Breaking News
Home / ਜੀ.ਟੀ.ਏ. ਨਿਊਜ਼ / ਸਟੈਲੈਂਟਿਸ ਦੀ ਵਿੰਡਸਰ ਬੈਟਰੀ ਪਲਾਂਟ ਦੀ ਉਸਾਰੀ ਲਈ ਫੈਡਰਲ ਤੇ ਓਨਟਾਰੀਓ ਸਰਕਾਰਾਂ ਨਾਲ ਹੋਈ ਡੀਲ

ਸਟੈਲੈਂਟਿਸ ਦੀ ਵਿੰਡਸਰ ਬੈਟਰੀ ਪਲਾਂਟ ਦੀ ਉਸਾਰੀ ਲਈ ਫੈਡਰਲ ਤੇ ਓਨਟਾਰੀਓ ਸਰਕਾਰਾਂ ਨਾਲ ਹੋਈ ਡੀਲ

ਓਨਟਾਰੀਓ : ਆਟੋ ਮੇਕਰ ਕੰਪਨੀ ਸਟੈਲੈਂਟਿਸ ਵੱਲੋਂ ਵਿੰਡਸਰ ਵਿੱਚ ਇਲੈਕਟ੍ਰਿਕ ਵ੍ਹੀਕਲ ਬੈਟਰੀ ਪਲਾਂਟ ਦਾ ਨਿਰਮਾਣ ਕਰਨ ਲਈ ਫੈਡਰਲ ਤੇ ਓਨਟਾਰੀਓ ਸਰਕਾਰਾਂ ਨਾਲ ਡੀਲ ਸਿਰੇ ਚੜ੍ਹਾ ਲਈ ਗਈ ਹੈ। ਸਟੈਲੈਂਟਿਸ ਤੇ ਐਲਜੀ ਐਨਰਜੀ ਸੌਲਿਊਸ਼ਨਜ਼ ਨੇ ਆਖਿਆ ਕਿ ਉਨ੍ਹਾਂ ਦੇ ਪਲਾਂਟ ਨੈਕਸਟਾਰ ਐਨਰਜੀ ਦੀ ਉਸਾਰੀ ਇਸ ਸਮਝੌਤੇ ਦੇ ਸਿਰੇ ਚੜ੍ਹਦਿਆਂ ਸਾਰ ਹੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਸਟੈਲੈਂਟਿਸ ਦੇ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਫੌਰ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਪਲਾਂਟ ਦੀ ਉਸਾਰੀ ਜਲਦ ਸ਼ੁਰੂ ਹੋਣ ਜਾ ਰਹੀ ਹੈ ਤੇ ਇਸ ਬਾਰੇ ਸਰਕਾਰਾਂ ਨਾਲ ਸਮਝੌਤਾ ਸਿਰੇ ਚੜ੍ਹ ਗਿਆ ਹੈ। ਯੂਨੀਫੌਰ ਦੇ ਨੈਸ਼ਨਲ ਪ੍ਰੈਜ਼ੀਡੈਂਟ ਲਾਨਾ ਪੇਯੇਨ ਨੇ ਆਖਿਆ ਕਿ ਇਸ ਸਮਝੌਤੇ ਨਾਲ ਬਹੁਤ ਸਾਰੇ ਵਰਕਰਜ਼ ਦੀਆਂ ਉਮੀਦਾਂ ਜੁੜੀਆਂ ਹੋਈਆਂ ਸਨ ਤੇ ਸਾਨੂੰ ਖੁਸ਼ੀ ਹੈ ਕਿ ਇਹ ਸਿਰੇ ਚੜ੍ਹ ਗਿਆ। ਪੇਯੇਨ ਨੇ ਇਸ ਸਮਝੌਤੇ ਨੂੰ ਸਿਰੇ ਚੜ੍ਹਾਉਣ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਨਾਲ ਕੰਪਨੀ ਦਾ ਸ਼ੁਕਰੀਆ ਵੀ ਅਦਾ ਕੀਤਾ। ਇੱਕ ਬਿਆਨ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਮਨਿਸਟਰ ਆਫ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਸ ਸਮਝੌਤੇ ਦੇ ਸਿਰੇ ਚੜ੍ਹਨ ਦੀ ਪੁਸ਼ਟੀ ਕੀਤੀ। ਉਨ੍ਹਾਂ ਆਖਿਆ ਕਿ ਇਹ ਸਮਝੌਤਾ ਵਰਕਰਜ਼ ਤੇ ਸਮੁੱਚੇ ਤੌਰ ਉੱਤੇ ਕੈਨੇਡਾ ਲਈ ਬਹੁਤ ਵਧੀਆ ਹੈ। ਇਸ ਨਾਲ ਕੈਨੇਡਾ ਵਿੱਚ ਆਟੋਸੈਕਟਰ ਤੇ ਇਸ ਨਾਲ ਸਬੰਧਤ ਇੰਡਸਟਰੀਜ਼ ਵਿੱਚ ਹਜ਼ਾਰਾਂ ਨੌਕਰੀਆਂ ਕਾਇਮ ਕੀਤੀਆਂ ਜਾਣਗੀਆਂ ਤੇ ਬਚਾਈਆਂ ਜਾ ਸਕਣਗੀਆਂ। ਕੈਨੇਡਾ ਨੂੰ ਗਲੋਬਲ ਇਲੈਕਟ੍ਰਿਕ ਵ੍ਹੀਕਲ ਸਪਲਾਈ ਚੇਨ ਵਿੱਚ ਮੋਹਰੀ ਬਣਾਉਣ ਲਈ ਵੀ ਇਹ ਸਮਝੌਤਾ ਕਾਰਗਰ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਸਟੈਲੈਂਟਿਸ ਤੇ ਐਲਜੀ ਐਨਰਜੀ ਸੌਲਿਊਸ਼ਨਜ਼ ਨੇ 5 ਬਿਲੀਅਨ ਡਾਲਰ ਦੀ ਲਾਗਤ ਵਾਲੇ ਇਸ ਪਲਾਂਟ ਦਾ ਨਿਰਮਾਣ ਪਿਛਲੇ ਸਾਲ ਸ਼ੁਰੂ ਕੀਤਾ ਸੀ ਪਰ ਫਿਰ ਮਈ ਵਿੱਚ ਇਸ ਦੀ ਉਸਾਰੀ ਨੂੰ ਅੱਧਵਿਚਾਲੇ ਰੋਕ ਦਿੱਤਾ ਗਿਆ। ਅਜਿਹਾ ਸਰਕਾਰ ਨਾਲ ਫੰਡਿੰਗ ਸਬੰਧੀ ਗੱਲਬਾਤ ਕਰਨ ਲਈ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੇਖਣ ਲਈ ਵੀ ਕੀਤਾ ਗਿਆ ਕਿ ਇਨਫਲੇਸ਼ਨ ਰਿਡਕਸ਼ਨ ਐਕਟ ਰਾਹੀਂ ਅਮਰੀਕਾ ਦੇ ਮੁਕਾਬਲੇ ਕੈਨੇਡਾ ਦੀ ਪੇਸ਼ਕਸ਼ ਕੀ ਹੋਵੇਗੀ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …