-9.4 C
Toronto
Wednesday, January 28, 2026
spot_img
Homeਜੀ.ਟੀ.ਏ. ਨਿਊਜ਼ਮੇਅਰ ਕ੍ਰਾਮਬੀ, ਕੌਂਸਲ ਨੇ ਪੇਸ਼ ਕੀਤਾ ਨਵਾਂ ਵਾਟਰ-ਫਰੰਟ ਡਿਵੈਲਪਮੈਂਟ ਪਲਾਨ

ਮੇਅਰ ਕ੍ਰਾਮਬੀ, ਕੌਂਸਲ ਨੇ ਪੇਸ਼ ਕੀਤਾ ਨਵਾਂ ਵਾਟਰ-ਫਰੰਟ ਡਿਵੈਲਪਮੈਂਟ ਪਲਾਨ

72 ਏਕੜ ‘ਚ ਡਿਵੈਲਪ ਹੋਵੇਗਾ ਨਵਾਂ ਵਾਟਰ-ਫਰੰਟ
ਮਿਸੀਸਾਗਾ/ਬਿਊਰੋ ਨਿਊਜ਼
ਮਿਸੀਸਾਗਾ ‘ਚ 72 ਏਕੜ ਵਿਚ ਫ਼ੈਲਿਆ ਨਵਾਂ ਮਿਸੀਸਾਗਾ ਪੋਰਟ ਕ੍ਰੈਡਿਟ ਵਾਟਰ-ਫਰੰਟ ਕਮਿਊਨਿਟੀ ਨੂੰ ਡਿਵੈਲਪ ਕੀਤਾ ਜਾਵੇਗਾ, ਜਿਸ ਦੀ ਕਈ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕੇਗੀ। ਮੇਅਰ ਬੋਨੀ ਕ੍ਰਾਮਬੀ ਨੇ ਕੌਂਸਲ, ਸਟਾਫ਼ ਅਤੇ ਵੈਸਟ ਵਿਲੇਜ਼ ਪਾਰਟਨਰਸ ਦੇ ਪ੍ਰਤੀਨਿਧੀਆਂ ਦੇ ਨਾਲ ਇਸ ਨਵੇਂ ਵਾਟਰ-ਫਰੰਟ ਨੂੰ ਡਿਵੈਲਪ ਕਰਨ ਦੀ ਯੋਜਨਾ ਨੂੰ ਸਭ ਦੇ ਲਈ ਪੇਸ਼ ਕੀਤਾ। ઠ
ਮਿਸੀਸਾਗਾ ਸ਼ਹਿਰ ਨੇ ਇਸ ਥਾਂ ਦੀ ਭਵਿੱਖ ਵਿਚ ਬਿਹਤਰ ਵਰਤੋਂ ਲਈ ਇਕ ਵਿਆਪਕ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਸਬੰਧ ਵਿਚ ਕਮਿਊਨਿਟੀ ਤੋਂ ਵੀ ਸੁਝਾਅ ਮੰਗੇ ਗਏ ਹਨ। ਸ਼ਹਿਰ ਵਿਚ ਬਣਨ ਵਾਲੇ ਇਸ ਨਵੇਂ ਵਾਟਰ-ਫਰੰਟ ਵਿਚ ਮੀਟਿੰਗ ਪਲੇਸੇਜ਼, ਲਿਵਿੰਗ, ਵਰਕਿੰਗ, ਲਰਨਿੰਗ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਡਬਲਿਊ.ਵੀ.ਪੀ.ਦੇ ਮੈਂਬਰਾਂ ਨੇ ਵੀ ਇਸ ਕੰਸਲਟੇਸ਼ਨ ਪ੍ਰਕਿਰਿਆ ਵਿਚ ਹਿੱਸਾ ਲਿਆ ਹੈ।
ਇਸ ਮੌਕੇ ‘ਤੇ ਮੇਅਰ ਕ੍ਰਾਮਬੀ ਨੇ ਕਿਹਾ ਕਿ ਵਾਰਡ ਨੰਬਰ-1 ਦੇ ਲੋਕਾਂ ਲਈ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਇਕ ਵੱਡਾ ਪ੍ਰੋਜੈਕਟ ਮਿਲਿਆ ਹੈ। ਉਥੇ ਹੀ ਕੌਂਸਲਰ ਟਾਵੇ ਵੀ ਉਨ੍ਰਾ ਦੇ ਵਾਰਡ ਦੇ ਪ੍ਰਤੀਨਿਧੀ ਹਨ ਅਤੇ ਉਨ੍ਹਾਂ ਨੇ ਇਸ ਪ੍ਰੋਜੈਕਟ ਲਈ ਕਾਫ਼ੀ ਮਿਹਨਤ ਕੀਤੀ ਹੈ। ਉਨ੍ਹਾਂ ਦੀ ਅਗਵਾਈ ਵਿਚ ਵਾਰਡ ਦਾ ਚਿਹਰਾ ਤੇਜ਼ੀ ਨਾਲ ਬਦਲ ਰਿਹਾ ਹੈ। ਅਸੀਂ ਮਿਸੀਸਾਗਾ ਨੂੰ ਇਕ ਵਿਸ਼ਵ ਪੱਧਰੀ ਸ਼ਹਿਰ ਵਿਚ ਬਦਲਣ ਲਈ ਲਗਾਤਾਰ ਯਤਨ ਕਰ ਰਹੇ ਹਾਂ। ਸਿਟੀ ਮੈਨੇਜਰ ਜੇਨਿਸ ਬੇਕਰ ਅਤੇ ਉਨ੍ਹਾਂ ਦੇ ਸਟਾਫ਼ ਨੇ ਵੀ ਇਸ ਵੱਡੇ ਪ੍ਰੋਜੈਕਟ ਨੂੰ ਤਿਆਰ ਕਰਨ ਵਿਚ ਕਾਫ਼ੀ ਮਿਹਨਤ ਕੀਤੀ ਹੈ। ਅੱਜ ਪੋਰਟ ਕ੍ਰੈਡਿਟ ਦੇ ਲੋਕਾਂ ਲਈ ਇਕ ਸ਼ਾਨਦਾਰ ਦਿਨ ਹੈ, ਜਦੋਂ ਉਨ੍ਹਾਂ ਨੂੰ ਇਹ ਮਹੱਤਵਪੂਰਨ ਪ੍ਰੋਜੈਕਟ ਮਿਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਦੇ ਨਵੇਂ ਅਤੇ ਬਿਹਤਰ ਮੌਕੇ ਮਿਲਣਗੇ। ਉਹ ਕਰੀਬ 22 ਕਿਲੋਮੀਟਰ ਦੇ ਦਾਇਰੇ ਵਿਚ ਫ਼ੈਲੇ ਵਾਟਰ-ਫਰੰਟ ਦਾ ਅਨੰਦ ਲੈ ਸਕਣਗੇ।ઠ ਇਸ ਨਾਲ ਹੋਰ ਖੇਤਰਾਂ ਤੋਂ ਵੀ ਲੋਕ ਮਿਸੀਸਾਗਾ ਵੱਲ ਆਕਰਸ਼ਿਤ ਹੋਣਗੇ। ਅਗਲੇ 40 ਸਾਲ ਸ਼ਹਿਰ ਦਾ ਵਿਕਾਸ ਹੋਰ ਵੀ ਤੇਜ਼ੀ ਨਾਲ ਹੋਵੇਗਾ। ਅਸੀਂ ਇਕ ਪੂਰਾ ਸ਼ਹਿਰ ਬਣਾ ਰਹੇ ਹਾਂ ਜੋ ਕਿ ਲੋਕਾਂ ਨੂੰ ਬਿਹਤਰ ਮੌਕੇ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਇਕ ਵਿਕਸਿਤ ਸ਼ਹਿਰ ਉਹੀ ਹੈ, ਜਿਸ ਵਿਚ ਪ੍ਰੋਫ਼ੈਸ਼ਨਲ ਚੰਗੀ ਤਨਖ਼ਾਹ ਵਾਲੇ ਰੁਜ਼ਗਾਰ ਪ੍ਰਾਪਤ ਕਰ ਸਕਣ ਅਤੇ ਉਹ ਨਵੇਂ ਜ਼ੋਖ਼ਮ ਲੈ ਸਕਣ ਅਤੇ ਨਵੇਂ ਕਾਰੋਬਾਰ ਨੂੰ ਸ਼ੁਰੂ ਕਰ ਸਕਣ। ਉਥੇ ਹੀ ਲੋਕ ਨਾਈਟ ਲਾਈਫ਼ ਦਾ ਅਨੰਦ ਲੈ ਸਕਣ ਅਤੇ ਸ਼ਾਨਦਾਰ ਰੈਸਟੋਰੈਂਟ ਅਤੇ ਲਿਵਿੰਗ ਆਰਟਸ ਸੈਂਟਰ ‘ਤੇ ਲੋਕ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰ ਸਕਣ। ਵਾਤਾਵਰਨ ਵਧੀਆ ਹੋਵੇ ਅਤੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਲੋਕਾਂ ਨੂੰ ਪ੍ਰਾਪਤ ਹੋਣ।
ਮੇਅਰ ਨੇ ਕਿਹਾ ਕਿ ਲੋਕਾਂ ਦੀ ਬਿਹਤਰੀਨ ਸਿਹਤ ਅਤੇ ਬਿਹਤਰੀਨ ਜ਼ਿੰਦਗੀ ਦੇ ਨਾਲ ਹੀ ਸ਼ਹਿਰ ਵਿਚ ਵਿਦਿਆਰਥੀਆਂ ਨੂੰ ਵੀ ਬਿਹਤਰ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਹੁਣ ਸ਼ਹਿਰ ਤੋਂ ਬਾਹਰ ਜਾ ਕੇ ਪੜ੍ਹਣ ਦੀ ਲੋੜ ਵੀ ਘੱਟ ਪਵੇਗੀ।
ਸ਼ਹਿਰ ਵਿਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਪਿਆਰ ਅਤੇ ਸਨਮਾਨ ਦੇ ਨਾਲ ਰਹਿ ਰਹੇ ਹਨ। ਪੂਰੀ ਦੁਨੀਆ ਤੋਂ ਲੋਕਾਂ ਦਾ ਸ਼ਹਿਰ ਵਿਚ ਸਵਾਗਤ ਹੈ। ਸਾਰਿਆਂ ਦੀ ਪ੍ਰਤਿਭਾ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਅਸੀਂ ਸ਼ਹਿਰ ਨੂੰ ਰਹਿਣ ਲਈ ਹੋਰ ਵੀ ਸਹੂਲਤਾਂ ਦੇਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਪੋਰਟ ਕ੍ਰੈਡਿਟ ਵਾਟਰ-ਫਰੰਟ ਵੀ ਉਸੇ ਦਿਸ਼ਾ ‘ਚ ਇਕ ਮਹੱਤਵਪੂਰਨ ਕਦਮ ਹੈ।
ઠਪੋਰਟ ਕ੍ਰੈਡਿਟ ਗੋਅ ਸਟੇਸ਼ਨ ਦੇ ਕਰੀਬ :ਪੋਰਟ ਕ੍ਰੈਡਿਟ ਗੋਅ ਸਟੇਸ਼ਨ ਤੋਂ ਪੈਦਲ ਦੂਰੀ ‘ਤੇ ਹੀ ਸਥਿਤ ਹੈ। ਉਥੇ ਇਸ ਦੇ ਲਈ ਮਾਈਵੇ ਬੱਸ ਸਰਵਿਸ ਵੀ ਹੈ ਅਤੇ ਨਵੀਂ ਹੁਰੋਟਾਂਰਿਓ ਲਾਈਟ ਰੇਲ ਟ੍ਰਾਂਜਿਟ ਲਾਈਨ ਵੀ ਇਸ ਦੇ ਕਾਫ਼ੀ ਕਰੀਬ ਹੈ। ਅਸੀਂ ਕਾਫ਼ੀ ਬਿਹਤਰ ਅਰਬਨ ਪਲਾਨਿੰਗ ਦੇ ਨਾਲ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ। ਲੋਕਾਂ ਨੂੰ ਇੱਥੇ ਕਿਸੇ ਪ੍ਰਕਾਰ ਦੀ ਕੋਈ ਅਸੁਵਿਧਾ ਨਹੀਂ ਹੋਵੇਗੀ।ઠ

RELATED ARTICLES
POPULAR POSTS