10 C
Toronto
Thursday, October 9, 2025
spot_img
HomeUncategorizedਡਗ ਫੋਰਡ ਨੂੰ ਐਨ ਡੀ ਪੀ ਦੇ ਐਮ ਪੀ ਪੀ ਨੇ ਵਿਧਾਨ...

ਡਗ ਫੋਰਡ ਨੂੰ ਐਨ ਡੀ ਪੀ ਦੇ ਐਮ ਪੀ ਪੀ ਨੇ ਵਿਧਾਨ ਸਭਾ ‘ਚ ਆਖੇ ਮੰਦੇ ਬੋਲ

ਕਰੋਨਾ ਕਾਰਨ ਵਿੰਡਸਰ-ਐਸੈਕਸ ਨੂੰ ਬੰਦ ਰੱਖਣ ਤੋਂ ਨਾਰਾਜ਼ ਸੀ ਤਾਰਸ ਨੇਤੀਸ਼ੈਕ
ਟੋਰਾਂਟੋ/ਬਿਊਰੋ ਨਿਊਜ਼
ਕਰੋਨਾ ਦੇ ਜ਼ਿਆਦਾ ਮਾਮਲਿਆਂ ਕਾਰਨ ਵਿੰਡਸਰ-ਐਸੈਕਸ ਨੂੰ ਬੰਦ ਰੱਖਣ ਦੇ ਫੈਸਲੇ ਤੋਂ ਬਾਅਦ ਪੈਦਾ ਹੋਇਆ ਤਣਾਅ ਓਨਟਾਰੀਓ ਦੀ ਵਿਧਾਨ ਸਭਾ ਵਿੱਚ ਸਾਫ ਨਜ਼ਰ ਆਇਆ। ਐਨਡੀਪੀ ਐਮਪੀਪੀ ਨੇ ਆਪਣੇ ਅੰਦਰ ਭਰੇ ਗੁੱਸੇ ਕਾਰਨ ਪ੍ਰੀਮੀਅਰ ਡੱਗ ਫੋਰਡ ਨੂੰ ਬੁਰਾ ਭਲਾ ਕਿਹਾ।
ਐਸੈਕਸ ਤੋਂ ਐਮਪੀਪੀ ਤਾਰਸ ਨੇਤੀਸ਼ੈਕ, ਐਸੈਕਸ ਨੂੰ ਅਜੇ ਹੋਰ ਸਮੇਂ ਲਈ ਬੰਦ ਰੱਖੇ ਜਾਣ ਕਾਰਨ ਰੀਜਨ ਦੇ ਅਰਥਚਾਰੇ ਉੱਤੇ ਪੈਣ ਵਾਲੇ ਨਕਾਰਾਤਮਕ ਅਸਰ ਦੇ ਮੁੱਦੇ ਉੱਤੇ ਚੱਲ ਰਹੀ ਬਹਿਸ ਦੌਰਾਨ ਖੁਦ ਉੱਤੇ ਕਾਬੂ ਨਹੀਂ ਰੱਖ ਪਾਏ ਤੇ ਉਨ੍ਹਾਂ ਫੋਰਡ ਨੂੰ ਗਾਲਾਂ ਕੱਢ ਦਿੱਤੀਆਂ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਵਿੰਸ ਦੇ ਰੀਓਪਨਿੰਗ ਪਲੈਨ ਵਿੱਚ ਐਜੈਕਸ ਹੀ ਅਜਿਹਾ ਰੀਜਨ ਰਹਿ ਗਿਆ ਹੈ ਜਿਹੜਾ ਅਜੇ ਵੀ ਪਹਿਲੇ ਪੜਾਅ ਵਿੱਚ ਹੀ ਹੈ।
ਨੇਤੀਸੈਕ ਨੇ ਆਖਿਆ ਕਿ ਸਾਡੇ ਰੀਜਨ ਵਿੱਚ ਹੋਰਨਾਂ ਥਾਂਵਾਂ ਨਾਲੋਂ ਮਹਾਂਮਾਰੀ ਦੀ ਮਾਰ ਜ਼ਿਆਦਾ ਵਗੀ ਹੈ ਤੇ ਪ੍ਰੋਵਿੰਸ ਪੱਧਰ ਉੱਤੇ ਲੀਡਰਸ਼ਿਪ ਦੀ ਘਾਟ ਦੇ ਬਾਵਜੂਦ ਅਸੀਂ ਕਿਸੇ ਤਰ੍ਹਾਂ ਮਹਿਫੂਜ਼ ਹਾਂ। ਉਨ੍ਹਾਂ ਅੱਗੇ ਆਖਿਆ ਕਿ ਇੱਕ ਚੰਗਾ ਆਗੂ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਦਾ।
ਇਸ ਆਲੋਚਨਾ ਉੱਤੇ ਤੁਰੰਤ ਪ੍ਰਤੀਕਿਰਿਆ ਕਰਦਿਆਂ ਪ੍ਰੀਮੀਅਰ ਫੋਰਡ ਨੇ ਪਲਟਵਾਰ ਕਰਦਿਆਂ ਆਖਿਆ ਕਿ ਨੇਤੀਸੈਕ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਸਹੀ ਢੰਗ ਨਾਲ ਨਹੀਂ ਕਰ ਰਹੇ। ਇਸ ਤੋਂ ਬਾਅਦ ਵਿਧਾਨਸਭਾ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਨੇਤੀਸੈਕ ਆਪਣੇ ਗੁੱਸੇ ਉੱਤੇ ਕਾਬੂ ਨਹੀਂ ਰੱਖ ਸਕੇ ਤੇ ਉਨ੍ਹਾਂ ਗਾਲਾਂ ਕੱਢ ਦਿੱਤੀਆਂ। ਪਰ ਸਪੀਕਰ ਟੈਡ ਆਰਨੌਟ ਵੱਲੋਂ ਇਨ੍ਹਾਂ ਟਿੱਪਣੀਆਂ ਨੂੰ ਵਾਪਿਸ ਲੈਣ ਲਈ ਆਖੇ ਜਾਣ ਤੋਂ ਬਾਅਦ ਨੇਤੀਸ਼ੈਕ ਨੇ ਅਜਿਹਾ ਹੀ ਕੀਤਾ ਪਰ ਉਨ੍ਹਾਂ ਮੁਆਫੀ ਨਹੀਂ ਮੰਗੀ। ਪਰ ਬਾਅਦ ਵਿੱਚ ਐਨਡੀਪੀ ਆਗੂ ਐਂਡਰੀਆ ਹੌਰਵਥ ਨਾਲ ਪਹੁੰਚ ਕਰਕੇ ਨੇਤੀਸੈਕ ਨੇ ਪ੍ਰੀਮੀਅਰ ਫੋਰਡ ਤੋਂ ਮੁਆਫੀ ਮੰਗੀ।ਬਾਅਦ ਵਿੱਚ ਫੋਰਡ ਨੇ ਵੀ ਆਖਿਆ ਕਿ ਉਨ੍ਹਾਂ ਨੇਤੀਸ਼ੈਕ ਨੂੰ ਮੁਆਫ ਕਰ ਦਿੱਤਾ ਹੈ। ਫਿਰ ਪ੍ਰੀਮੀਅਰ ਨੇ ਆਪਣੀ ਨਿਊਜ਼ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਲੈਮਿੰਗਟਨ ਤੇ ਕਿੰਗਸਵਿਲੇ ਨੂੰ ਛਡ ਕੇ ਵਿੰਡਸਰ-ਐਸੈਕਸ ਵੀਰਵਾਰ ਤੋਂ ਦੂਜੇ ਪੜਾਅ ਵਿੱਚ ਦਾਖਲ ਹੋਵੇਗਾ।

ਆਈਲੈਂਡ ਫੇਰੀ ਸਰਵਿਸ ਨਵੇਂ ਨਿਯਮ ਤਹਿਤ ਸ਼ਨੀਵਾਰ ਤੋਂ ਹੋਵੇਗੀ ਸ਼ੁਰੂ
ਟੋਰਾਂਟੋ : ਹੁਣ ਜਦੋਂ ਟੋਰਾਂਟੋ ਪ੍ਰੋਵਿੰਸ ਦੇ ਕਰੋਨਾ ਰਿਕਵਰੀ ਪਲੈਨ ਦੇ ਅਗਲੇ ਪੜਾਅ ਵਿੱਚ ਪਹੁੰਚ ਚੁੱਕਿਆ ਹੈ ਤਾਂ ਟੋਰਾਂਟੋ ਆਈਲੈਂਡ ਲਈ ਫੇਰੀ ਸਰਵਿਸ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਜਾਵੇਗੀ। ਮੇਅਰ ਜੌਹਨ ਟੋਰੀ ਨੇ ਜੈਕ ਲੇਯਟਨ ਫੇਰੀ ਟਰਮੀਨਲ ਉੱਤੇ ਇਸ ਸਬੰਧ ਵਿੱਚ ਐਲਾਨ ਕੀਤਾ। ਟੋਰੀ ਨੇ ਆਖਿਆ ਕਿ ਇਸ ਸਬੰਧ ਵਿੱਚ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਵਾਇਰਸ ਨੂੰ ਰੋਕਣ ਲਈ ਬਣਾਏ ਗਏ ਨਿਯਮਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖ ਕੇ ਹੀ ਫੇਰੀ ਸੇਵਾ ਨੂੰ ਜਾਰੀ ਰੱਖਿਆ ਜਾਵੇਗਾ। ਨਵੇਂ ਨਿਯਮਾਂ ਨਾਲ ਫੇਰੀਜ਼ ਦੇ ਆਪਰੇਟ ਕਰਨ ਦਾ ਢੰਗ ਹੀ ਬਦਲ ਜਾਵੇਗਾ। ਫੇਰੀਜ਼ ਆਪਣੀ ਵੱਧ ਤੋਂ ਵੱਧ ਸਮਰੱਥਾ ਦੇ 50 ਫੀ ਸਦੀ ਨਾਲ ਹੀ ਆਪਰੇਟ ਕਰਨਗੀਆਂ। ਯਾਤਰੀਆਂ ਤੇ ਸਟਾਫ ਦੀ ਹਿਫਾਜ਼ਤ ਲਈ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਪੂਰਾ ਖਿਆਲ ਰੱਖਣਾ ਹੋਵੇਗਾ। ਇਹ ਨਿਯਮ ਟੋਰਾਂਟੋ ਪਬਲਿਕ ਹੈਲਥ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਤਿਆਰ ਕੀਤੇ ਗਏ ਹਨ।

RELATED ARTICLES

POPULAR POSTS