15.8 C
Toronto
Wednesday, September 23, 2026
spot_img
Homeਜੀ.ਟੀ.ਏ. ਨਿਊਜ਼ਗ੍ਰੀਨਬੈਲਟ ਸਕੈਂਡਲ 'ਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰ

ਗ੍ਰੀਨਬੈਲਟ ਸਕੈਂਡਲ ‘ਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰ

ਗ੍ਰੀਨਬੈਲਟ ਸਕੈਂਡਲ ‘ਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਗ੍ਰੀਨਬੈਲਟ ਸਕੈਂਡਲ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲੈਨ ਦੀ ਜਾਂਚ ਕਰ ਰਹੀ ਆਰਸੀਐਮਪੀ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਲੰਘੇ ਦਿਨੀਂ ਇੱਕ ਨਿਊਜ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਆਖਿਆ ਕਿ ਪਹਿਲੀ ਗੱਲ ਗ੍ਰੀਨਬੈਲਟ ਵਿੱਚ ਤਬਦੀਲੀਆਂ ਵਿੱਚ ਉਨ੍ਹਾਂ ਦਾ ਕੋਈ ਹੱਥ ਨਹੀਂ ਤੇ ਦੂਜੀ ਗੱਲ ਇਹ ਹੈ ਕਿ ਆਡੀਟਰ ਜਨਰਲ ਤੇ ਇੰਟੇਗ੍ਰਿਟੀ ਕਮਿਸਨਰ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਆਫਿਸ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ।

RELATED ARTICLES
POPULAR POSTS