14.7 C
Toronto
Tuesday, June 16, 2026
spot_img
Homeਜੀ.ਟੀ.ਏ. ਨਿਊਜ਼ਕਰੋਨਾ ਵੈਕਸੀਨ ਦੀ ਵੱਡੀ ਖੇਪ ਇਸ ਹਫ਼ਤੇ ਪਹੁੰਚੇਗੀ ਕੈਨੇਡਾ

ਕਰੋਨਾ ਵੈਕਸੀਨ ਦੀ ਵੱਡੀ ਖੇਪ ਇਸ ਹਫ਼ਤੇ ਪਹੁੰਚੇਗੀ ਕੈਨੇਡਾ

ਓਟਵਾ : ਕੈਨੇਡਾ ਨੂੰ ਇਸ ਹਫਤੇ ਨਵੀਂ ਕੋਵਿਡ-19 ਵੈਕਸੀਨ ਦੀ ਨਵੀਂ ਖੇਪ ਹਾਸਲ ਹੋਣ ਜਾ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਵੱਖ-ਵੱਖ ਫਾਰਮਾਸਿਊਟੀਕਲਜ਼ ਕੰਪਨੀਆਂ ਤੋਂ ਕੈਨੇਡਾ ਨੂੰ 3.3 ਮਿਲੀਅਨ ਸੌਟਸ ਹਾਸਲ ਹੋਣਗੇ। ਸਰੋਤਾਂ ਤੋਂ ਮਿਲਣ ਵਾਲੀ ਵੈਕਸੀਨ ਕਾਰਨ ਮਹਾਂਮਾਰੀ ੋਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਹਫਤੇ ਮਿਲਣ ਵਾਲੀ ਇਹ ਸਭ ਤੋਂ ਵੱਡੀ ਖੇਪ ਪ੍ਰਾਪਤ ਹੋਣ ਜਾ ਰਹੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਫਾਈਜਰ ਤੇ ਬਾਇਓਐਨਟੈਕ ਵੱਲੋਂ ਇਸ ਹਫਤੇ 1.2 ਮਿਲੀਅਨ ਡੋਜ਼ਾਂ ਦੇ ਨੇੜੇ-ਤੇੜੇ ਹਾਸਲ ਹੋਣਗੀਆਂ।

RELATED ARTICLES
POPULAR POSTS