Breaking News
Home / ਜੀ.ਟੀ.ਏ. ਨਿਊਜ਼ / ਰਿਮੈਂਬਰੈਂਸ ਡੇਅ ‘ਤੇ ਕੈਨੇਡੀਅਨ ਸੈਨਿਕਾਂ ਨੇ ਗੁਰਦੁਆਰਾ ਸਾਹਿਬ ‘ਚ ਸੀਸ ਝੁਕਾਇਆ

ਰਿਮੈਂਬਰੈਂਸ ਡੇਅ ‘ਤੇ ਕੈਨੇਡੀਅਨ ਸੈਨਿਕਾਂ ਨੇ ਗੁਰਦੁਆਰਾ ਸਾਹਿਬ ‘ਚ ਸੀਸ ਝੁਕਾਇਆ

a-service-of-remembrance-copy-copyਓਨਟਾਰੀਓ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਕੈਨੇਡੀਅਨ ਆਰਮਡ ਫੋਰਸਿਜ਼ ਨੇ ਆਪਣਾ ਸਾਲਾਨਾ ਸਮ੍ਰਿਤੀ ਦਿਵਸ ਸਕਾਰਬਰੋ ਓਨਟਾਰੀਓ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਮਨਾਇਆ। ਕੈਨੇਡੀਅਨ ਸੈਨਾ ਦੀ 7ਵੀਂ ਟੋਰਾਂਟੋ ਰੈਜੀਮੈਂਟ ਅਤੇ ਰਾਇਲ ਰੈਜੀਮੈਂਟ ਆਫ ਕੈਨੇਡੀਅਨ ਆਟਿਲਰੀ ਨੇ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਅਤੇ ਗੁਰੂ ਸਿੱਖ ਸਭਾ ਕੈਨੇਡਾ ਦੇ ਸਹਿਯੋਗ ਨਾਲ ਰਿਮੈਂਬਰੈਂਸ ਡੇਅ ਮਨਾਇਆ।  200 ਤੋਂ ਜ਼ਿਆਦਾ ਸੈਨਿਕਾਂ ਨੇ ਗੁਰਦੁਆਰਾ ਸਾਹਿਬ ਤੱਕ ਮਾਰਚ ਕੀਤਾ ਅਤੇ ਗੁਰੂ ਘਰ ਵਿਚ ਸੀਸ ਝੁਕਾਇਆ। ਕੈਨੇਡੀਅਨ ਸੈਨਾ ਦੇ ਸਵਾਗਤ ਲਈ ਸਿੱਖ ਸੰਗਤ ਵੀ ਵੱਡੀ ਸੰਖਿਆ ਵਿਚ ਮੌਜੂਦ ਰਹੀ। ਕੈਨੇਡੀਅਨ ਸੈਨਾ ਵਿਚ ਦਸਤਾਰਧਾਰੀ ਸਿੱਖ ਸੈਨਿਕਾਂ ਦੀ ਸੰਖਿਆ ਵੀ ਲਗਾਤਾਰ ਵਧ ਰਹੀ ਹੈ। ਗੁਰੂ ਸਿੱਖ ਸਭਾ ਕੈਨੇਡਾ ਦੇ ਪ੍ਰਧਾਨ ਗੋਬਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਨੇਡੀਅਨ ਸੈਨਾ ਵਿਚ ਵੱਖ-ਵੱਖ ਧਰਮਾਂ ਦੇ ਲੋਕ ਸੇਵਾ ਕਰ ਰਹੇ ਹਨ, ਜਿਹਨਾਂ ਵਿਚ ਸਿੱਖ ਵੀ ਹਨ। ਸਾਰਿਆਂ ਦਾ ਇਕੱਠਿਆਂ ਗੁਰਦੁਆਰਾ ਸਾਹਿਬ ਆਉਣਾ ਨਵਾਂ ਅਨੁਭਵ ਸੀ। ਸਾਰੇ ਸੈਨਿਕਾਂ ਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ। ਉਨ੍ਹਾਂ ਲਈ ਐਗਜ਼ੀਬੀਸ਼ਨ ਵਿਚ ਸਿੱਖ ਇਤਿਹਾਸ ਨੂੰ ਵੀ ਪ੍ਰਦਰਸ਼ਤ ਕੀਤਾ ਗਿਆ। ਸਾਰੇ ਸੈਨਿਕਾਂ ਨੇ ਲੰਗਰ ਵੀ ਛਕਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …