Breaking News
Home / ਜੀ.ਟੀ.ਏ. ਨਿਊਜ਼ / ਫੋਰਟਿਨ ਨੇ ਕੈਨੇਡੀਅਨ ਸਰਕਾਰ ਤੇ ਟਰੂਡੋ ਉੱਤੇ ਠੋਕਿਆ ਮੁਕੱਦਮਾ

ਫੋਰਟਿਨ ਨੇ ਕੈਨੇਡੀਅਨ ਸਰਕਾਰ ਤੇ ਟਰੂਡੋ ਉੱਤੇ ਠੋਕਿਆ ਮੁਕੱਦਮਾ

ਓਟਵਾ/ਬਿਊਰੋ ਨਿਊਜ਼ : ਪਿਛਲੇ ਸਾਲ ਦੇ ਅਖੀਰ ਵਿੱਚ ਜਿਣਸੀ ਸੋਸ਼ਣ ਦੇ ਦੋਸ਼ਾਂ ਤੋਂ ਮੁਕਤ ਕਰਾਰ ਦਿੱਤੇ ਗਏ ਮੇਜਰ ਜਨਰਲ ਡੈਨੀ ਫੋਰਟਿਨ ਨੇ ਕੈਨੇਡੀਅਨ ਸਰਕਾਰ ਖਿਲਾਫ 6 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ ਹੈ।
2021 ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਕੋਵਿਡ-19 ਵੈਕਸੀਨ ਪ੍ਰੋਗਰਾਮ ਦੀ ਅਗਵਾਈ ਤੋਂ ਹਟਾਏ ਗਏ ਫੋਰਟਿਨ ਨੇ ਇਸ ਮੁੱਕਦਮੇ ਵਿੱਚ ਹਾਈ ਰੈਂਕ ਵਾਲੇ 16 ਅਧਿਕਾਰੀਆਂ ਦਾ ਨਾਂ ਵੀ ਲਿਆ ਹੈ ਤੇ ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਚੀਫ ਆਫ ਦ ਡਿਫੈਂਸ ਸਟਾਫ ਜਨਰਲ ਵੇਅਨ ਆਇਰ, ਸਾਬਕਾ ਰੱਖਿਆ ਮੰਤਰੀ ਹਰਜੀਤ ਸੱਜਣ ਤੇ ਸਾਬਕਾ ਸਿਹਤ ਮੰਤਰੀ ਪੈਟੀ ਹਾਜਦੂ ਸ਼ਾਮਲ ਹਨ। ਓਨਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਕੋਲ ਬੁੱਧਵਾਰ ਨੂੰ ਦਰਜ ਕਰਵਾਏ ਗਏ ਇਸ ਮੁਕੱਦਮੇ ਵਿੱਚ ਜਨਰਲ ਨੁਕਸਾਨ ਲਈ ਫੋਰਟਿਨ ਨੇ 5 ਮਿਲੀਅਨ ਡਾਲਰ ਦੀ ਮੰਗ ਕੀਤੀ ਹੈ ਤੇ ਦੰਡ ਸਰੂਪ 1 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ।
ਫੋਰਟਿਨ ਵੱਲੋਂ ਦਾਖਲ ਕਰਵਾਏ ਗਏ ਦਸਤਾਵੇਜਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਬਦਨਾਮੀ ਕਾਰਨ ਤੇ ਗਲਤਫਹਿਮੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਨ੍ਹਾਂ ਵਿੱਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਜਾਂਚ ਵਿੱਚ ਅਣਗਹਿਲੀ ਵਰਤੀ ਗਈ, ਪ੍ਰਾਈਵੇਟ ਤੱਥਾਂ ਨੂੰ ਗਲਤ ਢੰਗ ਨਾਲ ਜਨਤਾ ਸਾਹਮਣੇ ਉਜਾਗਰ ਕੀਤਾ ਗਿਆ ਤੇ ਨੁਕਸਾਨ ਪਹੁੰਚਾਉਣ ਲਈ ਸਾਜਿਸ਼ ਰਚੀ ਗਈ ਤੇ ਵਿਸ਼ਵਾਸ ਤੋੜਿਆ ਗਿਆ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …