Breaking News
Home / ਜੀ.ਟੀ.ਏ. ਨਿਊਜ਼ / ਬਹੁਤੇ ਕੈਨੇਡੀਅਨ ਹਨ ਕਰਫਿਊ ਦੇ ਹੱਕ ਵਿੱਚ

ਬਹੁਤੇ ਕੈਨੇਡੀਅਨ ਹਨ ਕਰਫਿਊ ਦੇ ਹੱਕ ਵਿੱਚ

ਓਨਟਾਰੀਓ : ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਜੇਕਰ ਕੈਨੇਡਾ ਵਿਚ ਰਾਤ ਦਾ ਕਰਫਿਊ ਲਗਾਉਣਾ ਪੈਂਦਾ ਹੈ ਤਾਂ ਦੋ ਤਿਹਾਈ ਕੈਨੇਡੀਅਨ ਇਸ ਦੇ ਹੱਕ ਵਿਚ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕੈਨੇਡੀਅਨਾਂ ਵਿੱਚੋਂ 65 ਫੀਸਦੀ ਨੇ ਆਖਿਆ ਕਿ ਜੇ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਉਹ ਪ੍ਰੋਵਿੰਸ ਵਿੱਚ ਲਾਏ ਜਾਣ ਵਾਲੇ ਆਰਜ਼ੀ ਕਰਫਿਊ ਦਾ ਸਮਰਥਨ ਕਰਦੇ ਹਨ। ਕਿਊਬਿਕ, ਜਿੱਥੇ ਸਰਕਾਰ ਨੇ 10 ਦਿਨ ਪਹਿਲਾਂ ਇੱਕ ਮਹੀਨੇ ਦਾ ਕਰਫਿਊ ਲਾਇਆ ਸੀ,74 ਫੀਸਦੀ ਲੋਕਾਂ ਨੇ ਆਖਿਆ ਕਿ ਉਹ ਇਸ ਕਦਮ ਦਾ ਸਮਰਥਨ ਕਰਦੇ ਹਨ। ਫਿਰ ਵੀ 57 ਫੀਸਦੀ ਕਿਊਬਿਕ ਵਾਸੀਆਂ ਤੇ ਬਾਕੀ ਦੇਸ਼ ਵਾਸੀਆਂ ਵਿੱਚੋਂ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 39 ਫੀਸਦੀ ਲੋਕਾਂ ਨੇ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਅੱਗੇ ਫੈਲਣ ਤੋਂ ਰੋਕਣ ਦਾ ਕਰਫਿਊ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਸਰਵੇਖਣ 1516 ਕੈਨੇਡੀਅਨਾਂ ਉੱਤੇ ਕੀਤਾ ਗਿਆ। ਕਰੋਨਾ ਮਹਾਂਮਾਰੀ ਦੇ ਲੰਬਾ ਸਮਾਂ ਰਹਿਣ ਕਾਰਨ ਕੈਨੇਡੀਅਨ ਲੋਕਾਂ ਦੀ ਮਾਨਸਿਕ ਸਿਹਤ ਉੱਤੇ ਅਸਰ ਪੈ ਰਿਹਾ ਹੈ। 21 ਫੀਸਦੀ ਨੇ ਆਪਣੀ ਮਾਨਸਿਕ ਸਿਹਤ ਨੂੰ ਕਾਫੀ ਮਾੜਾ ਦੱਸਿਆ, 32 ਫੀਸਦੀ ਨੇ ਆਪਣੀ ਮਾਨਸਿਕ ਸਿਹਤ ਨੂੰ ਬਹੁਤ ਵਧੀਆ ਦੱਸਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …