7.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਫਾਰਮੇਸੀਜ਼ ਨੂੰ ਲੁੱਟਣ ਵਾਲੇ 10 ਵਿਅਕਤੀ ਗ੍ਰਿਫਤਾਰ

ਫਾਰਮੇਸੀਜ਼ ਨੂੰ ਲੁੱਟਣ ਵਾਲੇ 10 ਵਿਅਕਤੀ ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ : ਜੀਟੀਏ ਵਿੱਚ ਹਿੰਸਕ ਡਾਕਿਆਂ ਦੇ ਸਿਲਸਿਲੇ ਤੋਂ ਬਾਅਦ ਫਾਰਮੇਸੀਜ਼ ਨੂੰ ਚੌਕੰਨਾ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਟੋਰਾਂਟੋ ਪੁਲਿਸ ਸਰਵਿਸਿਜ਼ ਦੀ ਹੋਲਡ ਅੱਪ ਸਕੁਐਡ ਦੇ ਇੰਸਪੈਕਟਰ ਰਿਚ ਹੈਰਿਸ ਨੇ ਆਖਿਆ ਕਿ ਜੇ ਸੰਭਵ ਹੋ ਸਕੇ ਤਾਂ ਫਾਰਮੇਸੀਜ਼ ਦੇ ਮਾਲਕਾਂ ਨੂੰ ਚੰਗੇ ਸਰਵੇਲੈਂਸ ਕੈਮਰਿਆਂ, ਪੈਨਿਕ ਅਲਾਰਮਜ, ਸੇਫਜ਼ ਆਦਿ ਉੱਤੇ ਖਰਚਾ ਕਰਨਾ ਚਾਹੀਦਾ ਹੈ। ਇਹ ਸਲਾਹ ਉਸ ਸਮੇਂ ਦਿੱਤੀ ਗਈ ਜਦੋਂ ਟੋਰਾਂਟੋ ਪੁਲਿਸ ਵੱਲੋਂ ਜੀਟੀਏ ਦੀਆਂ ਫਾਰਮੇਸੀਜ਼ ਵਿੱਚ ਡਾਕਾ ਮਾਰਨ ਦੀਆਂ 26 ਹਿੰਸਕ ਵਾਰਦਾਤਾਂ ਨੂੰ ਜਨਮ ਦੇਣ ਵਾਲੇ ਛੇ ਨੌਜਵਾਨਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਸਾਰੀਆਂ ਘਟਨਾਵਾਂ 8 ਦਸੰਬਰ, 2022 ਤੇ 10 ਫਰਵਰੀ, 2023 ਦਰਮਿਆਨ ਵਾਪਰੀਆਂ। ਪੁਲਿਸ ਨੇ ਆਖਿਆ ਕਿ ਸਾਰੇ ਮਾਮਲਿਆਂ ਵਿੱਚ ਚੋਰੀ ਦੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਕੁੱਝ ਵਿਅਕਤੀਆਂ ਦੇ ਗਰੁੱਪਜ਼ ਵੱਲੋਂ ਫਾਰਮੇਸੀਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਡਾਕਿਆਂ ਦੌਰਾਨ ਨਾਰਕੌਟਿਕਸ ਤੇ ਨਕਦੀ ਲੁੱਟੀ ਗਈ। ਕਈ ਮਾਮਲਿਆਂ ਵਿੱਚ ਲੁਟੇਰਿਆਂ ਵੱਲੋਂ ਹੈਂਡਗੰਨਜ਼ ਦੀ ਵਰਤੋਂ ਵੀ ਕੀਤੀ ਗਈ ਤੇ ਕਿਤੇ ਕਿਤੇ ਚਾਕੂ ਦਿਖਾ ਕੇ ਵੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸੇ ਸਾਪਰ ਜਾਂ ਮੁਲਾਜ਼ਮ ਨੂੰ ਕੰਟਰੋਲ ਕਰਨ ਲਈ ਹਿੰਸਕ ਜੋਰ ਅਜਮਾਇਸ਼ ਤੋਂ ਵੀ ਕੰਮ ਲਿਆ ਗਿਆ।
ਜਾਂਚਕਾਰਾਂ ਨੇ ਦੱਸਿਆ ਕਿ ਪ੍ਰੋਜੈਕਟ ਮੇਅਹਮ ਰਾਹੀਂ ਕਈ ਇਲਾਕਿਆਂ ਦੀ ਪੁਲਿਸ ਨੇ ਰਲ ਕੇ ਚਾਰ ਦਿਨਾਂ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਗ੍ਰਿਫਤਾਰ ਕੀਤੇ ਗਏ ਮਸ਼ਕੂਕਾਂ ਵਿੱਚ 14 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਵਿਅਕਤੀ ਸ਼ਾਮਲ ਹਨ।

 

RELATED ARTICLES
POPULAR POSTS