ਅੱਜ ਵੀਰਵਾਰ ਨੂੰ ਆਖਰ ਰੂਸੀ ਫੌਜ ਨੇ ਗਵਾਂਢ ਦੇ ਛੋਟੇ ਜਿਹੇ ਦੇਸ਼ ਯੂਕਰੇਨ ਉੱਤੇ ਸਿੱਧਾ ਹਮਲਾ ਕਰ ਦਿੱਤਾ ਹੈ। ਇਹ ਹਮਲਾ ਹੋਣ ਦੇ ਵਕਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਯੂਕਰੇਨ ਵਿੱਚ ‘ਵਿਸ਼ੇਸ਼ ਫ਼ੌਜੀ ਕਾਰਵਾਈ’ ਸ਼ੁਰੂ ਕਰਨ ਦਾ ਫੈਸਲਾ ਉਸ ਦੇਸ਼ ਨੂੰ ਫੌਜ ਅਤੇ ਨਾਜ਼ੀਆਂ ਤੋਂ ਮੁਕਤ ਕਰਾਉਣ ਲਈ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਮਲੇ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਉਣਾ ਹੈ, ਜਿਨ੍ਹਾਂ ਨੇ ਰੂਸੀ ਨਾਗਰਿਕਾਂ ਸਮੇਤ ਸ਼ਾਂਤੀ ਪਸੰਦ ਲੋਕਾਂ ਦੇ ਖਿਲਾਫ ਅਣਗਿਣਤ ਅਪਰਾਧ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟੈਲੀਵਿਜ਼ਨ ਉੱਤੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ, ‘ਪੀਪਲਜ਼ ਰੀਪਬਲਿਕ ਆਫ ਡੋਨਬਾਸ ਨੇ ਮਦਦ ਦੀ ਗੁਹਾਰ ਲਾਉਂਦੇ ਹੋਏ ਰੂਸ ਨਾਲ ਸੰਪਰਕ ਕੀਤਾ ਸੀ ਤੇ ਮੈਂ ਇੱਕ ਵਿਸ਼ੇਸ਼ ਫ਼ੌਜੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਫ਼ੌਜੀ ਕਾਰਵਾਈ ਦਾ ਉਦੇਸ਼ਤੰਗ-ਪਰੇਸ਼ਾਨ ਅਤੇ 8 ਸਾਲਾਂ ਤੋਂ ਯੂਕਰੇਨ ਦੇ ਰਾਜ ਵਿਚ ਨਸਲਕੁਸ਼ੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਰੱਖਿਆ ਕਰਨਾ ਹੈ। ਅਸੀਂ ਯੂਕਰੇਨ ਨੂੰ ਸੈਨਾ ਅਤੇ ਨਾਜ਼ੀਆਂ ਤੋਂ ਮੁਕਤ ਕਰਨ ਦੀ ਕੋਸਿ਼ਸ਼ ਕਰਾਂਗੇ। ਨਾਲੇ ਅਸੀਂ ਉਨ੍ਹਾਂ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਵਾਂਗੇ, ਜਿਨ੍ਹਾਂ ਨੇ ਰੂਸੀ ਨਾਗਰਿਕਾਂ ਸਮੇਤ ਸ਼ਾਂਤੀ ਪਸੰਦ ਲੋਕਾਂ ਦੇ ਖਿਲਾਫਬਹੁਤ ਸਾਰੇ ਜੁਰਮ ਕੀਤੇ ਹਨ।’ਯੂਕਰੇਨ ਉੱਤੇ ਹਮਲੇ ਪਿੱਛੋਂ ਪਹਿਲੀ ਵਾਰ ਬੋਲੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਰੂਸ ਕੋਲ ਹਮਲੇ ਤੋਂ ਬਿਨਾ ਕੋਈ ਬਦਲ ਨਹੀਂ ਸੀ ਬਚਿਆ। ਇਸ ਦੌਰਾਨ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਟੀਏਐੱਸਐੱਸ’ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਹਵਾਲੇ ਨਾਲ ਕਿਹਾ ਹੈ ਕਿ ਨਿਆਂ ਤੇ ਸੱਚ ਰੂਸ ਦੇ ਪੱਖ ਵਿੱਚ ਹਨ।ਪੁਤਿਨ ਨੇ ਕਿਹਾ, ‘ਫੋਰਸਾਂ ਦੀ ਹਮੇਸ਼ਾ ਲੋੜ ਹੁੰਦੀ ਹੈ, ਪਰ ਇਹ ਵੱਖ-ਵੱਖ ਕਿਸਮਾਂ ਦੀਆਂ ਹੋ ਸਕਦੀਆਂ ਹਨ ਤੇ ਅਸੀਂ ਜਾਣਦੇ ਹਾਂ ਕਿ ਸਹੀ ਤਾਕਤ ਨਿਆਂ ਤੇ ਸੱਚ ਵਿੱਚ ਹੈ ਤੇ ਇਹ ਦੋਵੇਂ ਸਾਡੇ ਨਾਲ ਹਨ।’ ਪੁਤਿਨ ਨੇ ਕਿਹਾ ਕਿ ਯੂਕਰੇਨ ਦੇ ਗੈਰ-ਕਾਨੂੰਨੀ ਹੁਕਮਾਂ ਦੀ ਉਲੰਘਣਾ ਕਰ ਰਹੇ ਯੂਕਰੇਨੀ ਫ਼ੌਜੀਆਂ ਨੂੰ ਫ਼ੌਜੀ ਖੇਤਰ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਮੌਕੇਰੂਸਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਯੂਕਰੇਨ ਦੀ ਹਵਾਈ ਫ਼ੌਜ, ਹਵਾਈ ਰੱਖਿਆ ਅਤੇ ਫ਼ੌਜ ਦੇ ਬੁਨਿਆਦੀ ਢਾਂਚੇ ਨੂੰ ਬੇਅਸਰ ਕਰਨ ਲਈ ਹਥਿਆਰਾਂ ਦੀ ਵਰਤੋਂ ਕੀਤੀ ਹੈ।ਰੂਸ ਦੇ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਅਤੇ ਜਾਨ ਦਾ ਖਤਰਾ ਮਹਿਸੂਸ ਕਰਦੇ ਹੋਏ ਸੈਂਕੜੇ ਲੋਕ ਸੁਰੱਖਿਅਤ ਥਾਂਈਂ ਜਾਣ ਦੀ ਕੋਸ਼ਿਸ਼ ਵਿੱਚ ਹਨ।ਰੂਸਦਾ ਦਾਅਵਾ ਹੈ ਕਿ ਉਸ ਨੇ ਯੂਕਰੇਨਦੇ 70 ਫੌਜੀ ਟਿਕਾਣੇ ਤਬਾਹ ਕਰ ਦਿੱਤੇ ਹਨ, ਜਿਨ੍ਹਾਂ ਵਿੱਚ 11 ਏਅਰ ਫੀਲਡ ਵੀ ਹਨ। ਦੂਸਰੇ ਪਾਸੇ ਯੂਕਰੇਨਨੇ ਕਿਹਾ ਹੈ ਕਿ ਉਸ ਨੇ ਕਬਜ਼ਾ ਕਰਨ ਆਏ 50 ਰੂਸੀ ਫੌਜੀ ਮਾਰ ਦਿੱਤੇ ਹਨ।ਉਂਜ ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਇੱਕ ਸਲਾਹਕਾਰ ਮਿਖਾਈਲੋ ਪੋਡੋਲੀਕ ਨੇ ਮੀਡੀਆ ਨੂੰ ਦੱਸਿਆ ਕਿ ਰੂਸੀ ਫੌਜ ਨੇ ਚੇਰਨੋਬਿਲ ਐਟਮੀ ਊਰਜਾ ਪਲਾਂਟ ਉੱਤੇ ਕਬਜ਼ਾ ਕਰ ਲਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …