤ ਵਿਚ ਪ੍ਰਧਾਨ ਗਰੇਵਾਲ ਨੇ ਅਗਲੇ ਟੂਰ ਦਾ ਪ੍ਰੋਗ੍ਰਾਮ ਉਲੀਕਦਿਆਂ ਸਮਾਪਤੀ ਕੀਤੀ ਅਤੇ ਸਭ ਦੇ ਸਹਿਯੋਗ ਦਾ ਧੰਨਵਾਦ ਕੀਤਾ। ਲਗਭਗ 5 ਵਜੇ ਵਾਪਸ ਘਰ ਵਾਪਸੀ ਹੋ ਗਈ।