12.3 C
Toronto
Tuesday, April 28, 2026
spot_img
Homeਜੀ.ਟੀ.ਏ. ਨਿਊਜ਼ਹੈਰੀ ਪੌਟਰ ਦੀਆਂ ਫ਼ਿਲਮਾਂ 'ਚ ਕੰਮ ਕਰਨ ਵਾਲੇ ਡੰਬਲਡੋਰ ਨਹੀਂ ਰਹੇ

ਹੈਰੀ ਪੌਟਰ ਦੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਡੰਬਲਡੋਰ ਨਹੀਂ ਰਹੇ

ਓਟਵਾ/ਬਿਊਰੋ ਨਿਊਜ਼ :ਹੈਰੀ ਪੌਟਰ ਦੀਆਂ ਅੱਠ ਫਿਲਮਾਂ ਵਿੱਚੋਂ ਛੇ ਵਿੱਚ ਹੌਗਵਾਰਟਸ ਹੈੱਡਮਾਸਟਰ ਐਲਬਸ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਸੀਨੀਅਰ ਐਕਟਰ ਮਾਈਕਲ ਗੈਂਬਡਨ ਨਹੀਂ ਰਹੇ। ਉਹ 82 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ ਤੇ ਪਬਲਿਸਿਸਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਉਸ ਦੀ ਮੌਤ ਨਿਮੋਨੀਆ ਕਾਰਨ ਹੋਈ। ਉਸ ਦੇ ਪਰਿਵਾਰ ਨੇ ਆਖਿਆ ਕਿ ਸਰ ਮਾਈਕਲ ਗੈਂਬਡਨ ਦੀ ਮੌਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਈਕਲ ਦੀ ਮੌਤ ਸਮੇਂ ਉਨ੍ਹਾਂ ਦੀ ਪਤਨੀ ਐਨ ਤੇ ਬੇਟਾ ਫਰਗੁਸ ਉਨ੍ਹਾਂ ਦੇ ਕੋਲ ਹੀ ਹਸਪਤਾਲ ਵਿੱਚ ਮੌਜੂਦ ਸਨ। ਪੰਜ ਦਹਾਕਿਆਂ ਵਿੱਚ ਭਾਵੇਂ ਮਾਈਕਲ ਨੇ ਕੋਈ ਵੀ ਭੂਮਿਕਾ ਨਿਭਾਈ ਹੋਵੇ ਹਮੇਸਾਂ ਉਨ੍ਹਾਂ ਦੀ ਡੂੰਘੀ ਆਵਾਜ ਤੋਂ ਉਨ੍ਹਾਂ ਦੀ ਪਛਾਣ ਹੋ ਜਾਂਦੀ ਸੀ। 2002 ਵਿੱਚ ਹੈਰੀ ਪੌਟਰ ਵਿੱਚ ਡੰਬਲਡੋਰ ਦੀ ਭੂਮਿਕਾ ਨਿਭਾਉਣ ਵਾਲੇ ਰਿਚਰਡ ਹੈਰਿਸ ਦੀ ਮੌਤ ਹੋ ਜਾਣ ਤੋਂ ਬਾਅਦ ਮਾਈਕਲ ਵੱਲੋਂ ਹੀ ਡੰਬਲਡੋਰ ਦੀ ਭੂਮਿਕਾ ਨਿਭਾਈ ਜਾਂਦੀ ਰਹੀ। ਉਨ੍ਹਾਂ ਇੱਕ ਵਾਰੀ ਮੰਨਿਆ ਸੀ ਕਿ ਉਨ੍ਹਾਂ ਕਦੇ ਵੀ ਜੇ ਕੇ ਰਾਉਲਿੰਗ ਦੀ ਕੋਈ ਵੀ ਬੈਸਟ ਸੈਲਿੰਗ ਬੁੱਕ ਨਹੀਂ ਪੜ੍ਹੀ ਹੈ।

 

RELATED ARTICLES
POPULAR POSTS