Breaking News
Home / ਕੈਨੇਡਾ / 12 ਤੋਂ 17 ਸਾਲ ਦੇ ਬੱਚਿਆਂ ਲਈ ਯੂਰਪੀਅਨ ਏਜੰਸੀ ਨੇ ਮੌਡਰਨਾ ਨੂੰ ਦਿੱਤੀ ਹਰੀ ਝੰਡੀ

12 ਤੋਂ 17 ਸਾਲ ਦੇ ਬੱਚਿਆਂ ਲਈ ਯੂਰਪੀਅਨ ਏਜੰਸੀ ਨੇ ਮੌਡਰਨਾ ਨੂੰ ਦਿੱਤੀ ਹਰੀ ਝੰਡੀ

ਟੋਰਾਂਟੋ : ਯੂਰਪੀਅਨ ਮੈਡਿਸਿਨਜ਼ ਏਜੰਸੀ ਨੇ 12 ਤੋਂ 17 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਵਜੋਂ ਮੌਡਰਨਾ ਦੀ ਸਿਫਾਰਿਸ਼ ਕੀਤੀ। ਪਹਿਲੀ ਵਾਰੀ ਇਸ ਵੈਕਸੀਨ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਥੋਰਾਈਜ਼ ਕੀਤਾ ਗਿਆ ਹੈ।
ਯੂਰਪੀਅਨ ਯੂਨੀਅਨ ਦੇ ਡਰੱਗ ਰੈਗੂਲੇਟਰ ਨੇ ਆਖਿਆ ਕਿ 12 ਤੋਂ 17 ਸਾਲ ਉਮਰ ਵਰਗ ਦੇ 3700 ਬੱਚਿਆਂ ਉੱਤੇ ਕੀਤੇ ਗਏ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਇਹ ਮੁਕਾਬਲਤਨ ਚੰਗੀ ਐਂਟੀਬੌਡੀ ਬਣਾਉਂਦੀ ਹੈ ਤੇ ਇਸ ਨੂੰ ਪਹਿਲਾਂ ਹੀ ਯੂਰਪ ਵਿੱਚ ਬਾਲਗਾਂ ਨੂੰ ਦਿੱਤਾ ਜਾ ਰਿਹਾ ਹੈ। ਹੁਣ ਤੱਕ ਫਾਈਜ਼ਰ ਤੇ ਜਰਮਨੀ ਦੀ ਭਾਈਵਾਲ ਕੰਪਨੀ ਬਾਇਓਐਨਟੈਕ ਹੀ ਨੌਰਥ ਅਮਰੀਕਾ ਤੇ ਯੂਰਪ ਵਿੱਚ 12 ਸਾਲ ਤੱਕ ਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੈਕਸੀਨਜ਼ ਸਨ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਇਸ ਸਮੇਂ ਇਹ ਵਿਚਾਰ ਵਟਾਂਦਰਾ ਕਰ ਰਹੀ ਹੈ ਕਿ ਇਸੇ ਉਮਰ ਵਰਗ ਨੂੰ ਮੌਡਰਨਾ ਵੈਕਸੀਨ ਦਿੱਤੀ ਜਾਵੇ ਜਾਂ ਨਾ।
ਗਲੋਬਲ ਵੈਕਸੀਨ ਸਪਲਾਈ ਘੱਟ ਹੋਣ ਕਾਰਨ ਦੁਨੀਆ ਦੇ ਬਹੁਤੇ ਹਿੱਸਿਆਂ ਵਿੱਚ ਬਾਲਗਾਂ ਦਾ ਟੀਕਾਕਰਣ ਕਰਨ ਲਈ ਸੰਘਰਸ਼ ਚੱਲ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੇ ਹੋਰਨਾਂ ਏਜੰਸੀਆਂ ਵੱਲੋਂ ਅਮੀਰ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਨੂੰ ਡੋਜ਼ਾਂ ਡੋਨੇਟ ਕਰਕੇ ਮਦਦ ਕਰਨ ਲਈ ਆਖਿਆ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਅਜੇ ਸਿਰਫ 2 ਫੀਸਦੀ ਲੋਕਾਂ ਦਾ ਹੀ ਟੀਕਾਕਰਣ ਹੋਇਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …